ਨੰਨੇ ਮੁੰਨੇ ਬੱਚੇ

ਨੰਨੇ ਮੁੰਨੇ ਬੱਚੇ

ਨੰਨੇ ਮੁੰਨੇ ਬੱਚੇ ਪਿਆਰੇ,
ਮਾਂ ਦਾਦੀ ਦੀ ਅੱਖ ਦੇ ਤਾਰੇ।

ਬੁੱਕਲ ਦੇ ਵਿੱਚ ਵੜ ਜਾਂਦੇ,
ਜਦੋਂ ਸ਼ਰਾਰਤ ਕਰ ਜਾਂਦੇ ਨੇ।

ਮੰਮੀ ਤੋ ਜਦ ਪੈਂਦੀਆਂ ਝਿੜਕਾਂ,
ਰੱਖਦੇ ਨੇ ਇਹ ਸਭ ਦੀਆਂ ਵਿੜਕਾਂ।

ਮਿੱਠੀਆਂ ਗੱਲਾਂ ਕਰਦੇ ਨੇ,
ਇਹ ਬੜੇ ਹੁੰਗਾਰੇ ਭਰਦੇ ਨੇ।

ਬੁੱਢੀ ਮਾਂ ਦੀ ਸੁਨਣ ਕਹਾਣੀ,
ਭੁੱਲ ਜਾਂਦੇ ਨੇ ਰੋਟੀ ਖਾਣੀ।

ਨਾ ਠੰਡ ਗਰਮੀ ਤੋਂ ਡਰਦੇ ਨੇ,
ਸਾਰਾ ਦਿਨ ਘਰੇ ਨਾ ਵੜਦੇ ਨੇ।

ਤਾਹੀਂ ਝਿੜਕਾਂ ਖਾਂਦੇ ਨੇ ,
ਨਾ ਬੂਟ ਜੁਰਾਬਾਂ ਪਾਂਦੇ ਨੇ।

ਕੰਨ ਦੁੱਖੇ ਤਾਂ ਰੀਂ ਰੀਂ ਕਰਦੇ,
ਠੀਕ ਹੋਣ ਤੇ ਕੋਲ ਨਾ ਖੜਦੇ।

ਖੂਬ ਰੌਣਕਾਂ ਲਾਉਂਦੇ ਨੇ,
ਸੁੱਤਿਆਂ ਤਾਂਈ ਜਗਾਉਂਦੇ ਨੇ।

ਕੁਦਰਤ ਦੀਆਂ ਅਨਮੋਲ ਨੇ ਦਾਤਾਂ,
ਪੱਤੋ, ਕਰਮਾਂ ਦੇ ਨਾਲ ਮਿਲਣ ਸੁਗਾਤਾਂ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ

Bulandh-Awaaz

Website: