More

  ਪਰਲਜ ਪੀੜਤਾਂ ਨੇ ਕੰਪਨੀ ਬਾਗ ਤੋੰ ਡੀ.ਸੀ.ਦਫਤਰ ਤੱਕ ਕੀਤਾ ਰੋਸ ਮਾਰਚ

  ਡੀ.ਸੀ ਤੇ ਪੁਲਿਸ ਕਮਿਸ਼ਨਰ ਨੂੰ ਦਿੱਤੇ ਇਨਸਾਫ ਲਈ ਮੰਗ ਪੱਤਰ

  ਅੰਮ੍ਰਿਤਸਰ, 21 ਸਤੰਬਰ (ਗਗਨ) – ਪੂਰੇ ਭਾਰਤ ਦੇ ਕਰੀਬ 5 ਕਰੋੜ 85 ਲੱਖ ਨਿਵੇਸ਼ਕਾਂ ਦੇ 49000 ਰੁਪਏ ਹੜੱਪ ਕਰਨ ਵਾਲੀ ਪਰਲਜ ਕੰਪਨੀ ਦੇ ਨਿਵੇਸ਼ਕਾਂ ਤੇ ਵਰਕਰਾਂ ਵੱਲੋਂ ਅੱਜ ਅੰਮਿ੍ਤਸਰ ਕੰਪਨੀ ਬਾਗ ਤੋਂ ਡੀ.ਸੀ.ਦਫਤਰ ਤੱਕ ਰੋਸ ਮਾਰਚ ਕਰਦਿਆਂ ਕੇਂਦਰ , ਪੰਜਾਬ ਸਰਕਾਰ ਤੇ ਲੋਟੂ ਚਿੱਟ ਫੰਡ ਕੰਪਨੀਆਂ ਦੇ ਖਿਲਾਫ ਨਾਅਰੇਬਾਜੀ ਕੀਤੀ । ਜਿੱਥੇ ਇਨਸਾਫ ਦੀ ਆਵਾਜ ਆਰਗੇਨਾਈਜੇਸ਼ਨ ਦੇ ਜਿਲਾ ਪ੍ਧਾਨ ਮੈਡਮ ਰਜਵੰਤ ਬਾਲਾ ਦੀ ਅਗਵਾਈ ਹੇਠ ਪਰਲ ਦੇ ਪੈਸਿਆਂ ਦੇ ਭੁਗਤਾਨ ਸਬੰਧੀ ਡੀ.ਸੀ.ਅੰਮਿ੍ਤਸਰ ਨੂੰ ਮੰਗ ਪੱਤਰ ਦਿੱਤਾ ਗਿਆ , ਇਸਤੋੰ ਦੂਸਰਾ ਮੰਗ ਪੱਤਰ ਪੁਲਿਸ ਕਮਿਸ਼ਨਰ ਨੂੰ ਦਿੰਦੇ ਹੋਏ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋੰ ਵਰਕਰਾਂ ਨੂੰ ਨਜਾਇਜ ਤੰਗ ਨਾ ਕੀਤਾ ਜਾਵੇ , ਕਿਉੰਕਿ ਕੰਪਨੀ ਨੇ ਸਰਕਾਰਾਂ ਨਾਲ ਰਲਕੇ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ ਹੈ।

  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਜਵੰਤ ਬਾਲਾ , ਕੈਪਟਨ ਦਰਸ਼ਨ ਸਿੰਘ , ਦਿਲਬਾਗ ਸਿੰਘ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋੰ ਲੋਕ ਆਪਣੇ ਪੈਸੇ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਉਨਾਂ ਦੀ ਕਿਤੇ ਸੁਣਵਾਈ ਨਹੀੰ ਹੋ ਰਹੀ । ਇਸ ਮੌਕੇ ਤੇ ਸ਼ਿਵ ਕੁਮਾਰ , ਮਨਦੀਪ ਕੌਰ , ਦਲਜੀਤ ਕੌਰ , ਧਰਵਿੰਦਰ ਸਿੰਘ ਕੋਹਾਲੀ , ਜਸਵਿੰਦਰ ਸਿੰਘ ਬੋਪਾਰਾਏ , ਗੁਰਪਾਲ ਸਿੰਘ ਵਡਾਲੀਆ , ਰਮਨਦੀਪ ਕੌਰ , ਕਸ਼ਮੀਰ ਸਿੰਘ ਕੋਹਾਲੀ , ਦਲੀਪ ਸਿੰਘ , ਜਸਪਾਲ ਸਿੰਘ , ਨੀਲਮ , ਮਨਜੀਤ ਕੌਰ , ਸੁਖਦੇਵ ਸਿੰਘ ਘਈ ਆਦਿ ਹਾਜਰ ਸਨ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img