More

  ਨਸ਼ਾ ਕਰਨ ਲਈ ਪੈਸੇ ਨਾ ਦੇਣ ਕਰਕੇ ਪੁੱਤਰ ਨੇ ਕੀਤਾ ਆਪਣੇ ਪਿਉ ਦਾ ਕਤਲ

  ਅਜਨਾਲਾ, 22 ਜੂਨ (ਬੁਲੰਦ ਆਵਾਜ ਬਿਊਰੋ) – ਨੌਜਵਾਨ ਨੇ ਨਸ਼ੇ ਨਾ ਮਿਲਣ ’ਤੇ ਸੋਮਵਾਰ ਦੁਪਹਿਰ ਤੇਜ਼ਧਾਰ ਹਥਿਆਰ ਨਾਲ ਆਪਣੇ ਹੀ ਪਿਤਾ ਦੀ ਹੱਤਿਆ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਲੋਪੋਕੇ ਥਾਣੇ ਅਧੀਨ ਪੈਂਦੇ ਸਾਰੰਗਡ ਪਿੰਡ ਵਿਚ ਇਹ ਘਟਨਾ ਵਾਪਰੀ। ਮੁਲਜ਼ਮ ਦੀ ਪਛਾਣ ਜਸਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਦੋਸ਼ ਹੈ ਕਿ ਰਣਜੀਤ ਸਿੰਘ ਉਰਫ਼ ਰਾਣਾ ਨਾਂ ਦਾ ਗੁਆਂਢੀ ਅਕਸਰ ਜਸਵਿੰਦਰ ਨੂੰ ਘਰ ਵਿਚ ਝਗੜਾ ਕਰਨ ਲਈ ਉਕਸਾਉਂਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹਨ। ਲੋਪੋਕੇ ਥਾਣੇ ਦੀ ਪੁਲਿਸ ਨੇ ਕੁਲਵੰਤ ਕੌਰ ਦੇ ਬਿਆਨ ’ਤੇ ਉਨ੍ਹਾਂ ਦੇ ਪਤੀ ਸੁਖਚੈਨ ਸਿੰਘ ਹੱਤਿਆ ਦੇ ਦੋਸ਼ ਵਿਚ ਬੇਟੇ ਜਸਵਿੰਦਰ ਸਿੰਘ ਅਤੇ ਗੁਆਂਢੀ ਰਣਜੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਲੋਪੋਕੇ ਥਾਣਾ ਮੁਖੀ ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕੁਲਵੰਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਪਿੰਡ ’ਚ ਰਹਿੰਦੀ ਹੈ। ਪਿੰਡ ’ਚ ਪਤੀ ਦੇ ਨਾਂ ’ਤੇ ਕੁਝ ਜ਼ਮੀਨ ਹੈ। ਵੱਡਾ ਪੁੱਤਰ ਜਸਵਿੰਦਰ ਸਿੰਘ ਪਿਛਲੇ ਚਾਰ ਸਾਲਾਂ ਤੋਂ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕਿਆ ਹੈ। ਉਹ ਅਕਸਰ ਘਰੋਂ ਪੈਸੇ ਮੰਗਦਾ ਹੈ। ਨਸ਼ੇ ਲਈ ਪੈਸੇ ਨਾ ਮਿਲਣ ’ਤੇ ਪੁੱਤਰ ਅਕਸਰ ਘਰ ’ਚ ਕਲੇਸ਼ ਕਰਦਾ ਸੀ। ਗੁਆਂਢ ’ਚ ਰਹਿਣ ਵਾਲਾ ਰਣਜੀਤ ਸਿੰਘ ਉਰਫ਼ ਰਾਣਾ ਉਸ ਨੂੰ ਭੜਕਾਉਂਦਾ ਹੈ ਕਿ ਉਹ ਆਪਣੇ ਪਿਤਾ ਤੋਂ ਪੈਸੇ ਮੰਗੇ। ਕੁਝ ਸਮਾਂ ਪਹਿਲਾਂ ਸੁਖਚੈਨ ਸਿੰਘ ਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੱਤਾ ਸੀ। ਜਸਵਿੰਦਰ ਸਿੰਘ ਜਾਣਦਾ ਸੀ ਕਿ ਘਰ ’ਚ ਪੈਸੇ ਰੱਖੇ ਹਨ। ਉਹ ਅਕਸਰ ਨਸ਼ੇ ਲਈ ਪੈਸਿਆਂ ਦੀ ਮੰਗ ਕਰਦਾ ਸੀ। ਪਰ ਪਰਿਵਾਰ ਉਸ ਨੂੰ ਪੈਸੇ ਨਹੀਂ ਦੇ ਰਿਹਾ ਸੀ। ਸੋਮਵਾਰ ਦੀ ਦੁਪਹਿਰ ਮੁਲਜ਼ਮ ਨੇ ਰਣਜੀਤ ਦੇ ਇਸ਼ਾਰੇ ’ਤੇ ਘਰ ’ਚ ਪਹੁੰਚ ਕੇ ਪੈਸਿਆਂ ਦੀ ਮੰਗ ਕੀਤੀ ਅਤੇ ਝਗੜਾ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਉਸ ਨੇ ਪਿਤਾ ਸੁਖਚੈਨ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਨੂੰ ਹੁਕਮ ਕੀਤੇ ਸਨ ਕਿ ਫ਼ਰਿਆਦ ਸਬੰਧੀ ਕਾਰਵਾਈ ਕੀਤੀ ਜਾਵੇ ਤੇ ਰਿਪੋਰਟ ਭੇਜੀ ਜਾਵੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img