ਮੁਲਾਜਮਾਂ ‘ਚ ਖੁਸ਼ੀ ਦੀ ਲਹਿਰ,ਕੀਤਾ ਸਰਕਾਰ ਦਾ ਧੰਨਵਾਦ
ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਜਲ ਸਰੋਤ ਵਿਭਾਗ ਅੰਮ੍ਰਿਤਸਰ ਦੇ ਦਫਤਰ ਵਿੱਚ ਕੰਮ ਕਰਦੇ ਵੱਖ-ਵੱਖ ਕੈਟਾਗਿਰੀਆ ਦੇ ਮੁਲਾਜਮਾਂ ਦੀ ਅੱਧੀ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਦਾ ਇਕ ਉੱਚ ਪੱਧਰੀ ਵਫਦ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਸੂਦ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਜਲ ਨਿਕਾਸ- 2 ਸ. ਮਨਜੀਤ ਸਿੰਘ ਜੀ ਨੂੰ ਮਿਿਲਆ। ਇਸ ਮੌਕੇ ਵਫਦ ਨੇ ਨਹਿਰੀ ਦਫਤਰ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜੋ ਇਹ 11 ਏਕੜ ਵਿੱਚ ਬਣਿਆ ਦਫਤਰ ਪੁੱਡਾ ਵਿਭਾਗ ਨੂੰ ਵਿਕ ਚੁੱਕਾ ਹੈ ਅਤੇ ਇਸ ਦਾ ਕਬਜ਼ਾ ਲੈਣ ਲਈ ਪੁੱਡਾ ਵਿਭਾਗ ਵੱਲੋਂ ਨਹਿਰੀ ਵਿਭਾਗ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਜਿਸ ਕਰਕੇ ਮੁਲਾਜਮਾਂ ਵੱਲੋ ਇਸ ਦਫਤਰ ਦਾ 50 ਪ੍ਰਤੀਸ਼ਤ ਹਿੱਸਾ ਖਾਲੀ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੇ ਦਫਤਰ ਨੂੰ ਖਾਲੀ ਕਰਨ ਲਈ ਜੋਰ ਪਾਇਆ ਜਾ ਰਿਹਾ ਹੈ। ਵਫਦ ਵੱਲੋ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਨਵੇਂ ਦਫਤਰ ਦੀ ਉਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਵਾਈ ਜਾਵੇ। ਇਸ ਮੌਕੇ ਵਫਦ ਦੀ ਮੰਗ ਨੂੰ ਬੜੇ ਵਿਸਥਾਰ ਪੂਰਵਕ ਢੰਗ ਨਾਲ ਸੁਣਨ ਉਪਰੰਤ ਮੁੱਖ ਇੰਜੀਨੀਅਰ ਸ. ਮਨਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਵਿਭਾਗ ਦੇ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਜੀ ਦੇ ਯਤਨਾਂ ਸਦਕਾ ਇੱਥੇ ਹੀ ਪੁਰਾਣੇ ਦਫਤਰ ਦੀ 2 ਏਕੜ ਜਗ੍ਹਾਂ ਵਿੱਚ ਦਫਤਰ ਬਣਾਉਣ ਦੀ ਪੰਜਾਬ ਸਰਕਾਰ ਵੱਲੋ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਆਧੁਨਿਕ ਇਮਾਰਤ (ਦਫਤਰ) ਦੀ ਬਹੁਤ ਹੀ ਜਲਦ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ।ਇਸ ਮੌਕੇੇ ਵਫਦ ਨੇ ਕੈਬਨਿਟ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆਂ ਅਤੇ ਮੁੱਖ ਇੰਜੀਨੀਅਰ ਸ. ਮਨਜੀਤ ਸਿੰਘ ਜੀ ਅਤੇ ਨਿਗਰਾਨ ਇੰਜੀਨੀਅਰ ਸ੍ਰੀ ਕੁਲਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਇੰਨ੍ਹਾਂ ਦੀਆਂ ਬੇਮਿਸਾਲ ਕੋਸ਼ਿਸ਼ਾਂ ਅਤੇ ਯਤਨਾਂ ਸਦਕਾ ਹੀ ਸੰਭਵ ਹੋ ਸੱਕਿਆ ਹੈ ਤੇ ਇਸ ਫੈਸਲੇ ਨਾਲ ਮੁਲਾਜ਼ਮਾਂ ਨੂੰ ਹੁਣ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੌਰਾਨ ਕਿਸੇ ਵੀ ਮੁਲਾਜਮ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇੇ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਜਿਸ ਵਿੱਚ ਇੰਜੀ: ਸੁਰਿੰਦਰ ਮਹਾਜਨ, ਗੁਰਵੇਲ ਸਿੰਘ ਸੇਖੋਂ, ਰਾਜਮਹਿੰਦਰ ਸਿੰਘ ਮਜੀਠਾ, ਸੁਸਪਾਲ ਠਾਕੁਰ, ਨਿਸ਼ਾਨ ਸਿੰਘ ਰੰਧਾਵਾ, ਰਕੇਸ਼ ਕੁਮਾਰ ਬਾਬੋਵਾਲ, ਗੁਰਦਿਆਲ ਮਾਹਵਾ, ਸਤਨਾਮ ਸਿੰਘ, ਰਾਜਦੀਪ ਸਿੰਘ ਚੰਦੀ, ਰਣਯੋਧ ਸਿੰਘ ਢਿੱਲੋਂ, ਅਜੈ ਕੁਮਾਰ ਮਹਿਰਾ, ਬਲਜਿੰਦਰ ਸਿੰਘ ਦਾਲੇਵਾਲ ਆਦਿ ਵੀ ਹਾਜ਼ਰ ਸਨ।