18 C
Amritsar
Sunday, March 26, 2023

ਨਾਗਰਿਕਤਾ ਸੋਧ ਬਿੱਲ ਦਾ ਪੂਰੇ ਉੱਤਰ ਪੂਰਬ ਚ ਭਾਰੀ ਵਿਰੋਧ

Must read

ਨਾਗਰਿਕਤਾ ਸੋਧ ਬਿੱਲ ਲੋਕ ਸਭਾ ਤੋਂ ਮਗਰੋਂ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ ਹੈ । ਬਿੱਲ ਪਾਸ ਹੋ ਕੇ ਹੁਣ ਇਹ ਲੋਕ ਵਿਰੋਧੀ ਬਿੱਲ ਇੱਕ ਕਾਨੂੰਨ ਬਣ ਗਿਆ ਹੈ ।

ਇਸ ਬਿੱਲ ਦੇ ਵਿਰੋਧ ਵਿੱਚ ਪੂਰਾ ਉੱਤਰ-ਪੂਰਬ ਉੱਬਲ ਉੱਠਿਆ ਹੈ । ਉੱਤਰ-ਪੂਰਬ ਦੇ ਬਹੁਤੇ ਸੂਬਿਆਂ ਵਿੱਚ ਬੰਦ ਹੈ, ਅਸਾਮ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ,

ਰਾਜਧਾਨੀ ਗੁਹਾਟੀ ਵਿੱਚ ਕਰਫ਼ਿਊ ਲਾ ਕੇ ਪੁਲਸ ਲਾ ਦਿੱਤੀ ਗਈ ਹੈ, ਉੱਤਰ-ਪੂਰਬ ਲਈ 5000 ਵਾਧੂ ਫੌਜ ਭੇਜੀ ਜਾ ਰਹੀ ਹੈ, ਅਸਾਮ ਵਿੱਚ ਭੰਨ-ਤੋੜ ਤੇ ਅੱਗ ਲਾਉਣ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ,

ਕਈ ਸਰਕਾਰੀ ਮੁਲਾਜ਼ਮ ਵੀ ਇਹਨਾਂ ਮੁਜਾਹਰਿਆਂ ਵਿੱਚ ਸ਼ਾਮਲ ਹੋ ਗਏ ਹਨ, ਪੁਲਸ ਵੱਲੋਂ ਹੰਝੂ ਗੈਸ ਦੇ ਗੋਲਿਆਂ ਸਮੇਤ ਬਰਾਬਰ ਢੰਗ ਨਾਲ਼ ਵਿਰੋਧ ਨੂੰ ਕੁਚਲਿਆ ਜਾ ਰਿਹਾ ਹੈ, ਲੋਕਾਂ ਨੇ ਅਮਿਤ ਸ਼ਾਹ ਤੇ ਮੁੱਖ-ਮੰਤਰੀ ਹੇਮੰਤ ਕੁਮਾਰ ਬਿਸਵਾਸ ਦੇ ਪੁਤਲੇ ਫੂਕੇ ਨੇ, ‘ਕੁੱਲ ਅਸਾਮ ਵਿਦਿਆਰਥੀ ਯੂਨੀਅਨ’ ਵੱਲੋਂ ਵੀ ਭਾਰੀ ਸ਼ਮੂਲੀਅਤ ਕੀਤੀ ਜਾ ਰਹੀ ਹੈ, ਖ਼ਾਸਕਰ ਕੁੜੀਆਂ ਵੱਡੀ ਗਿਣਤੀ ਵਿੱਚ ਇਹਨਾਂ ਮੁਜਾਹਰਿਆਂ ਵਿੱਚ ਸ਼ਾਮਲ ਹਨ, ਲੋਕ ਸਥਾਨਕ ਐੱਮਐਲਏਆਂ ਦੇ ਘਰਾਂ ਦਾ ਘੇਰਾਓ ਕਰ ਰਹੇ ਹਨ, ਅਸਾਮ ਜਾਣ ਵਾਲੀਆਂ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ, ਸਾਰੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਇਸ ਬਿੱਲ ਦੇ ਵਿਰੋਧ ਵਿੱਚ ਪੂਰਾ ਉੱਤਰ-ਪੂਰਬ ਇੱਕ ਤਰਾਂ ਇੱਕਜੁੱਟ ਹੋ ਗਿਆ ਹੈ |

ਇਹ ਗੱਲ ਚੰਗੀ ਤਰ੍ਹਾਂ ਸਮਝ ਲਉ ਕਿ ਨਾਗਰਿਕਤਾ ਸੋਧ ਬਿਲ ਦਾ ਜੋ ਉੱਤਰੀ ਪੂਰਬੀ ਰਾਜਾਂ ਵਿੱਚ ਵਿਰੋਧ ਹੋ ਰਿਹਾ, ਉਹ ਕਾਂਗਰਸ ਵਲੋਂ ਇਸ ਬਿਲ ਦੇ ਕੀਤੇ ਜਾ ਰਹੇ ਵਿਰੋਧ ਤੋਂ ਬਿਲਕੁੱਲ ਵੱਖਰਾ ਹੈ। ਵੱਖਰਾ ਹੀ ਨਹੀਂ ਵਿਰੋਧੀ ਵੀ ਹੈ।

ਬਿੱਲ ਦੇ ਵਿਰੋਧ ਵਿੱਚ ਦੋ ਪੱਖ ਨੇ। ਇਕ ਉਤਰੀ ਪੂਰਬੀ ਰਾਜਾਂ ਦਾ ਅਤੇ ਦੂਜਾ ਕਾਂਗਰਸ ਵਰਗੀਆਂ ਅਤੇ ਖੱਬੀਆਂ ਪਾਰਟੀਆਂ ਦਾ। ਦੋਵੇਂ ਵਿਰੋਧ ਇਕ ਦੂਜੇ ਦੇ ਵਿਰੋਧੀ ਨੇ। ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਵਿਰੋਧ ਨਾਲ ਸਹਿਮਤੀ ਦਾ ਪੰਜਾਬ ਵਾਸਤੇ ਮਤਲਬ ਚੰਡੀਗੜ੍ਹ ਹੱਥੋਂ ਗਵਾਉਣਾ ਹੈ। ਜਦੋਂ ਕਿ ਉਤਰੀ ਪੂਰਬੀ ਰਾਜਾਂ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਸਾਥ ਦੇਣ ਦਾ ਮਤਲਬ ਚੰਡੀਗੜ੍ਹ ‘ਤੇ ਦਾਅਵਾ ਕਰਨਾ ਹੈ।

- Advertisement -spot_img

More articles

- Advertisement -spot_img

Latest article