ਪਿਛਲੇ ਦਿਨੀਂ ਪਿੰਡ ਦੇ ਸਰਪੰਚ ਨੇ ਖੰਘ ਹੋਣ ਕਾਰਨ ਸਿਵਿਲ ਹਸਪਤਾਲ ਵਿੱਚ ਜਾਂਚ ਲਈ ਗਏ, ਸਿਵਿਲ ਹਸਪਤਾਲ ਵਾਲਿਆਂ ਨੇ, ਰਜਿੰਦਰਾ ਹਸਪਤਾਲ, ਪਟਿਆਲੇ ਭੇਜ ਦਿੱਤਾ, ਪਰ ਉੱਥੋਂ ਸਰਪੰਚ ਦੀ ਲਾਸ਼ ਪਿੰਡ ਆਈ। ਇਸ ਤੋਂ ਬਾਅਦ ਸਰਕਾਰੀ ਸਿਹਤ ਮਹਿਕਮੇ ਨੇ ਜਾਫਰਪੁਰ ਵਿੱਚ ਕੋਵਿਡ ਜਾਂਚ ਟੀਮ ਭੇਜ ਦਿੱਤੀ ਤੇ ਪੁਲਿਸ ਟੀਮ ਦੇ ਨਾਲ਼ ਸੀ। ਪਿੰਡ ਵਾਲਿਆਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਸਰਪੰਚ ਦੀ ਮੌਤ ਪਿੱਛੇ ਮਾਮਲਾ ਸ਼ੱਕੀ ਹੈ, ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਨੇ ਮਤਾ ਪਾਸ ਕਰ ਦਿੱਤਾ ਹੈ ਕਿ, ਜਾਫਰਪੁਰ ਪਿੰਡ ਵਿੱਚ ਕੋਈ ਵੀ ਕੋਵਿਡ-19 ਦੀ ਜਾਂਚ ਕਰਨ ਵਾਲੀ ਟੀਮ ਨਾ ਆਵੇ, ਨਾ ਹੀ ਪਿੰਡ ਦਾ ਕੋਈ ਵਿਅਕਤੀ ਇਹ ਟੈਸਟ ਕਰਵਾਵੇਗਾ, ਕਿਸੇ ਨੂੰ ਵੀ ਕੋਈ ਸਮੱਸਿਆ ਆਈ ਉਹ ਆਪ ਮਸਲਾ ਦੇਖ ਲੈਣਗੇ।
ਪਿਛਲੇ ਦਿਨਾਂ ਵਿੱਚ ਕਰੋਨਾ ਦੇ ਨਾਮ ‘ਤੇ ਫਾਲਤੂ ਟੈਸਟ ਕਰਵਾ ਕੇ, ਲੋਕਾਂ ਦੀਆਂ ਜੇਬਾਂ ਹੌਲੀਆਂ ਕੀਤੀਆਂ ਜਾ ਰਹੀਆਂ ਹਨ, ਕਈ ਥਾਵਾਂ ਤੇ ਅੰਗ ਕੱਢਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਲਲਕਾਰ ਤੋਂ ਧੰਨਵਾਦ ਸਹਿਤ