-1.2 C
Munich
Tuesday, February 7, 2023

ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਟਰੇਨਿੰਗ ਵਰਕਸ਼ਾਪ ਦਾ ਕੀਤਾ ਆਯੋਜਨ

Must read

ਅੰਮ੍ਰਿਤਸਰ 2 ਦਸੰਬਰ (ਹਰਪਾਲ ਸਿੰਘ) – ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੋ੍ਰਗਰਾਮ ਅਧੀਨ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੀ ਅਗਵਾਈ ਹੇਠਾਂ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਜਿਲਾ੍ਹ ਪੱਧਰੀ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਕੁਸ਼ਟ ਰੋਗੀਆਂ ਦੀ ਜੱਲਦ ਪਹਿਚਾਣ ਅਤੇ ਜਲੱਦ ਇਲਾਜ ਕਰਕੇ, ਉਹਨਾਂ ਨੂੰ ਸਾਧਾਰਣ ਜੀਵਨ ਵਿਚ ਵਾਪਿਸ ਲੈਕੇ ਆਉਣਾਂ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਇਸੇ ਹੀ ਉਦੇਸ਼ ਦੀ ਪੂਰਤੀ ਲਈ ਬਹੁਤ ਜਲਦ ਹੀ ਐਕਟਿਵ ਕੇਸ ਫਾਂਇਡਿਂਗ ਸਰਵੇਖਣ ਕੀਤਾ ਜਾਵੇਗਾ, ਜਿਸ ਤਹਿਤ ਪੂਰੇ ਪੰਜਾਬ ਵਿਚ ਕੁਸ਼ਟ ਰੋਗੀਆਂ ਦੀ ਮੁਢਲੇ ਪੱਧਰ ਤੇ ਹੀ ਜਾਂਚ ਅਤੇ ਇਲਾਜ ਸੰਭਵ ਹੋ ਸਕੇਗਾ। ਇਸ ਮੌਕੇ ਡਾ ਸੁਨੀਤਾ ਅਰੋੜਾ ਨੇ ਕਿਹਾ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਅਤੇ ਇਸ ਬਿਮਾਰੀ ਦਾ ਜਿੰਨੀ ਜਲਦੀ ਇਲਾਜ ਸੰਭਵ ਹੋ ਸਕੇ ਤਾ ਮਰੀਜ ਸਾਰੀ ਉਮਰ ਦੀ ਅਪੰਗਤਾ ਤੋ ਬੱਚ ਸਕਦਾ ਹੈ। ਇਸ ਬਿਮਾਰੀ ਦੀਆ ਦਵਾਈਆਂ ਸਾਰੇ ਹੀ ਸਰਕਾਰੀ ਹਸਪਤਾਲਾ ਤੋ ਬਿਲਕੁਲ ਮੁਫਤ ਮਿਲਦੀਆਂ ਹਨ।ਇਸਦੇ ਮੁਢਲੇ ਲੱਛਣਾਂ ਵਿਚ ਚਮੜੀ ਤੇ ਸੁੰਨ ਨਿਸ਼ਾਨ ਜਾਂ ਚਟਾਕ ਹੋਣਾਂ ਅਤੇ ਉਸ ਜਗਾ੍ਹ ਤੇ ਕਿਸੇ ਵੀ ਕਿਸਮ ਦਾ ਅਹਿਸਾਸ ਭਾਵ ਠੰਢਾ/ਗਰਮ ਜਾਂ ਦਰਦ ਆਦਿ ਦਾ ਨਾਂ ਹੋਣਾਂ ਹੈ। ਸਾਨੂੰ ਸਾਰਿਆ ਨੂੰ ਚਾਹਿਦਾ ਹੈ ਜੇਕਰ ਸਾਨੂੰ ਕੁਸਟ ਰੋਗ ਦੇ ਲੱਛਣਾ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜਰ ਆਊੰਦਾ ਹੈ ਤਾ ਉਸਨੂੰ ਅਸੀ ਨਜਦੀਕੀ ਸਿਹਤ ਕੇਂਦਰ ਵਿਚ ਜਾ ਕੇ ਇਲਾਜ ਕਰਵਾਉਣ ਲਈ ਲਈ ਪ੍ਰੇਰਿਤ ਕਰਨਾਂ ਚਾਹੀਦਾ ਹੈ।ਇਸ ਮੌਕੇ ਤੇ ਸਟੇਟ ਪੱਧਰ ਤੋਂ ਆਏ ਡਾ ਕੇ.ਅੇਲ਼. ਕਾਮਲੇ ਅਤੇ ਡਾ ਸ਼ੀਨਮ ਵਲੌਂ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਵਿਚ ਸਮੂਹ ਬੀ.ਈ.ਈ, ਐਲ.ਐਚ.ਵੀ, ਮਲਟੀਪਰਜ ਸੁਪਰਵਾਇਜਰ(ਮੇਲ) ਅਤੇ ਆਸ਼ਾ ਵਰਕਰਾਂ ਨੇ ਵੀ ਭਾਗ ਲਿਆ। ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਮੋਹਨ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਸੁਪਰਵਾਈਜਰ ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਮੈਡਮ ਮਨਜਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ।

- Advertisement -spot_img

More articles

- Advertisement -spot_img

Latest article