ਦੋ ਹੈਂਡ ਗ੍ਰੇਨੇਡ ਤੇ ਦੋ ਪਿਸਤੌਲਾਂ ਕੀਤੀਆਂ ਬਰਾਮਦ
ਅੰਮ੍ਰਿਤਸਰ, 25 ਨਵੰਬਰ (ਗਗਨ) – ਪਠਾਨਕੋਟ ਵਿਖੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਐੱਸ. ਐੱਸ. ਓ. ਸੀ. ਨੇ ਅੰਮ੍ਰਿਤਸਰ ਵਿਚ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਦੋ ਹੈਂਡ ਗ੍ਰੇਨੇਡ ਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਫੜੇ ਗਏ ਦੋਸ਼ੀ ਦੀ ਪਛਾਣ ਅੰਮ੍ਰਿਤਸਰ ਦੇ ਸੋਹਲ ਪਿੰਡ ਨਿਵਾਸੀ ਰਣਜੀਤ ਸਿੰਘ ਵਜੋਂ ਹੋਈ ਹੈ। ਰਣਜੀਤ ਸਿੰਘ ਖਿਲਾਫ ਕੋਤਵਾਲੀ ਥਾਣੇ ਵਿਚ ਹੈਰੀਟੇਜ ਸਟ੍ਰੀਟ ਵਿਚ ਬੁੱਤ ਤੋੜਨ ਦੇ ਦੋਸ਼ ਵਿਚ ਵੀ ਕੇਸ ਦਰਜ ਹੈ। ਰਣਜੀਤ ਸਿੰਘ ਕਿਸ ਤਰ੍ਹਾਂ ਅੱਤਵਾਦੀਆਂ ਦੇ ਸੰਗਠਨਾਂ ਦੇ ਸੰਪਰਕ ਵਿਚ ਆਇਆ ਹੁਣ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।