ਨਾਕੇ ‘ਤੇ ਖੜੇ ਪੁਲਿਸ ਮੁਲਾਜਮਾਂ ਤੇ ਪੁਲਿਸ ਮੁਲਾਜਮ ਨੇ ਚੜ੍ਹਾਈ ਕਾਰ, ਹੌਲਦਾਰ ਦੀ ਮੌਤ ,ਇਕ ਪੁਲਸ ਮੁਲਾਜ਼ਮ ਜਖਮੀ

139

ਤਰਨ ਤਾਰਨ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਕੌਮੀ ਸ਼ਾਹ ਮਾਰਗ 54 ਹਰੀਕੇ ਬਾਈਪਾਸ ਨਾਕੇ ‘ਤੇ ਖੜੇ ਪੁਲਿਸ ਮੁਲਾਜ਼ਮਾਂ ‘ਤੇ ਰਾਹਗੀਰ ਨੇ ਕਾਰ ਚੜਾ ਦਿੱਤੀ, ਜਿਸ ਕਾਰਨ ਹੌਲਦਾਰ ਨਿਸ਼ਾਨ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਤੇ ਉਸ ਦਾ ਸਾਥੀ ਗੁਰਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਚਾਲਕ ਗੁਰਲਾਲ ਸਿੰਘ ਵੀ ਪੁਲਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ।

Italian Trulli

ਮੱਖੂ ਪੁਲਸ ਨੇ ਜ਼ਖ਼ਮੀ ਗੁਰਜਿੰਦਰ ਸਿੰਘ ਨੂੰ ਅੰਮ੍ਰਿਤਸਰ ਦਾਖ਼ਲ ਕਰਵਾਇਆ ਅਤੇ ਅਗਲੇਰੀ ਕਾਰਵਾਈ ਲਈ ਕਾਰ ਕਬਜੇ ਵਿਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜੀਰਾ ਭੇਜ ਦਿੱਤਾ ਹੈ।