More

  ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ ਕਰੋਨਾ ਪਾਜਿਟਿਵ ਮਰੀਜਾਂ ਨੂੰ ਘਰ ਘਰ ਵੰਡ ਰਹੇ ਨੇ ਰਾਸ਼ਨ ਕਿੱਟਾ  

  ਤਰਨਤਾਰਨ, 25 ਮਈ (ਜੰਡ ਖਾਲੜਾ)  -ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਦਿਸਾ ਨਿਰਦੇਸਾ ਤਹਿਤ ਪੰਜਾਬ ਸਰਕਾਰ ਵੱਲੋਂ ਕਰੋਨਾ ਪਾਜਟਿਵ ਮਰੀਜਾਂ ਲਈ ਭੇਜੀਆ ਰਾਸਨ ਕਿੱਟਾ ਸਥਾਨਕ ਰੈਡ ਕਰਾਸ ਸੁਸਾਇਟੀ ਰਾਹੀ ਉਨ੍ਹਾਂ ਦੇ ਘਰਾ ਤੱਕ ਵਲੰਟੀਅਰ ਰਾਹੀ ਪੁੱਜਦਾ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ ਨੂੰ ਵੱਖ -ਵੱਖ ਥਾਵਾਂ ਤੇ ਵੰਡਣ ਲਈ ਸੈਕਟਰੀ ਰੈੱਡ ਕਰਾਸ ਤੇਜਿੰਦਰ ਸਿੰਘ ਰਾਜਾ ਵੱਲੋ ਗੱਡੀਆਂ ਨੂੰ ਰਵਾਨਾ ਕੀਤਾ ਗਿਆ । ਇਹ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਕੱਦ ਗਿੱਲ (ਨਹਿਰੂ ਯੁਵਾ ਕੇਂਦਰ ) ਨੇ ਦੱਸਿਆ ਕਿ ਸੈਕਟਰੀ ਰੈੱਡ ਕਰਾਸ ਤੇਜਿੰਦਰ ਸਿੰਘ ਰਾਜਾ ਦੀ ਰਹਿਨੁਮਾਈ ਹੇਠ ਰੋਜ਼ਾਨਾ ਨਹਿਰੂ ਯੁਵਾ ਕੇਂਦਰ ਅਤੇ ਰੇੈੱਡ ਕਰਾਸ ਸੁਸਾਇਟੀ ਦੇ ਵਲੰਟੀਅਰ ਵੱਲੋਂ ਰੋਜ਼ਾਨਾ ਵੱਖ-ਵੱਖ ਥਾਵਾਂ ਤੇ ਟੀਮਾਂ ਬਣਾ ਕਿ ਇਸ ਕਰੋਨਾ ਕਾਲ ਦੇ ਸਮੇਂ ਵਿੱਚ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਦਾ ਸਾਥ ਦਿੱਤਾ ਜਾ ਰਿਹਾ ਹੈ।

  ਉਹਨਾਂ ਦੱਸਿਆ ਕਿ ਇਸ ਕੰਮ ਵਿੱਚ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਅਧੀਨ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ ਬਿਕਰਮ ਸਿੰਘ ਗਿੱਲ ਦੇ ਦਿਸਾ ਨਿਰਦੇਸਾ ਤਹਿਤ ਸਥਾਨਕ ਨਹਿਰੂ ਯੁਵਾ ਕੇਂਦਰ ਅਤੇ ਜਿਲ੍ਹਾ ਪ੍ਰਸ਼ਾਸਨ ਨਾਲ ਮਿਲ ਕਿ ਕੰਮ ਕਰ ਰਹੀ ਸੰਸਥਾ ਅਮਨਦੀਪ ਵੈੱਲਫੇਅਰ ਸੁਸਾਇਟੀ ਦੀ ਟੀਮ ਤੋ ਇਲਾਵਾ ਜਿਲ੍ਹੇ ਦੀਆਂ ਚੋਣਵੀਆਂ ਯੁੂਥ ਕਲੱਬਾ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਜਿਕਰਯੋਗ ਹੈ ਕਿ ਅਮਨਦੀਪ ਵੈੱਲਫੇਅਰ ਸੁਸਾਇਟੀ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਦੇ ਦਿਸਾ ਨਿਰਦੇਸਾ ਤਹਿਤ ਜਿਥੇ ਲੋਕਾਂ ਨੂੰ ਕੋਵਿਡ-19 ਦੀਆਂ ਗਾਈਡਲਾਈਨਜ਼ ਬਾਰੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਗਿਆ ਹੈ,ਉਥੇ ਹੀ ਜਨਤਕ ਥਾਵਾਂ ਤੇ ਮਾਸਕ , ਸੈਨੀਟਾਇਜਰ ,ਅਤੇ ਜਿਲ੍ਹਾ ਪ੍ਰਸਾਸਨ ਨੂੰ ਲੌੜੀਦਾ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਬਾਬਾ ਮਨਦੀਪ ਸਿੰਘ , ਸੰਜੇ ਕੁਮਾਰ, ਅਮਨਦੀਪ ਕੌਰ, ਗੁਰਭੇਜ ਸਿੰਘ,ਗੌਰਵਦੀਪ ਸਿੰਘ, ਪਰਮਵੀਰ ਸਿੰਘ ਆਦਿ ਵੀ ਮੋਜੂਦ ਸਨ। ਕੋਰੋਨਾ ਪਾਜਿਟਿਵ ਮਰੀਜਾਂ ਦੇ ਪਰਿਵਾਰਕ ਮੈਬਰਾਂ ਨੂੰ ਰਾਸਨ ਕਿੱਟ ਦਿੰਦੇ ਹੋਏ ਗੁਰਪ੍ਰੀਤ ਸਿੰਘ ਕੱਦ ਗਿੱਲ ਅਤੇ ਉਨ੍ਹਾਂ ਦੀ ਟੀਮ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img