ਸਰਕਾਰ ਨੇ ਕਿਹਾ ਹੈ ਕਿ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਦੀ ਅਦਾਇਗੀ ਵਿਚ ਦੇਰੀ ਹੋਣ ਦੀ ਸਥਿਤੀ ਵਿਚ ਪਹਿਲੀ ਸਤੰਬਰ ਤੋਂ ਕੁਲ ਕਰ ਦੇਣਦਾਰੀ ’ਤੇ ਵਿਆਜ ਵਸੂਲੇਗੀ। ਇਸ ਸਾਲ ਦੇ ਸ਼ੁਰੂ ਵਿਚ ਸਨਅਤਾਂ ਨੇ ਜੀਐਸਟੀ ਭੁਗਤਾਨ ਵਿਚ ਦੇਰੀ ਹੋਣ ‘ਤੇ 46000 ਕਰੋੜ ਰੁਪਏ ਦੇ ਬਕਾਏ ’ਤੇ ਵਿਆਜ ਦੀ ਵਸੂਲੀ ਦੇ ਨਿਰਦੇਸ਼’ ਤੇ ਚਿੰਤਾ ਜ਼ਾਹਰ ਕੀਤੀ ਸੀ। ਵਿਆਜ ਕੁੱਲ ਦੇਣਦਾਰੀ ’ਤੇ ਲਗਾਇਆ ਗਿਆ ਸੀ। ਜੀਐੱਸਟੀ ਕੌਂਸਲ ਨੇ ਕੇਂਦਰ ਅਤੇ ਰਾਜ ਦੇ ਵਿੱਤ ਮੰਤਰੀਆਂ ਦੀ ਕੌਂਸਲ ਨੇ ਇਸ ਸਾਲ ਮਾਰਚ ਵਿੱਚ ਆਪਣੀ 39ਵੀਂ ਮੀਟਿੰਗ ਵਿੱਚ ਫੈਸਲਾ ਕੀਤਾ ਸੀ ਕਿ 1 ਜੁਲਾਈ 2017 ਤੋਂ ਜੀਐਸਟੀ ਭੁਗਤਾਨ ਵਿੱਚ ਦੇਰੀ ਲਈ ਕੁੱਲ ਟੈਕਸ ਦੇਣਦਾਰੀ ’ਤੇ ਵਿਆਜ ਵਸੂਲਿਆ ਜਾਵੇਗਾ ਅਤੇ ਇਸ ਲਈ ਕਾਨੂੰਨ ਨੂੰ ਸੋਧਿਆ ਜਾਵੇਗਾ। ਹਾਲਾਂਕਿ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ 25 ਅਗਸਤ ਨੂੰ ਸੂਚਿਤ ਕੀਤਾ ਸੀ ਕਿ 1 ਸਤੰਬਰ 2020 ਤੋਂ ਕੁੱਲ ਦੇਣਦਾਰੀ ‘ਤੇ ਵਿਆਜ ਵਸੂਲਿਆ ਜਾਵੇਗਾ।
ਪਹਿਲੀ ਸਤੰਬਰ ਤੋਂ ਕੁੱਲ ਦੇਣਦਾਰੀ ’ਤੇ ਲੱਗੇਗਾ ਵਿਆਜ
