ਨਹਿਰੀ ਪਟਵਾਰ ਯੂਨੀਅਨ ਨੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਦਿੱਤਾ ਯਾਦ ਪੱਤਰ

42

ਤਜਰਬੇ ਦੇ ਅਧਾਰ ਤੇ ਐਫ ਆਰ ਏ ਨੂੰ ਨਹਿਰੀ ਪਟਵਾਰੀ ਪਦਉਨਤ ਕੀਤਾ ਜਾਵੇ

Italian Trulli

ਅੰਮ੍ਰਿਤਸਰ, 2 ਜੁਲਾਈ (ਗਗਨ) – ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੌਰਾਨ ਭੰਗ ਕੀਤੇ ਭੌਂ ਸੁਧਾਰ ਮੰਡਲ ਅੰਮ੍ਰਿਤਸਰ ਵਿੱਚ ਕੰਮ ਕਰਦੇ 12 ਨੰਬਰ ਫੀਲਡ ਰੈਕਲਾਮੇਸਨ ਸਹਾਇਕ(ਐਫ ਆਰ ਏ) ਦੀਆਂ ਖਤਮ ਕੀਤੀਆਂ ਅਸਾਮੀਆਂ ਦੀ ਐਡਜਸਟਮੈਟ ਸੰਬੰਧੀ ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕਿਰਪਾਲ ਸਿੰਘ ਪਨੂੰ ਅਤੇ ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਇਕ ਵਫਦ ਮੈਂਬਰ ਸਤਿੰਦਰ ਸਿੰਘ ਸਰਾਂ,ਸਰਬਜੀਤ ਸਿੰਘ,ਅਤੇ ਅਰਜਨ ਬੀਰ ਸਿੰਘ ਵੱਲੋ ਲਿਖਤੀ ਯਾਦ ਪੱਤਰ ਰਾਹੀਂ ਜਲ ਸਰੋਤ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਪਾਸੋਂ ਮੰਗ ਕੀਤੀ ਗਈ ਹੈ ਕਿ ਮਹਿਕਮੇ ਦੇ ਪੁਨਰਗਠਨ ਦੌਰਾਨ ਖਤਮ ਕੀਤੀਆਂ ਗਈਆ ਫੀਲਡ ਰੈਕਲਾਮੇਸਨ ਸਹਾਇਕ ਦੀਆਂ ਪੋਸਟਾਂ ਤੇ ਕੰਮ ਕਰਦੇ ਕਰਮਚਾਰੀਆਂ ਦੇ ਤਜਰਬੇ ਨੂੰ ਮੁੱਖ ਰੱਖਦੇ ਹੋਏ ਅਤੇ ਵਿੱਦਿਅਕ ਯੋਗਤਾ ਵਿੱਚ ਛੋਟ ਦੇ ਕੇ ਉਨ੍ਹਾਂ ਦੀ ਨਹਿਰੀ ਪਟਵਾਰੀ ਦੇ ਅਹੁਦੇ ਤੇ ਪਦ ਉੱਨਤੀ ਰਾਹੀਂ ਐਡਜਸਟਮੈਟ ਕੀਤੀ ਜਾਵੇ।ਕਿਉਂਕਿ ਰੈਵੀਨਿਊ ਦੇ ਨਿਯਮਾਂ ਅਨੁਸਾਰ ਇਹਨਾਂ ਕਰਮਚਾਰੀਆਂ ਦੀ ਅਗਲੀ ਪਦ ਉੱਨਤੀ ਨਹਿਰੀ ਪਟਵਾਰੀ ਵਜੋਂ ਹੀ ਹੁੰਦੀ ਹੈ।

ਯੂਨੀਅਨ ਆਗੂਆਂ ਨੇ ਯਾਦ ਪੱਤਰ ਰਾਹੀਂ ਮੰਤਰੀ ਸਰਕਾਰੀਆ ਜੀ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਸਾਲ 2016 ਵਿੱਚ ਰੈਵੀਨਿਊ ਸਟਾਫ ਦੇ ਨਿਯਮਾਂ ਵਿੱਚ ਕੀਤੀ ਸੋਧ ਅਨੁਸਾਰ ਨਹਿਰੀ ਪਟਵਾਰੀ ਦੀ ਸਿੱਧੀ ਭਰਤੀ ਅਤੇ ਮਹਿਕਮੇ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ 15 ਪ੍ਰਤੀਸ਼ਤ ਕੋਟੇ ਅਧੀਨ ਨਹਿਰੀ ਪਟਵਾਰੀ ਦੀ ਪਦ ਉੱਨਤੀ ਲਈ ਵਿੱਦਿਅਕ ਯੋਗਤਾ ਬੀ ਏ (ਗ੍ਰੈਜੂਏਸ਼ਨ) ਕਰ ਦਿੱਤੀ ਗਈ ਹੈ। ਜਦੋਂ ਕਿ ਨਹਿਰੀ ਪਟਵਾਰੀ ਤੋਂ ਉਪਰਲੇ ਅਹੁਦੇ/ ਵਧ ਸਕੇਲ ਵਾਲੇ ਜਿਵੇਂ ਏ ਆਰ ਸੀ,ਆਰ ਸੀ ਅਤੇ ਐਚ ਆਰ ਸੀ ਤਕ ਦੀਆਂ ਪਦਉੱਨਤੀਆ ਦਸਵੀਂ ਪਾਸ ਕਰਮਚਾਰੀ ਹੀ ਕੀਤੇ ਜਾ ਰਹੇ ਹਨ। ਜੋ ਕਿ ਕਈ ਕਈ ਸਾਲਾ ਤੋਂ ਮਹਿਕਮੇ ਵਿੱਚ ਕੰਮ ਕਰਦੇ ਫੀਲਡ ਰੈਕਲਾਮੇਸਨ ਸਹਾਇਕਾਂ ਅਤੇ ਹੋਰ ਕਰਮਚਾਰੀਆਂ ਦੇ ਨਹਿਰੀ ਪਟਵਾਰੀ ਦੀ ਪਦ ਉੱਨਤੀ ਸਮੇਂ ਸਿਰਫ ਇਨ੍ਹਾਂ ਕਰਮਚਾਰੀਆਂ ਲਈ ਹੀ ਵਿੱਦਿਅਕ ਯੋਗਤਾ ਵਿੱਚ ਵਾਧਾ ਕਰਨ ਨਾਲ ਬਹੁਤ ਵੱਡਾ ਵਿਤਕਰਾ/ਧੱਕਾ ਹੋਇਆ ਹੈ।

ਇਸ ਤੋਂ ਇਲਾਵਾ ਯੂਨੀਅਨ ਆਗੂਆਂ ਨੇ ਯਾਦ ਪੱਤਰ ਰਾਹੀਂ ਇਹ ਵੀ ਦੱਸਿਆ ਕਿ ਕਲਰਕ ਦੀ ਸਿੱਧੀ ਭਰਤੀ ਲਈ ਵਿੱਦਿਅਕ ਯੋਗਤਾ ਬੀ ਏ(ਗ੍ਰੈਜੂਏਸ਼ਨ) ਹੈ।ਪ੍ਰੰਤੂ ਮਹਿਕਮੇ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਕਲਰਕ ਤੋਂ ਸੁਪਰਡੈਂਟ ਤਕ ਦੀ ਪਦਉੱਨਤੀ ਲਈ ਵਿੱਦਿਅਕ ਯੋਗਤਾ ਸਿਰਫ ਦਸਵੀਂ ਪਾਸ ਹੀ ਹੈ।ਇਸੇ ਹੀ ਤਰਜ ਤੇ ਫੀਲਡ ਰੈਕਲਾਮੇਸਨ ਸਹਾਇਕਾਂ ਨੂੰ ਵਿੱਦਿਅਕ ਯੋਗਤਾ ਵਿੱਚ ਛੋਟ ਦੇ ਕੇ ਨਹਿਰੀ ਪਟਵਾਰੀ ਪਦ ਉੱਨਤ ਕਰਨ ਦੀ ਯੂਨੀਅਨ ਆਗੂਆਂ ਨੇ ਕੈਬਨਿਟ ਮੰਤਰੀ ਜਲ ਸਰੋਤ ਵਿਭਾਗ ਨੂੰ ਪੁਰਜ਼ੋਰ ਮੰਗ ਕੀਤੀ ਹੈ। ਉਕਤ ਮੰਗਾਂ ਨੂੰ ਬੜੇ ਵਿਸਥਾਰ ਪੂਰਵਕ ਸੁਣਨ ਉਪਰੰਤ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਜਲਦੀ ਹੀ ਹਲ ਕਰਨ ਦਾ ਵਿਸਵਾਸ ਦਿਵਾਇਆ ਹੈ। ਇਸ ਮੌਕੇ ਸ: ਮਨਜੀਤ ਸਿੰਘ ਮੁੱਖ ਇੰਜੀਨੀਅਰ ਜਲ ਨਿਕਾਸ-2 ਚੰਡੀਗੜ੍ਹ , ਸ: ਕਰਤਾਰ ਸਿੰਘ ਓ ਐਸ ਡੀ ਮੰਤਰੀ ਜਲ ਸਰੋਤ ਵਿਭਾਗ ਪੰਜਾਬ ਵੀ ਉਨ੍ਹਾਂ ਦੇ ਨਾਲ ਸਨ।