More

    ਨਵਜੋਤ ਕੌਰ ਸਿੱਧੂ ਦਾ ਕੈਪਟਨ ਤੇ ਵੱਡਾ ਹਮਲਾ, ਕਿਹਾ- ਅਫਸਰਾਂ ਤੋਂ ਤਬਾਦਲੇ ਦੇ ਪੈਸਾ ਇਕੱਠਾ ਕਰ ਅਰੂਸਾ ਨੂੰ ਗਿਫਟ ਦਿੰਦਾ ਸੀ ਕੈਪਟਨ

    ਅੰਮ੍ਰਿਤਸਰ, 23 ਅਕਤੂਬਰ (ਗਗਨ) – ਨਵਜੋਤ ਕੌਰ ਸਿੱਧੂ ਨੇ ਅਰੂਸਾ ਆਲਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਉਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਅਰੂਸਾ ਆਲਮ ਤੋਂ ਬਿਨਾਂ ਪੰਜਾਬ ਵਿਚ ਕੋਈ ਮੰਤਰੀ, ਸੰਤਰੀ ਨਹੀਂ ਸੀ ਲੱਗਦਾ, ਇਥੋਂ ਤੱਕ ਕਿ ਕੋਈ ਐੱਸਐੱਚਓ, ਐੱਸਐੱਸਪੀ ਵੀ ਨਹੀਂ ਸੀ ਲੱਗਦਾ। ਹਰ ਕੰਮ ਉਸੇ ਦੀ ਸਹਿਮਤੀ ਨਾਲ ਹੁੰਦਾ ਸੀ। ਕੈਪਟਨ ਅਫਸਰਾਂ ਤੋਂ ਤਬਾਦਲੇ ਬਦਲੇ ਪੈਸਾ ਇਕੱਠਾ ਕਰਕੇ ਅਰੂਸਾ ਨੂੰ ਗਿਫਟ ਦਿੰਦਾ ਸੀ। ਉਨ੍ਹਾਂ ਕਿਹਾ ਕਿ ਅਰੂਸਾ ਆਲਮ ਪੈਸੇ ਲੈ ਕੇ ਦੁਬਈ ਫਰਾਰ ਹੋ ਗਈ ਹੈ।

    ਕੈਪਟਨ ਨੂੰ ਚਾਹੀਦਾ ਹੈ ਕਿ ਉਹ ਵੀ ਪਿੱਛੇ-ਪਿੱਛੇ ਭੱਜ ਜਾਣ, ਨਹੀਂ ਤਾਂ ਸਾਰਾ ਪੈਸਾ ਹੱਥੋਂ ਨਿਕਲ ਜਾਣਾ ਹੈ। ਕੈਪਟਨ ਸਰਕਾਰ ਦੇ ਰਾਜ ਵਿੱਚ ਅਰੂਸਾ ਆਲਮ ਹੀ ਪੰਜਾਬ ਪੁਲਿਸ ਦੇ ਡੀਜੀਪੀ ਸੀ।ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਮਰ ਜ਼ਿਆਦਾ ਹੋ ਗਈ ਹੈ, ਹੁਣ ਉਹ ਪਾਠ ਪੂਜਾ ਕਰਨ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਨੂੰ ਆਪਣੀ ਰਹਿੰਦੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣੀ ਚਾਹੀਦੀ ਹੈ ਅਤੇ ਐਂਸ਼ ਕਰਨੀ ਚਾਹੀਦੀ ਹੈ। ਕੈਪਟਨ ਦੀ ਪਾਰਟੀ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਸਿੱਧੂ ਦੇ ਹਲਕੇ ਨਾਲ ਕੈਪਟਨ ਰਾਜ ਦੇ ਵਿੱਚ ਪੱਖਪਾਤ ਕੀਤਾ ਗਿਆ ਪਰ ਹੁਣ ਅਸੀਂ ਵੱਡੇ ਪੱਧਰ ਉਤੇ ਵਿਕਾਸ ਕਰਵਾਵਾਂਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img