ਪਟਿਆਲਾ ਦੀ ਮਹਾਂ ਰੈਲੀ ਲਈ ਬੱਸਾਂ ਦਾ ਕਾਫਲਾ 29 ਨੂੰ ਡੈਂਟਲ ਕਾਲਜ ਅੰਮ੍ਰਿਤਸਰ ਤੋਂ ਚੱਲੇਗਾ – ਸੰਧੂ, ਠਾਕੁਰ

204

ਸਰਕਾਰੀ ਦਫਤਰ ਰੱਖਕੇ ਬੰਦ,ਮਹਾਂ ਰੈਲੀ ਪਟਿਆਲੇ ਜਾਣ ਦਾ ਕਰੋ ਪ੍ਰਬੰਧ

Italian Trulli

ਅੰਮ੍ਰਿਤਸਰ, 28 ਜੁਲਾਈ (ਗਗਨ) – ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਜਿਲ੍ਹਾ ਇਕਾਈ ਅੰਮ੍ਰਿਤਸਰ ਦੇ ਪ੍ਰਧਾਨ ਮਨਜਿੰਦਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਜਗਦੀਸ਼ ਠਾਕੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ ਸਾਂਝੇ ਫਰੰਟ ਵੱਲੋ ਪਟਿਆਲਾ ਵਿਖੇ ਹੋਣ ਵਾਲੀ ਹੱਲਾ ਬੋਲ ਮਹਾਂ ਰੈਲੀ ਵਿੱਚ ਜਿਲ੍ਹਾ ਅੰਮ੍ਰਿਤਸਰ ਤੋ ਵੱਡੇ ਪੱਧਰ ਤੇ ਸਮੂਲੀਅਤ ਕਰਨ ਲਈ ਵਖ ਵਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਪਹੁੰਚਾਉਣ ਲਈ ਬੱਸਾਂ ਦਾ ਕਾਫਲਾ ਡੈਂਟਲ ਕਾਲਜ ਅੰਮ੍ਰਿਤਸਰ ਤੋਂ 29 ਜੁਲਾਈ ਨੂੰ ਸਵੇਰੇ ਸਾਢੇ ਛੇ ਵਜੇ(6:30) ਚੱਲੇਗਾ।ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਜਿਲ੍ਹਾ ਪ੍ਰਧਾਨ/ ਜਨਰਲ ਸਕੱਤਰ ਅਤੇ ਜਿਲ੍ਹਾ ਯੂਨਿਟ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਮਹਾਂ ਰੈਲੀ ਵਿੱਚ ਜਾਣ ਲਈ ਬੱਸਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ,ਉਨ੍ਹਾਂ ਕਿਹਾ ਕਿ ਮੁਲਾਜਮ ਆਗੂ ਆਪੋ ਆਪਣੇ ਵਿਭਾਗਾਂ ਦੇ ਸਾਥੀਆਂ ਸਮੇਤ ਸਮੇਂ ਸਿਰ ਪਹੁੰਚਣ ਅਤੇ ਕਰਮਚਾਰੀਆਂ ਦੀ ਸਮੂਹਿਕ ਛੁੱਟੀ ਦਿਵਾਉਣਾ ਯਕੀਨੀ ਬਣਾਉਣ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਦਫਤਰਾਂ ਵਿੱਚ ਕੋਈ ਵੀ ਸਾਥੀ ਕਰਮਚਾਰੀ ਹਾਜਰ ਨਹੀਂ ਹੋਵੇਗਾ,ਭਾਵ ਸਰਕਾਰੀ ਦਫਤਰਾਂ ਨੂੰ ਰੱਖ ਕੇ ਬੰਦ,ਪਟਿਆਲੇ ਹੱਲਾ ਬੋਲ ਮਹਾਂ ਰੈਲੀ ਵਿੱਚ ਜਾਣ ਦਾ ਕਰੋ ਪ੍ਰਬੰਧ।ਹੱਕੀ ਮੰਗਾਂ ਲਈ ਬੋਲਾਂਗੇ ਗੂੰਗੀ ਬੋਲੀ ਸਰਕਾਰ ਦੇ ਕੰਨ ਖੋਲਾਂਗੇ।ਮੁਲਾਜ਼ਮ ਸਾਂਝਾ ਫਰੰਟ ਦੀ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਉਕਤ ਆਗੂਆਂ ਨੇ ਸਮੂੰਹ ਕਰਮਚਾਰੀਆਂ ਨੂੰ ਹੱਲਾ ਬੋਲ ਮਹਾਂ ਰੈਲੀ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਮਨਦੀਪ ਸਿੰਘ ਚੌਹਾਨ ਜਿਲ੍ਹਾ ਵਿੱਤ ਸਕੱਤਰ,ਤੇਜਿੰਦਰ ਸਿੰਘ ਢਿੱਲੋਂ ਜਿਲ੍ਹਾ ਮੁੱਖ ਬੁਲਾਰਾ,ਗੁਰਵੇਲ ਸਿੰਘ ਸੇਖੋਂ ਐਡੀਸ਼ਨਲ ਜਨਰਲ ਸਕੱਤਰ, ਅਮਨ ਥਰੀਏਵਾਲ, ਅਮਨਦੀਪ ਸਿੰਘ ਸੇਖੋਂ ਅਤੇ ਮੁਨੀਸ਼ ਕੁਮਾਰ ਸੂਦ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਆਦਿ ਵੀ ਹਾਜ਼ਰ ਸਨ।