ਪਹਿਲਾਂ ਸਮਗਲਰਾਂ ਨੇ ਸ਼ਰਾਬੀ ਮਾਰੇ ਤੇ ਹੁਣ ਪੁਲਸ ਨੇ ਮਾਰੀਆਂ ਮੱਛੀਆਂ

8

ਜਿੱਥੇ ਪਿਛਲੇ ਦਿਨਾਂ ਦੌਰਾਨ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਮਾਮਲਾ ਗਰਮਾਇਆ ਹੋਇਆ ਹੈ ਉੱਥੇ ਹੁਣ ਪੁਲਸ ਦੀ ਇਕ ਨਵੀਂ ਮਾੜੀ ਕਰਤੂਤ ਸਾਹਮਣੇ ਆਈ ਹੈ। ਨਜ਼ਾਇਜ਼ ਸ਼ਰਾਬ ਦਾ ਮਾਮਲਾ ਸੈਂਕੜੇ ਤੋਂ ਵੱਧ ਮੌਤਾਂ ਨਾਲ ਗਰਮਾਉਣ ਕਰਕੇ ਹੁਣ ਪੰਜਾਬ ਦੇ ਥਾਣੇਦਾਰ ਥਾਂ-ਥਾਂ ਗੈਰਕਾਨੂੰਨੀ ਸ਼ਰਾਬ ਦੀਆਂ ਭੱਠੀਆਂ ਫੜ੍ਹ ਰਹੇ ਹਨ। ਇੱਥੋਂ ਫੜ੍ਹੀ ਗਈ ਸ਼ਰਾਬ ਨੂੰ ਪੁਲਸ ਮਹਿਕਮਾ ਦਰਿਆਵਾਂ ਵਿਚ ਰੋੜ੍ਹ ਰਿਹਾ ਹੈ ਜਿਸ ਨਾਲ ਵੱਡੀ ਗਿਣਤੀ ‘ਚ ਮੱਛੀਆਂ ਮਰ ਗਈਆਂ ਹਨ।

ਪੁਲਸ ਵੱਲੋਂ ਸਤਲੁੱਜ ਦਰਿਆ ਵਿਚ ਸੁੱਟੀ ਲਾਹਣ ਨਾਲ ਵੱਡੀ ਗਿਣਤੀ ‘ਚ ਮੱਛੀਆਂ ਮਰ ਗਈਆਂ ਹਨ। ਇਨ੍ਹਾਂ ਮਰੀਆਂ ਮੱਛੀਆਂ ਵਿਚੋਂ ਕੁਝ ਪ੍ਰਜਾਤੀਆਂ ਤਾਂ ਹਾਲ ਹੀ ਵਿੱਚ ਕਰੀਬ ਤਿੰਨ ਦਹਾਕੇ ਬਾਅਦ ਸਤਲੁਜ ਵਿਚ ਪਰਤੀਆਂ ਸਨ। ਪੰਜਾਬ ਪੁਲਸ ਦੀ ਇਸ ਲਾਪ੍ਰਵਾਹੀ ਪ੍ਰਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੁੱਪ ਵੱਟੀ ਬੈਠੇ ਹਨ। ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਨੂੰ ਬੋਰਡ ਦੀ ਮੀਟਿੰਗ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਸਮਾਜ ਸੇਵੀ ਸੰਸਥਾਵਾਂ ਪੁਲੀਸ ਦੇ ਇਸ ਵਤੀਰੇ ਪ੍ਰਤੀ ਸਖ਼ਤ ਨਰਾਜ਼ ਹਨ।

ਪੁਲਸ ਦੇ ਇਸ ਕੁਦਰਤ ਵਿਰੋਧੀ ਕਾਰੇ ਦਾ ਪਰਦਾਫਾਸ਼ ਕਰਨ ਵਾਲੇ ਨੌਜਵਾਨ ਨੂੰ ਹੁਣ ਪੁਲਸ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲੀਸ ਨੇ ਫਿਲੌਰ, ਸ਼ਾਹਕੋਟ ਤੇ ਲੋਹੀਆਂ ਦੇ ਸਤਲੁਜ ਦਰਿਆ ਨੇੜਲੇ ਪਿੰਡਾਂ ਵਿੱਚੋਂ 3 ਲੱਖ 58 ਹਜ਼ਾਰ ਲੀਟਰ ਤੋਂ ਵੱਧ ਲਾਹਣ ਫੜੀ ਸੀ। ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਤਲੁਜ ਦਰਿਆ ਵਿੱਚ ਲਾਹਣ ਰੋੜ੍ਹੇ ਜਾਣ ਦੀਆਂ ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਦਾ ਨੋਟਿਸ ਲੈਂਦਿਆਂ ਅਫਸਰਾਂ ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਸਤਲੁਜ ’ਚ ਬੁੱਢੇ ਨਾਲੇ ਤੇ ਚਿੱਟੀ ਵੇਈਂ ਦਾ ਜ਼ਹਿਰੀਲਾ ਪਾਣੀ ਪੈਣ ਨਾਲ ਦਰਿਆ ਵਿਚਲੇ ਜਲ ਜੀਵ ਮਰ ਗਏ ਸਨ। ਮੱਛੀਆਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਸਮਾਪਤ ਹੋ ਗਈਆਂ ਸਨ। ਕਰੋਨਾ ਕਾਰਨ ਲੱਗੀ ਤਾਲਾਬੰਦੀ ਤੇ ਸਤਲੁਜ ’ਚ ਛੱਡੇ ਸਾਫ਼ ਪਾਣੀ ਨਾਲ ਇੱਕ ਵਾਰ ਫਿਰ ਤਿੰਨ ਦਹਾਕਿਆਂ ਬਾਅਦ ਜਲ ਜੀਵ ਮੁੜ ਦਰਿਆ ਵਿੱਚ ਪਰਤ ਆਏ ਸਨ ਪਰ ਇਸ ਨੂੰ ਪੁਲੀਸ ਤੇ ਸ਼ਰਾਬ ਮਾਫ਼ੀਆ ਵੱਲੋਂ ਰੋੜ੍ਹੀ ਗਈ ਲਾਹਣ ਨੇ ਇੱਕ ਵਾਰ ਫਿਰ ਤਬਾਹੀ ਦੇ ਕੰਢੇ ਲੈ ਆਂਦਾ ਹੈ। ਨਿਗਰਾਨ ਕਮੇਟੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ 1974 ਦੇ ਪਾਣੀ ਕਾਨੂੰਨ ਅਧੀਨ ਕਾਰਵਾਈ ਹੋਵੇ ਤੇ ਸਤਲੁਜ ’ਚ ਸਾਫ਼ ਪਾਣੀ ਛੱਡਿਆ ਜਾਵੇ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦੋ ਐੱਸਡੀਓਜ਼ ਨੇ ਸਤਲੁਜ ਦੇ ਪਾਣੀ ਦੇ ਸੈਂਪਲ ਲਏ ਹਨ।

ਸਤਲੁਜ ਵਿੱਚ ਮਰੀਆਂ ਮੱਛੀਆਂ ਦੀ ਵੀਡੀਓ ਬਣਾਉਣ ਵਾਲੇ ਸੁਖਬੀਰ ਸਿੰਘ ਵਾਸੀ ਫਤਿਹਪੁਰ ਭੰਗਵਾਂ ਨੇ ਦੱਸਿਆ ਕਿ ਸਵੇਰੇ 6 ਵਜੇ ਵੱਡੀ ਗਿਣਤੀ ’ਚ ਮਰੀਆਂ ਮੱਛੀਆਂ ਰੁੜ੍ਹ ਰਹੀਆਂ ਸਨ। ਬਹੁਤ ਸਾਰੀਆਂ ਮੱਛੀਆਂ ਤਾਂ ਦਰਿਆ ਦੇ ਪਾਣੀ ਨਾਲ ਰੁੜ੍ਹ ਵੀ ਗਈਆਂ ਸਨ। ਦੁਪਹਿਰ ਬਾਅਦ ਦਰਿਆ ਵਿੱਚ ਮਰੀਆਂ ਮੱਛੀਆਂ ਦੀ ਗਿਣਤੀ ਘਟਣ ਲੱਗ ਪਈ ਸੀ।

ਆਪਣੇ ਇਸ ਕਾਰੇ ‘ਤੇ ਪਰਦਾ ਪਾਉਣ ਲਈ ਪੰਜਾਬ ਪੁਲਸ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦਾਅਵਾ ਕੀਤਾ ਪੁਲੀਸ ਨੇ ਦਰਿਆ ਵਿੱਚ ਕੋਈ ਲਾਹਣ ਨਹੀਂ ਰੋੜ੍ਹੀ। ਉਹਨਾਂ ਕਿਹਾ ਕਿ ਦਰਿਆ ਵਿੱਚ ਦੋ ਚਾਰ ਹੀ ਮੱਛੀਆਂ ਮਰੀਆਂ ਸਨ। ਜਿਹੜੇ ਮੁੰਡੇ ਨੇ ਵੀਡੀਓ ਬਣਾਈ ਸੀ ਪੁਲੀਸ ਨੇ ਉਸ ਦਾ ਬਿਆਨ ਵੀ ਰਿਕਾਰਡ ਵਿੱਚ ਲੈ ਆਂਦਾ ਹੈ। ਪਾਣੀ ਦੇ ਸੈਂਪਲ ਲੈ ਲਏ ਗਏ ਹਨ, ਬਾਕੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਪਾਣੀ ਵਿੱਚ ਕੀ ਘੁਲਿਆ ਸੀ।

ਅੰਮ੍ਰਿਤਸਰ ਟਾਈਮਜ਼ ਤੋਂ ਧੰਨਵਾਦ ਸਹਿਤ

Italian Trulli