ਤਰਨ ਤਾਰਨ, 10 ਜੁਲਾਈ (ਜੰਡ ਖਾਲੜਾ) – ਮਾਨਯੋਗ ਸ੍ਰੀ ਧਰੂਮਨ ਐਚ. ਨਿੰਬਾਲੇ (ਆਈ.ਪੀ.ਐਸ) ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਆਈ ਸਤਨਾਮ ਸਿੰਘ ਇੰਚਾਰਜ਼ ਨਾਰਕੋਟਿਕਸ ਸੈੱਲ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਾਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਦਫਤਰ ਨਾਰਕੋਟਿਕਸ ਸੈੱਲ ਤਰਨ ਤਾਰਨ ਤੋਂ ਪਿੰਡ ਪਲਾਸੌਰ,ਡਾਲੇਕੇ ਆਦਿ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਬੱਸ ਅੱਡਾ ਪਿੰਡ ਮਾਣੋਚਾਹਲ ਨੇੜੇ ਪਹੁੰਚੀ ਤਾਂ ਮੁਖਬਰ ਖਾਸ ਨੇ ਮਲਾਕੀ ਹੋ ਕੇ ਇਤਲਾਹ ਦਿੱਤੀ ਕਿ ਗੁਰਸਾਹਿਬ ਸਿੰਘ ਉਰਫ ਸਾਬਾ ਅਤੇ ਭੁਪਿੰਦਰ ਸਿੰਘ ਉਰਫ ਲਾਡੀ ਜੋ ਕਿ ਪਿੰਡ ਮਾਣੋਚਾਹਲ ਤੋਂ ਬਾਹਰਵਾਰ ਪਿੰਡ ਜੀਓਬਾਲਾ ਨੂੰ ਜਾਂਦੀ ਸੜਕ ਉਪਰ ਆਪਣੀ ਬਹਿਕ ਪਰ ਭਾਰੀ ਮਾਤਰਾ ਵਿਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਮੋਟਰਸਾਈਕਲ ਨੰਬਰੀ ਫਭ10ਓਭ2956 ਪਰ ਸਵਾਰ ਹੋ ਕਿ ਹੈਰੋਇਨ ਦੀ ਸਪਲਾਈ ਕਰਨ ਜਾ ਰਹੇ ਹਨ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ। ਜੋ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੁਰਸਾਹਿਬ ਸਿੰਘ ਉਰਫ ਸਾਬਾ ਅਤੇ ਭੁਪਿੰਦਰ ਸਿੰਘ ਉਰਫ ਲਾਡੀ ਦੀ ਬਹਿਕ ਪਰ ਰੇਡ ਕਰਕੇ ਉਪਰੋਕਤ ਦੋਸ਼ੀਆਂ ਨੂੰ ਕਾਬੂ ਕੀਤਾ।
ਜਿਸ ਤੇ ਐਸ.ਆਈ ਸਤਨਾਮ ਸਿੰਘ ਇੰਚਾਰਜ਼ ਨਾਰਕੋਟਿਕਸ ਸੈੱਲ ਤਰਨ ਤਾਰਨ ਵੱਲੋ ਸ੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਗੋਇੰਦਵਾਲ ਸਾਹਿਬ ਨੂੰ ਹਲਾਤਾਂ ਤੋ ਜਾਣੂ ਕਰਵਾਇਆ ਤੇ ਮੌਕਾ ਤੇ ਪਹੰੁਚਣ ਲਈ ਕਿਹਾ ।ਜੋ ਸ੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਗੋਇੰਦਵਾਲ ਸਾਹਿਬ ਮੌਕਾ ਤੇ ਪੁੱਜੇ ਤੇ ਉਕਤ ਦੋਸ਼ੀ ਦੀ ਤਲਾਸ਼ੀ ਹਸਬ ਜਾਬਤਾ ਅੁਨਸਾਰ ਅਮਲ ਵਿੱਚ ਲਿਆਂਦੀ।ਜੋ ਉਕਤ ਦੋਸ਼ੀ ਗੁਰਸਾਹਿਬ ਸਿੰਘ ਉਰਫ ਸਾਬਾ ਅਤੇ ਭੁਪਿੰਦਰ ਸਿੰਘ ਉਰਫ ਲਾਡੀ ਪਾਸੋਂ 315 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਉਹਨਾਂ ਦੇ ਖਿਲਾਫ ਮੁੱਕਦਮਾ ਨੰਬਰ 105 ਮਿਤੀ 08-07-2020 ਜੁਰਮ 21 ਛ/29/61/85 ਂਧਫਸ਼ ਅਛਠ ਥਾਣਾ ਸਦਰ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।