More

  ਨੌਦੀਪ ਦੇ ਸਾਥੀ ਸ਼ਿਵ ਕੁਮਾਰ ਤੇ ਪੁਲਿਸ ਵੱਲੋਂ ਭਾਰੀ ਤਸ਼ੱਦਤ , ਕਿਸਾਨਾਂ ਦਾ ਸਾਥ ਦੇਣ ਦੀ ਮਿਲੀ ਭਾਰੀ ਸਜਾ ।।

  ਪਿਛਲੇ ਮਹੀਨੇ ਹਰਿਆਣਾ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ (24) ਦੀ ਮੈਡੀਕਲ ਰਿਪੋਰਟ ਵਿੱਚ ਗੰਭੀਰ ਸੱਟਾਂ ਸਾਹਮਣੇ ਆਈਆਂ ਹਨ।

  ਰਿਪੋਰਟ ਵਿਚ ਹੱਥਾਂ-ਪੈਰਾਂ ਵਿੱਚ ਫਰੈਕਚਰ ਸਣੇ ਕੁਝ ਗੰਭੀਰ ਸੱਟਾਂ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ। ਉਨ੍ਹਾਂ ਦੇ ਵਕੀਲ ਅਰਸ਼ਦੀਪ ਚੀਮਾ ਨੇ ਦੱਸਿਆ,”ਸ਼ਿਵ ਕੁਮਾਰ ਦੀ ਮੈਡੀਕਲ ਰਿਪੋਰਟ ਵਿੱਚ ਸਾਫ ਹੈ ਕਿ ਗੰਭੀਰ ਸੱਟਾਂ ਹਨ ਤੇ ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਈ ਗਈ ਹੈ।”

  ਅਰਸ਼ਦੀਪ ਚੀਮਾ ਨੇ ਕਿਹਾ ਕਿ ਅਦਾਲਤ ਨੇ ਹੁਣ ਹਰਿਆਣਾ ਪੁਲਿਸ ਦੀ ਪਹਿਲਾਂ ਦੀ ਰਿਪੋਰਟ ਮੰਗੀ ਹੈ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਸਰੀਰ ‘ਤੇ ਕੋਈ ਸੱਟ ਨਹੀਂ ਲੱਗੀ ਸੀ।
  ਹਾਈ ਕੋਰਟ ਕੇਸ ਨੂੰ ਕੇਂਦਰੀ ਜਾਂਚ ਬਿਉਰੋ ਨੂੰ ਜਾਂਚ ਲਈ ਦੇਣ ਦੀ ਅਪੀਲ ਦੀ ਸੁਣਵਾਈ ਕਰ ਰਹੀ ਸੀ। ਇਸ ਕੇਸ ਦੀ ਸੁਣਵਾਈ ਮਜ਼ਦੂਰ ਅਧਿਕਾਰ ਸੰਗਠਨ ਦੀ ਕਾਰਕੁਨ ਨੌਦੀਪ ਕੌਰ (25) ਦੇ ਨਾਲ ਹੋਈ ਸੀ।

  ਸ਼ਿਵ ਕੁਮਾਰ ਦੇ ਜ਼ਖਮੀ ਹੋਣ ਦੀ ਡਾਕਟਰੀ ਰਿਪੋਰਟ ਮੁਤਾਬਕ ਖੱਬੇ ਹੱਥ ਅਤੇ ਸੱਜੇ ਪੈਰ ਵਿਚ ਫਰੈਕਚਰ; ਥੋੜਾ ਜਿਹਾ ਲੰਗ ਮਾਰ ਕੇ ਤੁਰਨਾ; ਸੱਜੇ ਅਤੇ ਖੱਬੇ ਪੈਰ ਵਿਚ ਸੋਜਿਸ਼ ਅਤੇ ਸੱਟ; ਖੱਬੇ ਪੈਰ ਦੀ ਚਮੜੀ ਦਾ ਰੰਗ ਬਦਲ ਜਾਣਾ; ਖੱਬੇ ਹੱਥ ਦੇ ਅੰਗੂਠੇ ਅਤੇ ਪਹਿਲੀ ਉਂਗਲ ਦੇ ਨਹੁੰ ਦਾ ਨੀਲਾ ਪੈਣਾ; ਸੱਜੇ ਗੁੱਟ ਉੱਤੇ ਸੱਟ।ਰਿਪੋਰਟ ਕਹਿੰਦੀ ਹੈ ਕਿ ਇਹ ਸੱਟਾਂ ਦੋ ਹਫਤਿਆਂ ਤੋਂ ਵੀ ਵੱਧ ਪੁਰਾਣੀਆਂ ਹਨ ਅਤੇ ਇਹ ਕਿਸੇ ‘ਤਿੱਖੇ ਹਥਿਆਰ ਜਾਂ ਵਸਤੂ ਕਰਕੇ ਹੋਇਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਸੱਟਾਂ ਉਸ ਦੀ ਗ੍ਰਿਫਤਾਰੀ ਤੋਂ ਇੱਕ ਮਹੀਨੇ ਬਾਅਦ ਵੀ ਮੌਜੂਦ ਹਨ। ਹਾਈ ਕੋਰਟ ਨੇ ਚੰਡੀਗੜ੍ਹ ਵਿੱਚ ਡਾਕਟਰਾਂ ਦੁਆਰਾ ਮੁਲਜ਼ਮ ਦੀ ਮੈਡੀਕਲ ਜਾਂਚ ਦੇ ਆਦੇਸ਼ ਦਿੱਤੇ ਸਨ।

  ਸ਼ਿਵ ਕੁਮਾਰ ਦੇ ਬਿਆਨ ਮੁਤਾਬਕ ਪੁਲਿਸ ਨੇ ਕਥਿਤ ਤੌਰ ‘ਤੇ ਉਸਦੇ ਦੋਵੇਂ ਪੈਰ ਬੰਨ੍ਹੇ, ਉਸ ਨੂੰ ਜ਼ਮੀਨ’ ਤੇ ਲਿਟਾਇਆ ਅਤੇ ਮਾਰਿਆ। ਉਸ ਦੇ ਨਹੁੰ ਕਥਿਤ ਤੌਰ ‘ਤੇ ਖਿੱਚੇ ਗਏ ਸਨ ਅਤੇ ਨਾਲ ਹੀ ਉਨ੍ਹਾਂ ਕਥਿਤ ਤੌਰ ‘ਤੇ ਉਸ ਨੂੰ ਡਾਂਗਾਂ ਨਾਲ ਕੁੱਟਿਆ ਅਤੇ ਉਸ ਦੇ ਹੱਥ ਬੰਨ੍ਹੇ। ਉਸ ਨੂੰ ਤਿੰਨ ਦਿਨ ਸੌਣ ਨਹੀਂ ਦਿਤਾ ਗਿਆ ਸੀ।

  ਰਿਪੋਰਟ ਵਿੱਚ ਕਥਿਤ ਤੌਰ ‘ਤੇ ਮਾਨਸਿਕ ਅਤੇ ਸਰੀਰਕ ਤਸੀਹੇ ਦੇ ਹੋਰ ਵੇਰਵੇ ਵੀ ਦਿੱਤੇ ਗਏ ਹਨ।

  ਸੋਨੀਪਤ ਪੁਲਿਸ ਨੇ ਸ਼ਿਵ ਕੁਮਾਰ ਨੂੰ ਕੁੰਡਲੀ ਇੰਸਟਸਟ੍ਰੀਅਲ ਇਲਾਕੇ ਵਿੱਚ ਇੱਕ ਫੈਕਟਰੀ ਵਿੱਚ ਮਜ਼ਦੂਰਾਂ ਦੀਆਂ ਤਨਖਾਹਾਂ ਨਾ ਮਿਲਣ ਦੇ ਦਾਅਵੇ ਨੂੰ ਲੈ ਕੇ ਨਜਾਇਜ਼ ਤੌਰ ਅੰਦਰ ਵੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਫੜ ਲਿਆ ਸੀ। ਹਾਲਾਂਕਿ, ਉਨ੍ਹਾਂ ਦੇ ਵਕੀਲ ਅਤੇ ਪਰਿਵਾਰ ਦਾਅਵਾ ਕਰਦੇ ਹਨ ਕਿ ਸ਼ਿਵ ਅਤੇ ਨੌਦੀਪ ਦੋਵਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਹੋਣ ਕਾਰਨ ਚੁੱਕਿਆ ਗਿਆ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img