More

    ਪਟਿਆਲਾ ਮੁਲਾਜ਼ਮ, ਅਧਿਆਪਕ ਰੈਲੀ ਰਿਕਾਰਡ ਤੋੜੇਗੀ – ਮਾਨ, ਵਲਟੋਹਾ

    ਅੰਮ੍ਰਿਤਸਰ, 25 ਜੁਲਾਈ (ਗਗਨ) – ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਲਈ 29 ਜੁਲਾਈ ਨੂੰ ਸਾਂਝਾ ਅਧਿਆਪਕ ਮੋਰਚਾ ਤੇ ਸਾਂਝਾ ਮੁਲਾਜ਼ਮ ਫਰੰਟ ਪਟਿਆਲੇ ਚ ਮਹਾਂ ਮੁਲਾਜ਼ਮ ਰੈਲੀ ਕਰਕੇ ਅਗਲੇ ਹੋਰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਮੁੱਖ ਮੰਤਰੀ ਕੈਪਟਨ ਤੇ ਕਾਂਗਰਸ ਪ੍ਰਧਾਨ ਸਿੱਧੂ ਨੂੰ ਦਿਨੇ ਤਾਰੇ ਵਿਖਾਏ ਜਾ ਸਕਣ ।ਪ੍ਰੈੱਸ ਨੂੰ ਇਹ ਬਿਆਨ ਜਾਰੀ ਕਰਦਿਆਂ ਐਲੀਮੈੰਟਰੀ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਵਿੰਦਰ ਸਿੰਘ ਮਾਨ ਅਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਤੇ ਪ ਸ ਸ ਫ ਦੇ ਮੀਤ ਪ੍ਰਧਾਨ ਬਲਕਾਰ ਵਲਟੋਹਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੇ ਪੇ-ਕਮਿਸ਼ਨ ਲਾਗੂ ਕਰਨ ਦੇ ਵਾਅਦਿਆਂ ਵਿੱਚ ਜਿਹੜਾ ਧੋਖਾ ਅਧਿਆਪਕਾਂ ਤੇ ਮੁਲਾਜ਼ਮਾਂ ਨਾਲ ਕੀਤਾ ਹੈ ਉਹ ਮੁਲਾਜ਼ਮਾਂ ਲਈ ਵੱਡੀ ਵੰਗਾਰ ਹੈ ,ਜਿਸਨੂੰ ਅਧਿਆਪਕ ਮੋਰਚੇ ਤੇ ਮੁਲਾਜ਼ਮ ਫਰੰਟ ਨੇ ਸੰਘਰਸ਼ੀ ਟੱਕਰ ਨਾਲ ਸਵੀਕਾਰ ਕੀਤਾ ਹੈ । ਅੰਮ੍ਰਿਤਸਰ ਜਿਲ੍ਹੇ ਪ ਸ ਸ ਫ 1680-22 ਬੀ ਨਾਲ ਸਬੰਧਤ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ 500 ਤੋਂ ਵੱਧ ਸਾਥੀ ਪਟਿਆਲਾ ਰੈਲੀ ਵਿੱਚ ਸ਼ਾਮਲ ਹੋਣਗੇ।ਇਸ ਮੋਕੇ ਅੈਲੀਮੈਟਰੀ ਟੀਚਰ ਯੂਨੀਅਨ ਦੇ ਸੂਬਾ ਕਨਵੀਨਰ ਹਰਜਿੰਦਰਪਾਲ ਸਿੰਘ ਸਠਿਆਲਾ,ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਬਾਠ,ਉੱਪ ਪ੍ਰਧਾਨ ਮੋਹਨਜੀਤ ਸਿੰਘ ਵੇਰਕਾ,ਮੋਹਨਾ ਵੇਰਕਾ,ਸੁਖਵਿੰਦਰ ਸਿੰਘ ਵੇਰਕਾ,ਸੁਰੇਸ਼ ਕੁਮਾਰ ਖੁੱਲਰ, ਮਨਜੀਤ ਸਿੰਘ ਔਲਖ ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img