ਨਿੱਜਰਪੁਰਾ ਟੋਲ ਪਲਾਜ਼ਾ ‘ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਨਿੱਜਰਪੁਰਾ ਟੋਲ ਪਲਾਜ਼ਾ ‘ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਤਰਨ ਤਾਰਨ, 22 ਜੂਨ (ਬੁਲੰਦ ਆਵਾਜ ਬਿਊਰੋ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਨਿੱਜਰਪੁਰਾ ਟੋਲ ਪਲਾਜ਼ਾ ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰੇ ਭਾਰਤ ਵਿਚ ਮਨਾਇਆ ਜਾ ਰਿਹਾ ਜਿਨ੍ਹਾਂ ਨੇ ਜਾਬਰ ਹਕੂਮਤਾਂ ਦੇ ਜਬਰ ਖਿਲਾਫ਼ ਸਬਰ ਨਾਲ ਲੜਾਈ ਕਰਨ ਦਾ ਸੰਦੇਸ਼ ਦਿੱਤਾ ਸੀ । ਪੰਜਾਬ ਦੇ ਕਿਸਾਨ ਸਿੰਘੂ ਬਾਰਡਰ ਤੇ ਤਿੱਨ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐੱਮਐੱਸਪੀ ਨੂੰ ਲਾਗੂ ਕਰਾਉਣ ਦੀ ਲੜਾਈ ਦ੍ਰਿੜਤਾ ਨਾਲ ਲੜ ਰਹੇ ਹਨ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਅਤੇ ਲੋਕ ਮਾਰੂ ਨੀਤੀਆਂ ਨੂੰ ਲਾਗੂ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ ਪਰ ਭਾਰਤੀ ਲੋਕ ਦਿੜ੍ਹਤਾ ਨਾਲ ਲੜ ਰਹੇ ਹਨ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਕਿਸੇ ਵੀ ਧਾੜਵੀ ਨੂੰ ਪੈਰ ਨਹੀਂ ਪੈਣ ਦੇਣਗੇ ਮਨਜੀਤ ਕੌਰ ਰਾਮਪੁਰਾ ਗੁਰਜੀਤ ਕੌਰ ਵਰਪਾਲ ਦੇ ਜਥੇ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਗਾਇਨ ਕੀਤੇ ਇਸ ਤੋਂ ਇਲਾਵਾ ਕਵੀਸ਼ਰੀ ਜੱਥਿਆਂ ਸੰਦੀਪ ਸਿੰਘ ਮਹਿਮਾ ਅਤੇ ਸੁਖਦੇਵ ਸਿੰਘ ਮੰਡ ਦੇ ਜਥਿਆਂ ਨੇ ਬੀਰ ਰਸੀ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਕਿਸਾਨ ਸਨ।

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸਕੱਤਰ ਹਰਜੀਤ ਸਿੰਘ ਰਵੀ ਅਤੇ ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਬਾਘਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਗੁਰੂਆਂ ਤੋਂ ਸ਼ਕਤੀ ਅਤੇ ਪ੍ਰੇਰਨਾ ਲੈ ਕੇ ਜਾਬਰ ਹਕੂਮਤ ਦੇ ਖ਼ਿਲਾਫ਼ ਆਪਣਾ ਅੰਦੋਲਨ ਜਾਰੀ ਰੱਖ ਰਹੇ ਹਨ ਕੇਂਦਰ ਸਰਕਾਰ ਵੱਲੋਂ ਐੱਮਐੱਸਪੀ ਦੇ ਕੀਤੇ ਨਿਗੂਣੇ ਵਾਧੇ ਨੂੰ ਜਥੇਬੰਦੀਆਂ ਨੇ ਰੱਦ ਕਰਦਿਆਂ ਕਿਹਾ ਕਿ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ ਇਸ ਤੋਂ ਇਲਾਵਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ , ਮੰਗਲ ਸਿੰਘ ਰਾਮਪੁਰਾ, ਪਰਮਜੀਤ ਸਿੰਘ ਵਰਪਾਲ , ਗੁਰਸਾਬ ਸਿੰਘ, ਗੁਰਪ੍ਰੀਤ ਖਾਨਕੋਟ, ਸੱਜਣ ਸਿੰਘ ਨੰਬਰਦਾਰ, ਬਲਵੰਤ ਸਿੰਘ ਪੰਡੋਰੀ ਸੰਦੀਪ ਸਿੰਘ ਮਿੱਠਾ, ਹਰਪਾਲ ਸਿੰਘ ਝੀਤੇ , ਮਹਿੰਦਰ ਸਿੰਘ ਵਰਪਾਲ , ਕਾਮਰੇਡ ਜਗਤਾਰ ਸਿੰਘ ਮਾਨਾਂਵਾਲਾ, ਜਗਰੂਪ ਸਿੰਘ ਮਾਨਾਂਵਾਲਾ ਕੁਲਦੀਪ ਸਿੰਘ ਨਿੱਝਰ, ਬੁਰਾ ਜਸਬੀਰ ਸਿੰਘ ਮੰਗਾ , ਮੇਜਰ ਸਿੰਘ ਸੁਲਤਾਨਵਿੰਡ , ਗੁਰਸੇਵਕ ਸਿੰਘ ਬਲਜੀਤ ਸਿੰਘ , ਯੁਵਰਾਜ ਸਿੰਘ ਬੀਕਾ ਰਾਮਪੁਰਾ, ਡਾ ਸੁਖਮੀਤ ਸਿੰਘ ਅੰਮ੍ਰਿਤਸਰ , ਕੰਵਲਪ੍ਰੀਤ ਸਿੰਘ ਮਾਹਲ ਕਰਨੈਲ ਸਿੰਘ ਭੋਲਾ , ਸੁਖਦੇਵ ਸਿੰਘ ਅਰਾਈਆਂਵਾਲਾ ਗੁਰਪ੍ਰੀਤ ਸਿੰਘ ਨੰਦ ਵਾਲਾ ,ਕਾਰ ਸਿੰਘ ਰਾਮਪੁਰਾ ਨਿਸ਼ਾਨ ਸਿੰਘ ਜੰਡਿਆਲਾ, ਪ੍ਰਭਦੀਪ ਸਿੰਘ ਮਹਿਮਾ , ਡਾ ਸੁਖਮੀਤ ਸਿੰਘ ਅੰਮ੍ਰਿਤਸਰ , ਕੰਵਲਪ੍ਰੀਤ ਸਿੰਘ , ਜਸਬੀਰ ਸਿੰਘ ਮੰਗਾ ਸੁਲਤਾਨਵਿੰਡ , ਮੇਜਰ ਸਿੰਘ ਸੁਲਤਾਨਵਿੰਡ , ਦਲਜੀਤ ਸਿੰਘ , ਸਰਪੰਚ ਸੁਖਚੈਨ ਸਿੰਘ , ਦਰਸ਼ਨ ਸਿੰਘ ਇਬਨ , ਅਤੇ ਸਟੇਜ ਦੀ ਜ਼ਿੰਮੇਵਾਰੀ ਅੰਗਰੇਜ ਸਿੰਘ ਚਾਟੀਵਿੰਡ ਨੇ ਨਿਭਾਈ।

Bulandh-Awaaz

Website: