-1.2 C
Munich
Tuesday, February 7, 2023

ਪਰਿੰਦਿਆਂ

Must read

ਡਾਕੀਆਂ ਅੱਜ ਤੂੰ ਬਣ ਜਾ ਵੇ ਪਰਿੰਦਿਆਂ,
ਉਡ ਜਾ ਸੁਨੇਹੇ ਲੈ ਜਾ ਵੇ ਪਰਿੰਦਿਆਂ |

ਰਾਝਣਾਂ ਦੇ ਚਿਹਰੇ ਦੀਆਂ ਰੌਣਕਾਂ ਨੇ ਉੱਡੀਆਂ,
ਰੱਬ ਨੂੰ ਅਰਜ਼ਾਂ ਗੁਜ਼ਾਰ ਆ ਵੇ ਪਰਿੰਦਿਆਂ |

ਕਿਉਂ ਸਾਂਝਾਂ ਗੂੜ੍ਹੀਆਂ ‘ਚ ਜੁਦਾਈਆਂ ਪਾ ਛੱਡੀਆਂ,
ਬੀਤੀਆਂ ਕਹਾਣੀਆਂ ਸੁਣਾ ਆ ਵੇ ਪਰਿੰਦਿਆਂ |

ਚਿਰਾਂ ਤੋਂ ਛਾਈਆਂ ਘਟਾਵਾਂ ਕਿਉਂ ਨੀਂ ਲੰਘੀਆਂ,
ਰੁੱਤਾਂ ਤਾਂ ਕਈ ਆਈਆਂ ਜਾ ਵੇ ਪਰਿੰਦਿਆਂ |

ਸਮੇਂ ਦੀਆਂ ਘੜੀਆਂ ਚਿਰਾਂ ਤੋਂ ਥੰਮੀਆਂ,
ਮਹਿਕਾਂ ਕਦ ਖਿੜਨੀਆਂ ਪੁੱਛ ਆ ਵੇ ਪਰਿੰਦਿਆਂ |

ਖੁਆਬਾਂ ਦੀ ਦੁਨੀਆਂ ਹੋ ਗਈਆਂ ਲੰਮੀਆਂ,
ਫਰਿਸ਼ਤੇ ਵੀ ਨਾਲ ਲੈ ਆ ਵੇ ਪਰਿੰਦਿਆਂ |

ਖਿਆਲਾਂ ਦੀਆਂ ਗਲੀਆਂ ਵਿਛੋੜਿਆਂ ‘ਚ ਵੰਨੀਆਂ,
”ਬਲਜਿੰਦਰ” ਦੀ ਉਡੀਕ ਤਪੱਸਿਆ ਬਣੀ ਵੇ ਪਰਿੰਦਿਆਂ |

ਉਡ ਜਾ ਸੁਨੇਹੇ ਲੈ ਜਾ ਵੇ ਪਰਿੰਦਿਆਂ,
ਜਾ ਵੇ ਪਰਿੰਦਿਆਂ ਜਾ ਵੇ ਪਰਿੰਦਿਆਂ।

ਬਲਜਿੰਦਰ ਕੌਰ ਸ਼ੇਰਗਿੱਲ

- Advertisement -spot_img

More articles

- Advertisement -spot_img

Latest article