ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਪ੍ਰਾਇਮਰੀ ਅਧਿਆਪਕਾਂ ਦੀ ਦੋ ਰੋਜਾ ਸਿਖਲਾਈ ਸ਼ੁਰੂ

ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਪ੍ਰਾਇਮਰੀ ਅਧਿਆਪਕਾਂ ਦੀ ਦੋ ਰੋਜਾ ਸਿਖਲਾਈ ਸ਼ੁਰੂ

ਹਰੇਕ ਪ੍ਰਾਇਮਰੀ ਅਧਿਆਪਕ ਨੂੰ ਗੁਣਾਤਮਿਕ ਸਿਖਲਾਈ ਦੇਣ ਲਈ 15 ਕੇਂਦਰ ਸਥਾਪਿਤ – ਤੁੱਲੀ

ਅੰਮ੍ਰਿਤਸਰ, 26 ਜੁਲਾਈ (ਗਗਨ) – ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲਾ ਵਲੋਂ ਇਸ ਸਾਲ ਕਰਵਾਏ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਵਜੋਂ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਟਰੇਨਿੰਗ ਕੈਂਪ-ਕਮ- ਵਰਕਸ਼ਾਪ ਲਗਾਈ ਜਾ ਰਹੀ ਹੈ ਜਿਸ ਵਿੱਚ ਜ਼ਿ੍ਹਲ੍ਹੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਦੋ ਰੋਜਾ ਟਰੇਨਿੰਗ ਦਿਤੀ ਜਾਵੇਗੀ। ਇਸ ਸੰਬੰਧੀ ਮੁੱਖ ਦਫਤਰ ਮੋਹਾਲੀ ਵਲੋਂ ਪਹਿਲੇ ਦੌਰ ‘ਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਵਿਭਾਗ ਦੀਆਂ ਗੁਣਾਤਮਿਕ ਟੀਮ ਮੈਂਬਰਾਂ ਦੇ ਸੈਮੀਨਾਰ ਲਗਾਉਣ ਉਪਰੰਤ ਜ਼ਿਲ਼੍ਹਾ ਰਿਸੋਰਸ ਪਰਸਨ ਦੀ ਅਗਵਾਈ ਹੇਠ ਬਲਾਕ ਮਾਸਟਰ ਟਰੇਨਰਾਂ ਵਲੋਂ ਪ੍ਰਾਇਮਰੀ ਅਧਿਆਪਕਾਂ ਦੇ ਬਲਾਕ ਪੱਧਰੀ ਸੈਮੀਨਾਰ ਲਗਾਏ ਜਾ ਰਹੇ ਹਨ।

ਇਸ ਸੰਬੰਧੀ ਸਿੱਖਿਆ ਬਲਾਕ ਵੇਰਕਾ ਅਤੇ ਅੰਮ੍ਰਿਤਸਰ ਵਿਖੇ ਲਗਾਏ ਗਏ ਸੈਮੀਨਾਰਾਂ ਦਾ ਮੁਆਇਨਾ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਅਤੇ ਸ਼੍ਰੀਮਤੀ ਰੇਖਾ ਮਹਾਜਨ ਉੱਪ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਜ਼ਿਲ਼੍ਹੇ ਦੇ ਸਮੂਹ ਪ੍ਰਾਇਮਰੀ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਬਾਬਤ ਦੋ ਰੋਜਾ ਟਰੇਨਿੰਗ ਦਿਤੀ ਜਾਣੀ ਹੈ ਜਿਸ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ 15 ਬਲਾਕ ਪੱਧਰੀ ਸਿਖਲਾਈ ਕੇਂਦਰ ਬਣਾਏ ਗਏ ਹਨ ਜਿੰਨਾਂ ਵਿੱਚ ਅੱਜ ਤੋਂ ਸ਼ੁਰੂ ਹੋਈ ਦੋ ਰੋਜਾ ਸਿਖਲਾਈ ਛੇ ਬੈਚਾਂ ਵਿੱਚ ਕਰਵਾਈ ਜਾਵੇਗੀ ਤੇ ਹਰੇਕ ਬੈਚ ਵਿੱਚ 40-40 ਦੇ ਗਰੁੱਪ ਅਨੁਸਾਰ ਅਧਿਆਪਕ ਸ਼ਾਮਿਲ ਹੋਣਗੇ। ਕੋਟ ਬਾਬਾ ਦੀਪ ਸਿੰਘ ਵਿਖੇ ਲਗਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡੀ.ਈ.ਓ. ਸੁਸ਼ੀਲ ਕੁਮਾਰ ਤੁੱਲੀ ਨੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੰੂੰ ਮਿਲੇ ਪਹਿਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਆਪਣੀ ਜਿੰਮੇਂਵਾਰੀ ਨਿਭਾਉਣ ਦਾ ਸੱਦਾ ਦਿਤਾ। ਇਸ ਸਮੇਂ ਸ਼੍ਰੀਮਤੀ ਮਨਪ੍ਰੀਤ ਕੌਰ ਜ਼ਿਲ਼ਾ ਕੋਆਰਡੀਨੇਟਰ ਪੜ੍ਹੋ ਪੰਜਾਬ, ਬੀ.ਐਮ.ਟੀ. ਹਰੀਓਮ ਸ਼ਰਮਾ, ਰਵਿੰਦਰ ਸਿੰਘ, ਹਰਮਨ ਸਿੰਘ ਸੀ.ਐਚ.ਟੀ., ਜਗਦੀਸ਼ ਸਿੰਘ ਸੀ.ਐਚ.ਟੀ., ਰਾਘਵ ਸ਼ਰਮਾ, ਸ਼੍ਰੀਮਤੀ ਸੰਜੀਵ ਸ਼ਰਮਾ ਹੈਡ ਟੀਚਰ ਸਾਂਘਣਾ ਹਾਜਰ ਸਨ।

Bulandh-Awaaz

Website: