ਨਰਿੰਦਰਪਾਲ ਸਿੰਘ ਚੋਹਲਾ ਸਾਹਿਬ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਈ.ਟੀ ਵਿੰਗ ਮਾਝਾ ਜੋ਼ਨ ਦੇ ਇੰਚਾਰਜ ਨਿਯੁਕਤ

ਨਰਿੰਦਰਪਾਲ ਸਿੰਘ ਚੋਹਲਾ ਸਾਹਿਬ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਈ.ਟੀ ਵਿੰਗ ਮਾਝਾ ਜੋ਼ਨ ਦੇ ਇੰਚਾਰਜ ਨਿਯੁਕਤ

ਅੰਮ੍ਰਿਤਸਰ, 26 ਜੂਨ (ਗਗਨ) – ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ,ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਾਰਟੀ ਦੇ ਨੌਜਵਾਨ ਆਗੂ ਨਰਿੰਦਰਪਾਲ ਚੋਹਲਾ ਸਾਹਿਬ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਆਈ.ਟੀ ਵਿੰਗ ਮਾਝਾ ਜੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਦੀ ਇਸ ਨਿਯੁਕਤੀ ‘ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਜ਼ਿਕਰਯੋਗ ਹੈ ਕਿ ਪਾਰਟੀ ਦੇ ਨਵ-ਨਿਯੁਕਤ ਆਗੂ ਨਰਿੰਦਰਪਾਲ ਸਿੰਘ ਦੇ ਤਾਇਆ ਜੀ ਟਕਸਾਲੀ ਅਕਾਲੀ ਆਗੂ ਜਥੇਦਾਰ ਸਤਨਾਮ ਸਿੰਘ ਚੋਹਲਾ ਸਾਹਿਬ ਜ਼ੋ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਮੌਜੂਦਾ ਬਲਾਕ ਸੰਮਤੀ ਮੈਂਬਰ ਹਨ,ਨੂੰ ਵੀ ਪਾਰਟੀ ਦੇ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਹੁਣ ਪਾਰਟੀ ਵਿੱਚ ਹੋਈ।

ਇਸ ਨਵੀਂ ਨਿਯੁਕਤੀ ਨਾਲ ਪਾਰਟੀ ਮਾਝੇ ਵਿੱਚ ਹੋਰ ਵੀ ਮਜ਼ਬੂਤ ਹੋਵੇਗੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰਪਾਲ ਸਿੰਘ ਇੰਚਾਰਜ ਮਾਝਾ ਜੋਨ ਨੇ ਆਖਿਆ ਕਿ ਪਾਰਟੀ ਵਲੋਂ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਹਮੇਸ਼ਾਂ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲਣਗੇ।ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਲੈਕੇ ਜਾਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।ਇਸ ਸਮੇਂ ਡਾਇਰੈਕਟਰ ਬਲਬੀਰ ਸਿੰਘ ਬੱਲੀ,ਆੜ੍ਹਤੀ ਹਰਜਿੰਦਰ ਸਿੰਘ ਚੋਹਲਾ ਸਾਹਿਬ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀਸੀ ਸੈੱਲ,ਡਾ. ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਪ੍ਰਧਾਨ ਜਗਰੂਪ ਸਿੰਘ ਪੱਖੋਪੁਰ,ਦਿਲਬਰ ਸਿੰਘ ਪ੍ਰਧਾਨ, ਗੁਰਦੇਵ ਸਿੰਘ ਕਿਸਾਨ ਆਗੂ,ਅਵਤਾਰ ਸਿੰਘ ਚੋਹਲਾ ਸਾਹਿਬ,ਅਮਰੀਕ ਸਿੰਘ ਸਾਬਕਾ ਸਰਪੰਚ,ਬੱਬਲੂ ਮੁਨੀਮ,ਗੁਰਜੀਤ ਸਿੰਘ ਟੈਂਟ ਹਾਊਸ ਵਾਲੇ ਆਦਿ ਹਾਜ਼ਰ ਸਨ।

Bulandh-Awaaz

Website: