ਡਾ. ਰਾਮ ਸਮੁੱਜ਼ ਦੀਆਂ ਮਨੁੱਖਤਾ ਪ੍ਰਤੀ ਸੇਵਾਵਾਂ ਸਮਾਜ ਲਈ ਚਾਨਣ ਮੁਨਾਰਾ – ਭੁਪਿੰਦਰ ਸਿੰਘ
ਲੁਧਿਆਣਾ, 25 ਜਨਵਰੀ (ਹਰਮਿੰਦਰ ਮੱਕੜ) – ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਸਦਕਾ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਦੇ ਨਾਲ ਦੀਨ ਦੁੱਖੀਆਂ ਦੀ ਸੇਵਾ ਕਰਨ ਵਾਲੇ ਵਾਲੇ ਵਿਅਕਤੀ ਕੌਮ ਤੇ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹੁੰਦੇ ਹਨ।ਇਨ੍ਹਾਂ ਸ਼ਥਦਾਂ ਦਾ ਪ੍ਰਗਟਵਾ ਸ.ਭੁਪਿੰਦਰ ਸਿੰਘ ਮੁੱਖ ਸੇਵਾਦਾਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਨੇ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ,ਬਾਬਾ ਦੀਪ ਸਿੰਘ ਚੌਂਕ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪੀ.ਜੀ.ਆਈ ਚੰਡੀਗੜ੍ਹ ਦੇ ਪ੍ਰਮੁੱਖ ਡਾਕਟਰ ਰਾਮ ਸਮੁੱਜ਼ ( ਪ੍ਰੋਫੈਸਰ ਐਡ ਹੈਡ ਡਿਪਾਰਟਮੈਂਟ ਆਫ. ਪੈਡਰੀਕ ਸਰਜ਼ਰੀ) ਅਤੇ ਉਨ੍ਹਾਂ ਦੇ ਪ੍ਰਵਾਰਿਕ ਮੈਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਉਪਰੰਤ ਕੀਤਾ।ਉਨ੍ਹਾਂ ਨੇ ਕਿਹਾ ਕਿ ਸੇਵਾ ਸੋਚ ਦੇ ਧਾਰਨੀ , ਸੂਝਵਾਨ ਤੇ ਕਾਬਿਲ ਬੱਚਿਆਂ ਦੇ ਪ੍ਰਸਿੱਧ ਡਾਕਟਰ ਦੇ ਰੂਪ ਵੱਜੋਂ ਪੀ.ਜੀ.ਆਈ ਚੰਡੀਗੜ੍ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਡਾ.ਰਾਮ ਸਮੁੱਜ਼ ਦਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਇੱਕ ਸੱਚੇ ਸ਼ਰਧਾਲੂ ਦੇ ਵੱਜੋਂ ਆਪਣੇ ਪ੍ਰਵਾਰਿਕ ਮੈਬਰਾਂ ਨਾਲ ਆਉਣਾ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਉਣਾ ਉਨ੍ਹਾਂ ਦੀ ਸੱਚੀ ਪ੍ਰਭੂ ਭਗਤੀ ਤੇ ਆਸਥਾ ਦੇ ਪ੍ਰਤੀਕ ਹੈ।
ਇਸ ਦੌਰਾਨ ਸਰਪੰਚ ਗੁਰਚਰਨ ਸਿੰਘ ਖੁਰਾਣਾ ਨੇ ਕਿਹਾ ਕਿ ਡਾ. ਰਾਮ ਸਮੁੱਜ਼ ਤੇ ਉਨ੍ਹਾਂ ਦੀ ਬੇਟੀ ਡੈਨਟਿਸਟ ਡਾ.ਤਨਵੀ ਸਿੰਘ ਸਮੇਤ ਸਮੁੱਚੇ ਪ੍ਰੀਵਾਰਕ ਮੈਬਰਾਂ ਵੱਲੋ ਨਿਸ਼ਕਾਮ ਰੂਪ ਵਿੱਚ ਕੀਤੇ ਜ਼ਾਦੇ ਮਨੁੱਖੀ ਸੇਵਾ ਕਾਰਜ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹਨ। ਸਮਾਗਮ ਦੌਰਾਨਪੀ.ਜੀ.ਆਈ ਚੰਡੀਗੜ੍ਹ ਦੇ ਪ੍ਰਮੁੱਖ ਡਾਕਟਰ ਰਾਮ ਸਮੁੱਜ਼ ( ਪ੍ਰੋਫੈਸਰ ਐਡ ਹੈਡ ਡਿਪਾਰਟਮੈਂਟ ਆਫ. ਪੈਡਰੀਕ ਸਰਜ਼ਰੀ) ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਬਰਾਂ ਸਮੇਤ ਸਮੂਹ ਸੰਗਤਾਂ ਤੇ ਪ੍ਰਮੁੱਖ ਸਖਸ਼ੀਅਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜੋ ਸਨਮਾਨ ਅੱਜ ਦਾਸ ਨੂੰ ਆਪ ਜੀ ਵੱਲੋਂ ਬਖਸ਼ਿਆ ਗਿਆ ਹੈ।ਉਹ ਮੇਰੇ ਲਈ ਪਿਆਰ ਭਰੀ ਵੱਡੀ ਆਸੀਸ ਹੈ।ਜਿਸ ਤੋ ਸੇਧ ਲੈ ਕੇ ਮੈ ਤੇ ਮੇਰਾ ਪ੍ਰੀਵਾਰ ਸੇਵਾ ਦੇ ਸਕੰਲਪ ਨੂੰ ਸਮਾਜ ਦੇ ਲੋਕਾਂ ਤੱਕ ਪਹੁੰਚਣ ਦਾ ਉਪਰਾਲਾ ਹੋਰ ਚੰਗੇ ਢੰਗ ਨਾਲ ਕਰੇਗਾ ।ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਅੰਦਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ ਖੁਰਾਨਾ, ਸ.ਪ੍ਰਿਤਪਾਲ ਸਿੰਘ ਨੇ ਪੀ.ਜੀ.ਆਈ ਚੰਡੀਗੜ੍ਹ ਦੇ ਪ੍ਰਮੁੱਖ ਡਾਕਟਰ ਰਾਮ ਸਮੁੱਜ਼ ( ਪ੍ਰੋਫੈਸਰ ਐਡ ਹੈਡ ਡਿਪਾਰਟਮੈਂਟ ਆਫ. ਪੈਡਰੀਕ ਸਰਜ਼ਰੀ)ਉਨ੍ਹਾਂ ਦੀ ਸੁਪਤਨੀ ਸ਼੍ਰੀਮਤੀ ਬਲਜੀਤ ਸਮੁੱਜ਼,ਬੇਟੀ ਡਾ਼ ਤਨਵੀ ਸਮੁੱਜ਼ ਤੇ ਬੇਟੇ ਤਨਿਆ ਸਮੁੱਜ਼ ਨੂੰ ਉਨ੍ਹਾਂ ਦੇ ਵੱਲੋ ਮਨੁੱਖੀ ਸਮਾਜਿਕ ਕਾਰਜਾਂ ਦੇ ਪ੍ਰਤੀ ਕੀਤੀਆਂ ਜਾ ਰਹੀਆਂ ਵੱਡਮੁਲੀਆ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ।ਇਸ ਸਮੇਂ ਉਨਾਂ ਦੇ ਨਾਲ ਗੁਰਬਖਸ਼ ਸਿੰਘ, ਹਰਬਜਨ ਸਿੰਘ ਦੂਆ,ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।