22 C
Amritsar
Thursday, March 23, 2023

ਨੌਜਵਾਨਾਂ ਦੀ ਖੇਡ ਨੇ ਲਈ ਇਕ 13 ਸਾਲਾਂ ਬੱਚੇ ਦੀ ਜਾਨ

Must read

ਤਰਨਤਾਰਨ: ਬੀਤੀ ਰਾਤ ਤਰਨ ਤਾਰਨ ਦੇ ਪੱਟੀ ਵਿਖੇ ਇਕ ਵਿਆਹ ਦਾ ਮਾਹੌਲ ਉਸ ਸਮੇਂ ਮਾਤਮ ਵਿਚ ਬਦਲ ਗਿਆ ਜਦੋਂ, ਵਿਆਹ ‘ਚ ਚੱਲੀ ਗੋਲੀ ਇਕ ਬੱਚੇ ਦੇ ਜਾ ਲੱਗੀ। ਗੋਲੀ ਲੱਗਣ ਤੋਂ ਬਾਅਦ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਇਸ ਘਟਨਾ ਵਿਚ ਇਕ ਹੋਰ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਦਾ ਇਲਾਜ ਅੰਮ੍ਰਿਤਸਰ ਦੇ ਹਸਤਾਲ ਵਿਚ ਜਾਰੀ ਹੈ।

ਜਾਣਕਾਰੀ ਮੁਤਾਬਕ ਮਿਤੀ 20 ਅਤੇ 21 ਫਰਵਰੀ ਦੀ ਦਰਮਿਆਨੀ ਰਾਤ ਸੁਖਵੰਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਦੁਬਲੀ ਥਾਣਾ ਸਦਰ ਪੱਟੀ ਦੇ ਬੇਟੇ ਯਾਦਵਿੰਦਰ ਸਿੰਘ ਦਾ ਵਿਆਹ ਸੀ। ਇਸ ਮੌਕੇ ਡੀਜੇ ‘ਤੇ ਭੰਗੜਾ ਪਾਉਂਦੇ ਸਮੇਂ ਗੁਰਲਾਲ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਨਾਰਲੀ ਥਾਣਾ ਖਾਲੜਾ ਨੇ ਦੋਨਾਲੀ ਰਾਈਫ਼ਲ ਨਾਲ ਫਾਇਰ ਕੀਤੇ।

ਇਸ ਦੌਰਾਨ ਗੋਲੀ ਜਸ਼ਨਦੀਪ ਸਿੰਘ ਦੇ ਸਰੀਰ ਅਤੇ ਜੋਗਿੰਦਰ ਸਿੰਘ ਦੀਆਂ ਲੱਤਾਂ ‘ਤੇ ਜਾ ਵੱਜੀ। ਗੋਲੀ ਲੱਗਣ ਤੋਂ ਬਾਅਦ ਜਸ਼ਨਦੀਪ ਸਿੰਘ ਨੂੰ ਕੇ.ਡੀ ਹਸਪਤਾਲ ਅੰਮ੍ਰਿਤਸਰ ਅਤੇ ਜੋਗਿੰਦਰ ਸਿੰਘ ਨੂੰ ਰਣਜੀਤ ਹਸਪਤਾਲ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ। ਡਾਕਟਰਾਂ ਨੇ ਜਸ਼ਨਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਜੋਗਿੰਦਰ ਸਿੰਘ ਦਾ ਇਲਾਜ ਜਾਰੀ ਹੈ

- Advertisement -spot_img

More articles

- Advertisement -spot_img

Latest article