Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ

ਸੈਕਰਾਮੈਂਟੋ, ਕੈਲੀਫੋਰਨੀਆ– ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਡੈਮੋਕਰੈਟਿਕ ਆਗੂ ਜੋਅ ਬਾਇਡੇਨ ਲਈ 4 ਸਾਲ ਦਾ ਕਾਰਜਕਾਲ ਬਹੁਤ ਹੀ ਚੁਣੌਤੀਆਂ ਭਰਪੂਰ ਹੋਵੇਗਾ। ਉਸ ਨੂੰ ਕੌਮਾਂਤਰੀ ਪੱਧਰ ਦੇ ਨਾਲ ਨਾਲ ਕੌਮੀ ਪੱਧਰ ਉਪਰ ਵੀ ਬਹੁਤ ਸਾਰੀਆਂ ਚੁਣੌਤੀਆਂ ਨਾਲ ਦੋ ਚਾਰ ਹੋਣਾ ਪਵੇਗਾ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕੀ ਸਮਾਜ ਵਿਚ ਖਿਲਾਰੇ ਕੰਡਿਆਂ ਨੂੰ ਚੁੱਗਣਾ ਪਵੇਗਾ। ਸਭ ਤੋਂ ਵੱਡੀ ਕੌਮੀ ਸਮੱਸਿਆ ਅਮਰੀਕੀਆਂ ਵਿਚ ‘ਗੋਰਿਆਂ ਦੀ ਸੁਪਰਮੇਸੀ’ ਨੂੰ ਲੈ ਕੇ ਹੋਈ ਵੰਡ ਦੀ ਹੈ। ਅੱਜ ਅਮਰੀਕਾ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਨਜਰ ਆ ਰਿਹਾ ਹੈ।

ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ
ਸਾਬਕਾ ਰਾਸ਼ਟਰਪਤੀ ਟਰੰਪ ਨੇ ‘ਗੋਰਿਆਂ ਦੀ ਸੁਪਰਮੇਸੀ’ ਨੂੰ ਨਿਰੰਤਰ ਸ਼ਹਿ ਦਿੱਤੀ ਜਿਸ ਦਾ ਸਿੱਟਾ ਇਹ ਹੋਇਆ ਕਿ ਅਫਰੀਕੀ ਮੂਲ ਦੇ ਕਾਲੇ , ਏਸ਼ੀਆ ਦੇ ਕਣਕ ਵਿੰਨੇ ਤੇ ਹੋਰ ਨਸਲਾਂ ਦੇ ਲੋਕ ਆਪਣੇ ਆਪ ਨੂੰ ਅਲੱਗ ਥਲੱਗ ਹੋਇਆ ਮਹਿਸੂਸ ਕਰ ਰਹੇ ਹਨ।ਜੋਅ ਬਾਇਡੇਨ ਨੇ ਆਪਣੀ ਚੋਣ ਮੁਹਿੰਮ ਦੌਰਾਨ ਅਮਰੀਕੀਆਂ ਵਿਚ ਪਈ ਇਸ ਵੰਡ ਨੂੰ ਮੁੱਖ ਤੌਰ ’ਤੇ ਉਭਾਰਿਆ ਤੇ ਇਸ ਦਾ ਵਿਰੋਧ ਕਰਦਿਆਂ ਡੋਨਲਡ ਟਰੰਪ ਦਾ ਇਕਜੁੱਟ ਹੋ ਕੇ ਮੁਕਾਬਲਾ ਕਰਨ ਤੇ ਉਸ ਨੂੰ ਗੱਦੀ ਤੋਂ ਲਾਹੁਣ ਦਾ ਸੱਦਾ ਦਿੱਤਾ ਸੀ। ਇਸ ਲਈ ਕਾਲੇ ਲੋਕਾਂ ਤੋਂ ਇਲਾਵਾ ਗੋਰਿਆਂ ਨੇ ਵੀ ਟਰੰਪ ਦੀਆਂ ਸਮਾਜ ਵਿਚ ਫੁਟ ਪਾੳੂ ਨੀਤੀਆਂ ਦੇ ਵਿਰੋਧ ’ਚ ਵੱਡੀ ਤਾਦਾਦ ਵਿਚ ਬਾਇਡੇਨ ਦੇ ਹੱਕ ਵਿਚ ਵੋਟਾਂ ਪਾਈਆਂ। ਪਰ ਇਸ ਦੇ ਬਾਵਜੂਦ 47% ਤੋਂ ਵਧ ਅਮਰੀਕੀ ਜੋ ਟਰੰਪ ਦੇ ਹੱਕ ਵਿਚ ਭੁਗਤੇ ਹਨ, ਅੱਜ ਵੀ ਟਰੰਪ ਦੇ ਨਾਲ ਖੜੇ ਹਨ। ਉਨ੍ਹਾਂ ਵਿਚੋਂ ਜਿਆਦਾਤਰ ਦਾ ‘ਗੋਰਿਆਂ ਦੀ ਸੁਪਰਮੇਸੀ’ ਵਿਚ ਵਿਸ਼ਵਾਸ਼ ਹੈ। ਇਨ੍ਹਾਂ ਲੋਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨਾ ਬਾਈਡਨ ਲਈ ਇਕ ਮੁਸ਼ਿਕਲਾਂ ਭਰਿਆ ਕੰਮ ਹੈ। ਅਹੁੱਦਾ ਛੱਡਣ ਤੋਂ ਬਾਅਦ ਟਰੰਪ ਨੇ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਨਾ ਹੋ ਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਅਮੈਰੀਕਾ/ਅਮਰੀਕਨ ਫਸਟ ਦੀ ਨੀਤੀ ਤਹਿਤ ‘ਗੋਰਿਆਂ ਦੀ ਸੁਪਰਮੇਸੀ’ ਵਾਲੀ ਪਹੁੰਚ ਵਿਚ ਤਬਦੀਲੀ ਕਰਨ ਵਾਲੇ ਨਹੀਂ ਹਨ। ਬੇਸ਼ੱਕ ਉਹ ਅਹੁੱਦਾ ਛੱਡਣ ਲਈ ਮਜਬੂਰ ਹੋਏ ਹਨ ਪਰ ਸੋਚ ਛੱਡਣ ਲਈ ਉਨ੍ਹਾਂ ਨੂੰ ਕੋਈ ਵੀ ਮਜਬੂਰ ਨਹੀਂ ਕਰ ਸਕਦਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਸਮੇ ਸਮੇ ’ਤੇ ਆਪਣੇ ਸਮਰਥਕਾਂ ਨੂੰ ਉਕਸਾਉਂਦੇ ਰਹਿਣਗੇ ਜਿਸ ਨਾਲ ਸਮਾਜਿਕ ਤਨਾਅ ਬਣੇ ਰਹਿਣ ਦੀ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਸਮਾਜਿਕ ਵੰਡ ਤੇ ਤਨਾਅ ਨਾਲ ਬਾਇਡੇਨ ਕਿਸ ਤਰਾਂ ਨਜਿੱਠਦੇ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ।
                                                                                                                                                                ਹਾਲਾਂ ਕਿ ਬਾਇਡੇਨ ਨੇ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਪ੍ਰਸ਼ਾਸਨ ਵਿਚ ਹਰ ਨਸਲ ਦੇ ਲੋਕਾਂ ਨੂੰ ਸ਼ਾਮਿਲ ਕਰਕੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਲਈ ਸਭ ਬਰਾਬਰ ਹਨ। ਕੋਈ ਸੁਪਰ ਨਹੀਂ ਹੈ ਤੇ ਨਾ ਹੀ ਕੋਈ ਲੋਅਰ ਹੈ। 20 ਦੇ ਕਰੀਬ ਭਾਰਤੀ ਮੂਲ ਦੇ ਅਮਰੀਕੀਆਂ ਦੀਆਂ ਵੀ ਬਾਈਡੇਨ ਨੇ ਆਪਣੇ ਪ੍ਰਸ਼ਾਸ਼ਨ ਵਿਚ ਉੱਚ ਅਹੁੱਦਿਆਂ ਉਪਰ ਨਿਯੁਕਤੀਆਂ ਕੀਤੀਆਂ ਹਨ। ਹਾਲਾਂ ਕਿ ਉਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਵੀ ਸਮੁੱਚੇ ਅਮਰੀਕੀਆਂ ਨੂੰ ਇਕਜੁੱਟ ਹੋਣ ਤੇ ਬੀਤੇ ਵਿਚ ਜੋ ਕੁਝ ਵਾਪਰਿਆ ਹੈ ਉਸ ਨੂੰ ਭੁਲਾ ਦੇਣ ਦਾ ਸੱਦਾ ਦਿੱਤਾ ਹੈ ਪਰ ਇਸ ਇਕਜੁੱਟਤਾ ਵਿਚ ਟਰੰਪ ਜੋ ਅੜਿਕੇ ਖੜੇ ਕਰਨਗੇ ਉਸ ਨੂੰ ਕਿਸੇ ਵੀ ਤਰਾਂ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।ਬਾਈਡੇਨ ਦੇ ਰਾਸ਼ਟਰਪਤੀ ਬਣਨ ਨਾਲ ਕੌਮਾਂਤਰੀ ਪੱਧਰ ਉਪਰ ਬਹੁਤ ਕੁਝ ਉਲਟਾ ਫੇਰ ਹੋਣ ਦੀ ਸੰਭਾਵਨਾ ਹੈ। ਭਾਰਤ ਨਾਲ ਸਬੰਧ ਮਜਬੂਤ ਹੋਣ ਦੀ ਪੂਰੀ ਸੰਭਾਵਨਾ ਤੇ ਆਸ ਹੈ। ਬਾਈਡੇਨ ਇਸ ਸਬੰਧੀ ਸੰਕੇਤ ਦੇ ਚੁੱਕੇ ਹਨ। ਇਰਾਨ ਬਾਰੇ ਅਮਰੀਕੀ ਨੀਤੀ ਵਿਚ ਤਬਦੀਲੀ ਆ ਸਕਦੀ ਹੈ। ਇਰਾਨ ਨੂੰ ਆਸ ਹੈ ਕਿ ਪ੍ਰਮਾਣੂ ਨੀਤੀ ਬਾਰੇ ਅਮਰੀਕਾ ਦੀ ਪਹੁੰਚ ਬਦਲੇਗੀ। ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਬਾਈਡੇਨ ਵੱਲੋਂ ਸਹੁੰ ਚੁੱਕਣ ਉਪਰੰਤ ਆਪਣੇ ਪ੍ਰਤੀਕਰਮ ਵਿਚ ਕਿਹਾ ਹੈ ‘ ਇਕ ਜਾਲਮ ਦਾ ਯੁੱਗ ਖਤਮ ਹੋ ਗਿਆ ਹੈ, ਅੱਜ ਇਸ ਰਾਜ ਦਾ ਆਖਰੀ ਅਸ਼ੁੱਭ ਦਿਨ ਸੀ।’’ ਬਾਇਡੇਨ ਅਗਲੇ ਕੁਝ ਦਿਨਾਂ ਵਿਚ ਵਾਤਾਵਰਣ, ਵਿਸ਼ਵ
                                                                                                                                                                 ਸਿਹਤ ਸੰਗਠਨ ਤੇ ਇਮੀਗ੍ਰੇਸ਼ਨ ਨਾਲ ਸਬੰਧਤ 20 ਦੇ ਕਰੀਬ ਅਜਿਹੇ ਆਦੇਸ਼ਾਂ ਉਪਰ ਦਸਤਖਤ ਕਰਨ ਵਾਲੇ ਹਨ ਜਿਨ੍ਹਾਂ ਨਾਲ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਲਏ ਵਿਵਾਦਤ ਫੈਸਲੇ ਉਲਟਾ ਦਿੱਤੇ ਜਾਣਗੇ।

bulandhadmin

Read Previous

ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ

Read Next

ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!