More

  ਪਰਾਲੀ ਨੂੰ ਅੱਗ ਲੱਗਣ ਦੀ ਸੂਰਤ ਵਿਚ ਮੌਕੇ ਉਤੇ ਪਹੁੰਚ ਕੇ ਰਿਪੋਰਟ ਕਰਨ ਅਧਿਕਾਰੀ – ਡਿਪਟੀ ਕਮਿਸ਼ਨਰ

  ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏਂ ਨਾਲ ਮਨੁੱਖੀ,ਪਸ਼ੂਆਂ ਦੀ ਸਿਹਤ ਅਤੇ ਚੌਗਿਰਦੇ ਤੇ ਬੁਰਾ ਪ੍ਰਭਾਵ ਪੈਂਦਾ ਹੈ

  ਅੰਮ੍ਰਿਤਸਰ, 3 ਅਕਤੂਬਰ (ਗਗਨ) – ਜਿਲ੍ਹੇ ਵਿਚ ਸ਼ੁਰੂ ਹੋਈ ਝੋਨੇ ਦੀ ਵਾਢੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਕਰਮਚਾਰੀ, ਜਿੰਨਾ ਦੀ ਪਰਾਲੀ ਨੂੰ ਸਾੜਨ ਸਬੰਧੀ ਰਿਪੋਰਟ ਕਰਨ ਦੀ ਡਿਊਟੀ ਲਗਾਈ ਜਾ ਚੁੱਕੀ ਹੈ, ਨੂੰ ਸਪੱਸ਼ਟ ਕਰ ਦੇਣ ਕਿ ਉਹ ਉਪਗ੍ਰਹਿ ਤੋਂ ਮਿਲਦੀ ਸੂਚਨਾ ਦੇ ਅਧਾਰ ਉਤੇ ਮੌਕੇ ਉਤੇ ਪਹੁੰਚਣ। ਉਨਾਂ ਕਿਹਾ ਕਿ ਸੁਪਰੀਮ ਕੋਰਟ ਇਸ ਮੁੱਦੇ ਉਤੇ ਬਹੁਤ ਸਖਤੀ ਦੇ ਰੌਂਅ ਵਿਚ ਹੈ ਅਤੇ ਗਰੀਨ ਟ੍ਰਿਬਿਊਨਲ ਵੀ ਇਸ ਮੌਕੇ ਦੀ ਪਲ-ਪਲ ਦੀ ਖਬਰ ਲੈ ਰਿਹਾ ਹੈ, ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਡਿਊਟੀ ਵਿਚ ਕੁਤਾਹੀ ਨਾ ਕਰਦੇ ਹੋਏ ਹਰ ਮੌਕੇ ਦੀ ਰਿਪੋਰਟ ਸਮੇਂ ਸਿਰ ਕਰੀਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਾਲੀ ਨੂੰ ਸੜਨ ਸਬੰਧੀ ਸਰਕਾਰ ਵੱਲੋਂ ਜੋ ਨਿਰਦੇਸ਼ ਪ੍ਰਾਪਤ ਹੋਏ ਹਨ, ਉਸ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਸਾਰੇ ਐਸ ਡੀ ਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਦੀ ਨਿਗਰਾਨੀ ਕਰਦੇ ਹੋਏ ਬਿਨਾਂ ਐਸ ਐਮ ਐਸ ਤੋਂ ਕੋਈ ਕੰਬਾਇਨ ਨਾ ਚੱਲਣ ਦੇਣ, ਤਾਂ ਕਿ ਕਿਸਾਨ ਨੂੰ ਪਰਾਲੀ ਖੇਤ ਵਿਚ ਵਾਹਉਣ ਦੀ ਕੋਈ ਮੁਸ਼ਿਕਲ ਨਾ ਰਹੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਦੀ ਰਸਾਇਣਕ ਖਾਦਾਂ ਤੋਂ ਨਿਰਭਰਤਾ ਘੱਟ ਕਰਨ ਲਈ ਪਰਾਲੀ ਨੂੰ ਸਾੜਨ ਦੀ ਥਾਂ ਖੇਤ ਵਿਚ ਵਾਹਉਣ, ਤਾਂ ਕਿ ਖੇਤ ਦਾ ਜੈਵਿਕ ਮਾਦਾ ਵਧ ਸਕੇ। ਇਸ ਨਾਲ ਖੇਤੀ ਖਰਚੇ ਘੱਟ ਕਰਨ ਵਿਚ ਵੱਡੀ ਮਦਦ ਮਿਲੇਗੀ, ਜੋ ਕਿ ਸਫਲ ਖੇਤੀ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਜਿਲ੍ਹੇ ਵਿਚ ਅਜਿਹੇ ਸੈਂਕੜੇ ਕਿਸਾਨ ਹਨ, ਜੋ ਕਿ ਕਈ ਸਾਲਾਂ ਤੋਂ ਪਰਾਲੀ ਨੂੰ ਖੇਤ ਵਿਚ ਵਾਹ ਰਹੇ ਹਨ, ਦੀ ਨਕਲ ਕਰੋ, ਨਾ ਕਿ ਉਸ ਗੁਆਂਢੀ ਦੀ ਜੋ ਕਿ ਹਰ ਸਾਲ ਅੱਗ ਲਗਾ ਕੇ ਆਪਣੀ ਜ਼ਮੀਨ ਨੂੰ ਬੰਜਰ ਕਰ ਰਿਹਾ ਹੈ। ਉਨਾਂ ਕਿਹਾ ਕਿ ਖੇਤੀ ਸਾਡਾ ਮੁੱਖ ਰੋਜ਼ਗਾਰ ਹੈ ਅਤੇ ਜੇਕਰ ਅਸੀਂ ਖੇਤ ਇਸੇ ਤਰਾਂ ਆਪਣੀਆਂ ਗਲਤੀਆਂ ਨਾਲ ਬੰਜ਼ਰ ਤੇ ਉਪਜਾਊ ਹੀਣ ਕਰਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਰੋਜ਼ਗਾਰ ਦੇ ਨਾਲ-ਨਾਲ ਰੋਟੀ ਤੋਂ ਵੀ ਮੁਹਤਾਜ਼ ਹੋ ਜਾਣਗੀਆਂ।

  ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਈਆ ਜ਼ਹਿਰੀਲੀਆ ਗੈਸਾਂ ਮਨੁੱਖੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਤ ਕਰਦੀਆਂ ਹਨ। ਉਨਾਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਨਾਲ ਅੱਖਾਂ,ਨੱਕ,ਗਲੇ ਵਿੱਚ ਜਲਣ,ਚਮੜੀ ਦੇ ਰੋਗ,ਛਾਤੀ ਦਾ ਜਕੜਣ ਆਦਿ ਅਜਿਹੇ ਰੋਗ ਹਨ ਜੋ ਹਵਾ ਦੇ ਪ੍ਰਦੂਸ਼ਣ ਵਧਣ ਨਾਲ ਵਧਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਜੀਤ ਸਿੰਘ ਸੈਣੀ ਨੇ ਕਿਹਾ ਕਿ ਭਵਿੱਖ ਦੀ ਸੁਰੱਖਿਅਤ ਖੇਤੀ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਝੋਨੇ ਦੀ ਪਰਾਲੀ ਵਿੱਚ ਜੋ ਖੁਰਾਕੀ ਤੱਤ ਮੌਜੂਦ ਹੁੰਦੇ ਹਨ,ਉਨਾਂ ਨੂੰ ਖੇਤ ਵਿੱਚ ਵਾਹ ਕੇ ਦੁਬਾਰਾ ਜ਼ਮੀਨ ਵਿੱਚ ਭੇਜਿਆ ਜਾਵੇ ਤਾਂ ਜੋ ਜ਼ਮੀਨ ਦੀ ਹਿਤ ਵਿੱਚ ਵਾਧਾ ਹੋ ਸਕੇ।ਉਨਾਂ ਕਿਹਾ ਕਿ ਹਰੇਕ ਕਿਸਾਨ ਮਿੱਤਰ ਆਪਣੇ ਦੋ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਰਾਹੀਂ ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਬੇਨਤੀ ਕਰੇਗਾ।ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਸਾਂਭ ਸੰਭਾਲ ਲਈ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾ ਕੇ ਪ੍ਰਦਰਸ਼ਨੀਆਂ ਵੀ ਲਗਾਈ ਜਾਣਗੀਆਂ।ਉਨਾਂ ਕਿਸਾਨ ਮਿੱਤਰਾਂ ਨੂੰ ਆਪੋ ਆਪਣੇ ਪਿੰਡਾਂ ਵਿੱਚੋਂ ਕਿਸਾਨਾਂ ਦੇ ਖੇਤੀਬਾੜੀ ਨਾਲ ਸੰਬੰਧਤ ਮੁਢਲੇ ਅੰਕੜੇ ਇਕੱਤਰ ਕਰਨ ਲਈ ਵੀ ਕਿਹਾ । ਉਨਾਂ ਕਿਹਾ ਕਿ ਕਣਕ ਝੋਨੇ ਦੇ ਫਸਲੀ ਚੱਕਰੀ ਵਿੱਚ ਲਗਾਤਾਰ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਮਿਲਾਉਣ ਵਾਲੇ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਸੰਬੰਧੀ ਨਵੀਂ ਸਿਫਾਰਸ਼ ਕੀਤੀ ਗਈ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img