ਨਵਾਂ ਮੋੜ ਲਿਆ ਅੰਮ੍ਰਿਤਸਰ ਮਹਿਤਾ ਰੋਡ ਤੇ ਵਾਪਰੇ ਸੜਕ ਹਾਦਸੇ ਨੇ
ਮੱਤੇਵਾਲ, 7 ਜੁਲਾਈ (ਰਛਪਾਲ ਸਿੰਘ)- ਅੰਮ੍ਰਿਤਸਰ ਮਹਿਤਾ ਰੋਡ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਰਮਨ ਨਾਮ ਦੀ ਇੱਕ ਔਰਤ ਅਤੇ ਉਸ ਦਾ ਛੇ ਮਹੀਨੇ ਦਾ ਛੋਟੇ ਬੱਚੇ ਰਿਹਾਨਦੀਪ ਸਿੰਘ ਦੀ ਇਸ ਭਿਆਨਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਸੀ ਅਤੇ ਅੱਜ ਇਸ ਹਾਦਸੇ ਨੇ ਨਵਾਂ ਮੋੜ ਲਿਆ, ਜਦੋ ਸਹੁਰੇ ਪਰਿਵਾਰ ਵਲੋਂ ਆਪਣੇ ਹੀ ਜਵਾਈ ਉਪਰ ਗੰਭੀਰ ਦੋਸ਼ ਲਗਾਉਦੇ ਹੋਏ ਇਸ ਹਾਦਸੇ ਨੂੰ ਇੱਕ ਸਾਜਿਸ਼ ਤਹਿਤ ਐਕਸੀਡੈਂਟ ਨਾਲ ਆਪਣੀ ਪਤਨੀ ਅਤੇ ਬੱਚੇ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਔਰਤ ਦੇ ਪਤੀ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਪਰ ਅੱਜ ਪੁਲੀਸ ਵੱਲੋਂ ਨਿਸ਼ਾਨ ਸਿੰਘ ਨੂੰ ਛੱਡ ਦਿੱਤਾ ਗਿਆ ਤਾਂ ਲੜਕੀ ਦੇ ਸਹੁਰੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਅੱਜ ਦੁਪਿਹਰ ਕਰੀਬ 12 ਵਜੇ ਥਾਣਾ ਮੱਤੇਵਾਲ ਮੂਹਰੇ ਸੜਕ ਜਾਮ ਕਰਦੇ ਹੋਏ ਪੁਲਿਸ ਖਿਲਾਫ ਰੋਸ ਧਰਨਾ ਦਿੱਤਾ।
Related
- Advertisement -
- Advertisement -