ਅੰਮ੍ਰਿਤਸਰ, 23 ਮਈ (ਰਛਪਾਲ ਸਿੰਘ) – ਗੁਰਦੁਆਰਾ ਸ੍ਰੀਕਲਗੀਧਰ ਸਾਹਿਬ, ਟਾਕਾਨੀਨੀ ਔਕਲੈਂਡ ਅਤੇ ਸੁਪ੍ਰੀਮ ਸਿੱਖ ਸੋਸਾਇਟੀ ਆਫ਼ ਨਿਊਜ਼ੀਲੈਂਡ ਨੇ ਮਰੀਜ਼ਾਂ ਨੂੰ ਕੋਰੋਨਾ ਦੇ ਇਲਾਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਵੱਲੋਂ ਸਥਾਪਤ ਕੀਤੇ ਜਾ ਰਹੇ ਕੋਵਿਡ ਕੇਅਰ ਸੈਂਟਰਾਂ ਲਈ ਮਦਦ ਦੇ ਰੂਪ ਵਿੱਚ 15 ਆਕਸੀਜਨ ਕੰਸਨਟ੍ਰੇਟਰ ਪ੍ਰਦਾਨ ਕੀਤੇ ਹਨ।
ਵੱਖ-ਵੱਖ ਸਥਾਨਾਂ ’ਤੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਤੋਂ ਪੇ੍ਰਰਿਤ ਹੋ ਕੇ ਇਹ ਯੋਦਾਨ ਸੋਸਾਇਟੀ ਦੇ ਮੁੱਖ ਪ੍ਰਬੰਧਕ ਦਲਜੀਤ ਸਿੰਘ ਨੇ ਪ੍ਰਿਥਵੀਪਾਲ ਸਿੰਘ ਬਸਰਾ ਅਤੇ ਭਵਦੀਪ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਕੀਤਾ ਹੈ। ਪ੍ਰਦਾਨ ਕੀਤੇ ਗਏ ਕੰਸਨਟ੍ਰੇਟਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਗੁਰਿੰਦਰ ਸਿੰਘ ਮਥਰੇਵਾਲ ਨੇ ਪ੍ਰਾਪਤ ਕੀਤੇ ਹਨ ਅਤੇ ਇਨ੍ਹਾਂ ਨੂੰ ਕੋਵਿਡ ਦੇਖਲ ਕੇਂਦਰਾਂ ਤੱਕ ਪਹੁੰਚਾਇਆ ਜਾਵੇਗਾ।
ਗੁਰਿੰਦਰ ਸਿੰਘ ਮਥਰੇਵਾਲ ਨੇ ਕਿਹਾÇ ਕ ਐਸਜੀਪੀਸੀ ਪ੍ਰਧਾਨ ਦੀ ਪ੍ਰੇਰਣਾ ਤੋਂ ਨਿਊਜ਼ੀਲੈਂਡ ਦੀ ਸੁਪ੍ਰੀਮ ਸਿੱਖ ਸੋਸਾਇਟੀ ਨੇ 100 ਕੰਸਨਟ੍ਰੇਟਰ ਭੇਜਣ ਦਾ ਫ਼ੈਸਲਾ ਕੀਤਾ ਹੈ, ਜਿਸ ਵਿੱਚੋਂ 15 ਕੰਸਨਟ੍ਰੇਟਰ ਮਿਲ ਚੁੱਕੇ ਹਨ, ਬਾਕੀ ਵੀ ਜਲਦ ਹੀ ਸੋਸਾਇਟੀ ਵੱਲੋਂ ਭੇਜੇ
ਦੱਸ ਦੇਈਏ ਕਿ ਐਸਜੀਪੀਸੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ ਕੋਵਿਡ-19 ਰੋਗੀਆਂ ਦੇ ਇਲਾਜ ਲਈ ਵਿਸ਼ੇਸ਼ ਵਾਰਡ ਸਥਾਪਤ ਕੀਤੇ ਹਨ, ਜਿੱਥੇ ਰੋਗੀਆਂ ਨੂੰ ਲੋੜ ਮੁਤਾਬਕ ਕੰਸਨਟ੍ਰੇਟਰ ਦੇ ਮਾਧਿਅਮ ਨਾਲ ਆਕਸੀਜਨ ਪ੍ਰਦਾਨ ਕੀਤੀ ਜਾਂਦੀ ਹੈ। ਐਸਜੀਪੀਸੀ ਨੇ ਹੁਣ ਤੱਕ ਅਜਿਹੇ ਪੰਜ ਕੋਵਿਡ ਦੇਖਲ ਕੇਂਦਰ ਸਥਾਨਪਤ ਕੀਤੇ ਹਨ ਅਤੇ ਤਿੰਨ ਹੋਰ ਜਲਦ ਹੀ ਚਾਲੂ ਹੋ ਜਾਣਗੇ। ਵਿਦੇਸ਼ਾਂ ਤੋਂ ਸੰਗਤਾਂ ਐਸਜੀਪੀਸੀ ਦਾ ਸਮਰਥਨ ਕਰਨ ਲਈ ਅੱਗੇ ਆ ਰਹੀਆਂ ਹਨ।