ਨਸ਼ੇ ਖ਼ਤਮ ਕਰਨ ਦੇ ਦਾਅਵੇ ਕਰਨ ਵਾਲ਼ੀ ਸਰਕਾਰ ਨੇ ਪੇਂਡੂ ਖੇਡ ਕਲੱਬਾਂ ਨੂੰ ਕੀਤਾ ਕੰਗਾਲ

ਨਸ਼ੇ ਖ਼ਤਮ ਕਰਨ ਦੇ ਦਾਅਵੇ ਕਰਨ ਵਾਲ਼ੀ ਸਰਕਾਰ ਨੇ ਪੇਂਡੂ ਖੇਡ ਕਲੱਬਾਂ ਨੂੰ ਕੀਤਾ ਕੰਗਾਲ

ਪੰਜਾਬ ਸਰਕਾਰ ਦੀ ਜੇਬ੍ਹ ਪੇਂਡੂ ਨੌਜਵਾਨ ਕਲੱਬਾਂ ਲਈ ਖਾਲੀ ਹੈ। ਸਰਕਾਰ ਬਿਨਾਂ ਫੰਡਾਂ ਤੋਂ ਹੀ ਢੋਲ ਵਜਾ ਰਹੀ ਹੈ। ਕੈਪਟਨ ਸਰਕਾਰ ਵੱਲੋਂ ਲੰਘੇ ਤਿੰਨ ਵਰ੍ਹਿਆਂ ਦੌਰਾਨ ਪੇਂਡੂ ਨੌਜਵਾਨ ਕਲੱਬਾਂ ਨੂੰ ਕੋਈ ਫੰਡ ਨਹੀਂ ਦਿੱਤੇ ਗਏ ਹਨ। ਪਿੰਡਾਂ ਨੂੰ ਜਿਮ ਅਤੇ ਕਲੱਬਾਂ ਨੂੰ ਖੇਡ ਕਿੱਟਾਂ ਵੀ ਨਹੀਂ ਦਿੱਤੀਆਂ ਗਈਆਂ। ਪੰਜਾਬ ਨੌਜਵਾਨ ਭਲਾਈ ਬੋਰਡ ਨੇ ਨੌਜਵਾਨ ਕਲੱਬਾਂ ਨੂੰ ਖੇਡ ਕਿੱਟਾਂ ਦੇਣ ਲਈ ਦਾਨੀ ਸੱਜਣਾਂ ਦਾ ਆਸਰਾ ਤੱਕਿਆ ਹੈ। ਭਲਾਈ ਬੋਰਡ ਦੇ ਚੇਅਰਮੈਨ ਪੱਬਾਂ ਭਾਰ ਤਾਂ ਹਨ ਪਰ ਉਨ੍ਹਾਂ ਦਾ ਬੋਝਾ ਖਾਲੀ ਹੈ।

ਪੰਜਾਬ ‘ਚ ਲਗਭਗ 14 ਹਜ਼ਾਰ ਨੌਜਵਾਨ ਕਲੱਬ ਹਨ ਜੋ ਨੌਜਵਾਨ ਸੇਵਾਵਾਂ ਵਿਭਾਗ ਨਾਲ ਜੁੜੀਆਂ ਹੋਈਆਂ ਹਨ। ਨਵੀਂ ਸਰਕਾਰ ਨੇ ਨੌਜਵਾਨਾਂ ਨੂੰ ਨਾ ਸਮਾਰਟ ਫੋਨ ਦਿੱਤੇ ਹਨ ਅਤੇ ਨਾ ਹੀ ਨੌਜਵਾਨ ਭਲਾਈ ਕਲੱਬਾਂ ਨੂੰ ਕੋਈ ਫੰਡ ਭੇਜੇ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ ਬਹੁਤੇ ਨੌਜਵਾਨ ਭਲਾਈ ਕਲੱਬ ਤਾਂ ਹੁਣ ‘ਡੈੱਡ’ ਹੀ ਹੋ ਗਏ ਹਨ।

Bulandh-Awaaz

Website:

Exit mobile version