ਨਵਦੀਪ ਤੇ ਉਸ ਦੇ ਪਿਤਾ ਨੂੰ ਯੂਨੀਅਨ ਚੋਂ ਬਾਹਰ ਕੱਢੇ ਜਾਣ ‘ਤੇ ਬੋਲੇ ਗੁਰਨਾਮ ਚੜੂਨੀ

130

ਕਰਨਾਲ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਨਵਦੀਪ ਜਲਬੇੜਾ (ਵਾਟਰ ਕੈਨਨ ਬੁਆਏ) ਤੇ ਉਸ ਦੇ ਪਿਤਾ ਜੈ ਸਿੰਘ ਜਲਬੇੜਾ ਨੂੰ ਕਿਸਾਨ ਯੂਨੀਅਨ (ਚੜੂਨੀ) ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਤੇ ਹੁਣ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਆਇਆ ਹੈ।

Italian Trulli

ਚੜੂਨੀ ਨੇ ਕਿਹਾ,”ਪਿਛਲੇ ਦਿਨੀਂ ਪੰਚਕੁਲਾ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਅਨੁਸ਼ਾਸਨਹੀਣਤਾ ਦੇ ਦੋਸ਼ ਲਗਾਏ ਜਾਣ ‘ਤੇ ਨਵਦੀਪ ਸਿੰਘ ਤੇ ਜੈ ਸਿੰਘ ਨੂੰ ਜਾਂਚ ਕਮੇਟੀ ਨੇ ਕਿਸਾਨ ਯੂਨੀਅਨ ਤੋਂ ਬਾਹਰ ਕੱਢ ਦਿੱਤਾ ਸੀ, ਪਰ ਹੁਣ ਸਾਰੇ ਤੱਥ ਸਾਹਮਣੇ ਆਏ ਹਨ, ਇਸ ਵਿੱਚ ਪੈਸੇ ਦੀ ਗੜਬੜੀ ਨਹੀਂ ਮਿਲੀ, ਦੋਵੇਂ ਹੀ ਪੈਸਿਆਂ ਦੇ ਇਲਜ਼ਾਮਾਂ ਮੁਕਤ ਹਨ।”

ਉਨ੍ਹਾਂ ਅੱਗੇ ਕਿਹਾ ਕਿ, “ਪਰ ਪੰਚਕੁਲਾ ਵਿੱਚ 26 ਜੂਨ ਨੂੰ ਹੋਏ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਗਲਤੀਆਂ ਕਰਕੇ ਅਨੁਸ਼ਾਸਨਹੀਣਤਾ ਦਿਖਾਈ ਹੈ। ਇਸ ‘ਤੇ ਉਨ੍ਹਾਂ ਦੀ ਬਰਖਾਸਤਗੀ ਜਾਰੀ ਰਹੇਗੀ, ਜੇ ਨਵਦੀਪ ਤੇ ਜੈ ਸਿੰਘ ਕਮੇਟੀ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨਾ ਚਾਹੁੰਦੇ ਹਨ, ਤਾਂ ਉਹ ਇੱਕ ਮਹੀਨੇ ਦੇ ਅੰਦਰ ਆਪਣਾ ਪੱਖ ਪੇਸ਼ ਕਰ ਸਕਦੇ ਹਨ।”

ਪੰਚਕੂਲਾ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਹੇਠ ਜਾਂਚ ਕਮੇਟੀ ਵੱਲੋਂ ਦੋਨਾਂ ਨੂੰ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਸੀ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਨਵਦੀਪ ਨੇ ਅੰਬਾਲਾ ਵਿੱਚ ਪੁਲਿਸ ਦੇ ਵਾਟਰ ਕੈਨਨ ਦਾ ਮੂੰਹ ਬੰਦ ਕਰ ਦਿੱਤੀ ਸੀ। ਇਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਕਿਸਾਨ ‘ਅੰਦੋਲਨ ਨਾਲ ਜੁੜਿਆ ਇਹ ਨੌਜਵਾਨ ਮੀਡੀਆ ‘ਚ ਕਾਫੀ ਸੁਰਖੀਆਂ ਬਟੋਰ ਚੁੱਕਾ ਹੈ।