ਤਰਨਤਾਰਨ, 21 ਜੂਨ (ਜੰਡ ਖਾਲੜਾ) – ਸਰਹੱਦੀ ਪਿੰਡਾਂ ਚੋਂ ਚੋਰਾਂ ਲੁਟੇਰਿਆਂ ਦੇ ਕਾਰਨਾਮੇ ਲਗਾਤਾਰ ਜਾਰੀ ਹਨ, ਬਿਨਾ ਗਰੀਬ ਤੇ ਅਮੀਰ ਜਾਣੇ ਆਪਣੇ ਕੰਮ ਨੁ ਅੰਜਾਮ ਦੇਦੇ ਨੇ ਲੁਟੇਰੇ। ਜੀ ਹਾਂ, ਤਾਜ਼ਾ ਮਿਸਾਲ ਚ ਮੋਟਰਸਾਈਕਲ ਵਾਲੀ। ਜਗਾੜੜੂ ਰੇਹੜੀ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਗਰੀਬ ਕਿਰਤੀ ਨੂੰ ਚੋਰਾਂ ਨੇ ਦਰ ਭਟਕਣ ਲਈ ਮਜਬੂਰ ਕਰ ਦਿੱਤਾ ਹੈ। ਦਰ ਦਰ ਭਟਕਦੇ ਕਾਲਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਭਿਖੀਵਿੰਡ ਨੇ ਦੱਸਿਆ ਕਿ ਉਹ ਸੰਗਰਾਂਦ ਦੇ ਦਿਹਾੜੇ ਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਝਬਾਲ ਵਿਖੇ ਨਤਮਸਤਕ ਹੋਣ ਲਈ ਗਿਆ ਸੀ ,ਤੇ ਉਸਨੇ ਅਣਗਹਿਲੀ ਕਰਦਿਆਂ ਗੁਰਦੁਆਰਾ ਨਜ਼ਦੀਕ ਸੂਏ ਦੇ ਪੁਲ ਨਜ਼ਦੀਕ ਆਪਣੀ ਮੋਟਰਸਾਈਕਲ ਵਾਲੀ ਜਗਾੜੂ ਰੇਹੜੀ ਖੜੀ ਕਰਕੇ ਅਤੇ ਉਸਨੂੰ ਸੰਗਲੀ ਨਾਲ ਜਿੰਦਰਾ ਮਾਰ ਕੇ ਗੁਰਦੁਆਰਾ ਸਾਹਿਬ ਦਰਸਨ ਕਰਨ ਚਲੇ ਗਿਆ। ਉਸਨੇ ਦੱਸਿਆ ਕਿ ਕੁਝ ਵਕਫੇ ਬਾਅਦ ਮੈ ਆਇਆਂ ਤਾਂ ਮੈਰੀ ਰੇਹੜੀ ਗਾਇਬ ਸੀ। ਉਸਨੇ ਕਿਹਾ ਕਿ ਇਸ ਸਬੰਧੀ ਪੁਲਿਸ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸਨੇ ਮੀਡੀਆ ਸਾਹਮਣੇ ਦੁਖ ਜਾਹਰ ਕਰਦਿਆਂ ਕਿਹਾ ਕਿ ਉਹ ਗਰੀਬ ਵਰਗ ਮਜਹਬੀ ਸਿਖ ਬਰਾਦਰੀ ਨਾਲ ਸਬੰਧਤ ਹੈ ਅਤੇ ਅਮ੍ਰਿਤਧਾਰੀ ਸਿੱਖ ਹੈ ,ਤੇ ਉਸਦੇ ਪਰਿਵਾਰ ਵਿਚ ਚਾਰ ਮੈਂਬਰ ਰੋਟੀ ਖਾਣ ਵਾਲੇ ਹਨ ,ਜਦੋ ਕਿ ਇਸ ਜਗਾੜੂ ਰੇਹੜੀ ਚਲਾ ਕੇ ਮੈਂ ਪਾਲਣ ਪੋਸ਼ਣ ਕਰ ਰਿਹਾ ਸੀ !ਉਸਨੇ ਸਮਾਜਸੇਵੀ ਦਾਨੀਆਂ ਤੇ ਸੰਸਥਾਵਾਂ ਤੋ ਮਦਦ ਦੀ ਜਿਥੇ ਮੰਗ ਕੀਤੀ ਹੈ ਉਥੇ ਹੀ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਮੰਗ ਵੀ ਕੀਤੀ ਹੈ।
ਨਹੀਂ ਬਖਸਿਆ ਚੋਰਾਂ ਨੇ ਗਰੀਬ ਰੇਹੜੀ ਵਾਲਾ ਜਗਾੜੂ ਰੇਹੜੀ ਕੀਤੀ ਚੋਰੀ ,ਗਰੀਬ ਨੂੰ ਪਏ ਰੋਟੀ ਦੇ ਲਾਲੇ
