ਪਠਾਨਕੋਟ ਪੁਲਿਸ ਨੇ ਨੌਜਵਾਨ ਨੂੰ 5.7 ਕਿਲੋ ਕੋਕੀਨ ਤੇ ਇੱਕ Creta ਗੱਡੀ ਸਮੇਤ ਕੀਤਾ ਗ੍ਰਿਫਤਾਰ

ਪਠਾਨਕੋਟ ਪੁਲਿਸ ਨੇ ਨੌਜਵਾਨ ਨੂੰ 5.7 ਕਿਲੋ ਕੋਕੀਨ ਤੇ ਇੱਕ Creta ਗੱਡੀ ਸਮੇਤ ਕੀਤਾ ਗ੍ਰਿਫਤਾਰ

ਪਠਾਨਕੋਟ, 1 ਜੁਲਾਈ (ਬੁਲੰਦ ਆਵਾਜ ਬਿਊਰੋ) – ਪਠਾਨਕੋਟ ਪੁਲਿਸ ਨੇ ਅੱਜ ਡਰੱਗ ਮਾਮਲੇ ‘ਚ ਰਿਕਵਰੀ ਕਰਦਿਆਂ ਜੰਮੂ ਕਸ਼ਮੀਰ ਸੂਬੇ ਦੇ ਇਕ ਨੌਜਵਾਨ ਨੂੰ ਸਾਢੇ ਪੰਜ ਕਿਲੋ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਦੀ ਪੁਸ਼ਟੀ ਬਾਰਡਰ ਜੋਨ ਦੇ ਆਈਜੀ ਐਸਪੀਐਸ ਪਰਮਾਰ ਨੇ ਕੀਤੀ। ਗ੍ਰਿਫਤਾਰ ਨੌਜਵਾਨ ਦੀ ਸ਼ਨਾਖਤ ਅਮਿਤ ਸੁਡਾਨ ਸਪੁੱਤਰ ਬ੍ਰਿਜ ਲਾਲ ਵਾਸੀ ਜੰਮੂ ਵਜੋਂ ਹੋਈ ਹੈ। ਮੁਲਜ਼ਮ ਪਠਾਨਕੋਟ ਵੱਲ ਅੱਜ ਕਰੇਟਾ ਗੱਡੀ (ਜੇਕੇ 02 ਸੀਐਮ 6600) ‘ਤੇ ਆ ਰਿਹਾ ਸੀ ਤਾਂ ਪਠਾਨਕੋਟ ਸਦਰ ਦੀ ਪੁਲਿਸ ਨੇ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ‘ਚੋਂ ਸਾਢੇ ਪੰਜ ਕਿਲੋ ਕੋਕੀਨ ਬਰਾਮਦ ਹੋਈ। ਜੋ ਕਾਫੀ ਮਹਿੰਗੀ ਡਰੱਗ (10 ਕਰੋੜ ਪ੍ਰਤੀ ਕਿਲੋ ਅੰਦਾਜਨ) ਦੱਸੀ ਜਾਂਦੀ ਹੈ। ਅਮਿਤ ਸੁਡਾਨ ਦੇ ਖਿਲਾਫ 21/61/85 ਤਹਿਤ ਪਠਾਨਕੋਟ ਸਦਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

Bulandh-Awaaz

Website: