ਨਗਰ ਨਿਗਮ ਵੱਲੋਂ ਕਰੋਨਾ ਮਰੀਜਾਂ ਦੇ ਸੈਂਪਲ ਲੈਣ ਲਈ ਤਿਆਰ ਕਰਵਾਈ ਗਈ ਵਿਸ਼ੇਸ਼ ਵੈਨ -ਮੇਅਰ ਨਗਰ ਨਿਗਮ
ਅੰਮ੍ਰਿਤਸਰ, 29 ਜੂਨ: (ਰਛਪਾਲ ਸਿੰਘ) ਨਗਰ ਨਿਗਮ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ ਪਹਿਲੀ ਮੋਬਾਇਲ ਕੋਵਿਡ ਟੈਸਟਿੰਗ ਕੁਲੈਕਸ਼ਨ ਵੈਨ ਤਿਆਰ ਕੀਤੀ ਗਈ ਹੈ ਜੋ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਦੇ ਸੈਂਪਲ ਲਵੇਗੀ। ਇਸ ਵਿਸ਼ੇਸ਼ ਵੈਨ ਨੂੰ ਅੱਜ ਨਗਰ ਨਿਗਮ ਵੱਲੋਂ ਸਿਹਤ ਵਿਭਾਗ ਦੇ ਸਪੁਰਦ ਕੀਤਾ ਗਿਆ।
ਇਸ ਮੌਕੇ ਮੇਅਰ ਨਗਰ ਨਿਗਮ ਸ੍ਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਵਿਸ਼ੇਸ਼ ਵੈਨ ਨੂੰ ਤਿਆਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਵੈਨ ਨੂੰ ਇਸ ਤਰਾਂ ਮੋਡੀਫਾਈ ਕਰਵਾਇਆ ਗਿਆ ਹੈ ਕਿ ਇਸ ਦੇ ਡਰਾਈਵਰ, ਲੈਬ ਸਟਾਫ ਅਤੇ ਸੈਂਪਲ ਲੈਣ ਵਾਲੇ ਵਿਅਕਤੀ ਦੇ ਵੱਖ ਵੱਖ ਕੈਬਿਨ ਬਣਾਏ ਗਏ ਹਨ। ਉਨਾਂ ਦੱਸਿਆ ਕਿ ਵੈਨ ਦੇ ਫਰੰਟ ਸਾਈਡ ਗੇਟ ਤੋਂ ਡਰਾਈਵਰ ਅਤੇ ਸਿਹਤ ਵਿਭਾਗ ਦੇ ਕਰਮਾਰੀਆਂ ਦਾ ਦਾਖਲਾ ਹੋਵੇਗਾ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਕੈਬਿਨ ਵਿੱਚ ਬੈਠ ਕੇ ਹੀ ਬੈਕ ਸਾਈਡ ਦੇ ਦਰਵਾਜੇ ਤੋਂ ਕਰੋਨਾ ਲੱਛਣ ਵਾਲੇ ਵਿਅਕਤੀਆਂ ਦਾ ਦਾਖਲਾ ਕਰਵਾ ਕੇ ਸੈਂਪਲ ਲੈਣਗੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਸੈਂਪਲ ਲੈਣ ਵਾਲੇ ਵਿਅਕਤੀਆਂ ਵਿਚਕਾਰ ਇਕ ਸ਼ੀਸ਼ਾ ਹੋਵੇਗਾ ਜਿਥੋਂ ਸਿਹਤ ਵਿਭਾਗ ਦੇ ਕਰਮਚਾਰੀ ਦਸਤਾਨੇ ਪਾ ਕੇ ਸੈਂਪਲ ਲੈ ਸਕਣਗੇ। ਉਨਾਂ ਦੱਸਿਆ ਕਿ ਇਸ ਵੈਨ ਦੇ ਚੱਲਣ ਨਾਲ ਜਿਹੜੇ ਲੋਕ ਹਸਪਤਾਲਾਂ ਵਿੱਚ ਸੈਂਪਲ ਦੇਣ ਤੋਂ ਘਬਰਾਉਂਦੇ ਸਨ ਉਹ ਹੁਣ ਆਪਣੇ ਘਰ ਦੇ ਨਜਦੀਕ ਹੀ ਇਸ ਵੈਨ ਵਿੱਚ ਸੈਂਪਲ ਦੇ ਸਕਣਗੇ। ਇਸ ਮੌਕੇ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿ੍ਰਤਸਰ ਨੇ ਕਿਹਾ ਕਿ ਨਗਰ ਨਿਗਮ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਉਨਾਂ ਦੱਿਸਆ ਕਿ ਇਹ ਵਿਸ਼ੇਸ਼ ਵੈਨ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਵੀ ਜਾ ਸਕੇਗੀ ਅਤੇ ਕਰੋਨਾਂ ਦੇ ਲੱਛਣਾ ਵਾਲੇ ਵਿਅਕਤੀਆਂ ਦੇ ਸੈਂਪਲ ਲੈ ਸਕੇਗੀ। ਉਨਾਂ ਦੱਸਿਆ ਕਿ ਇਸ ਵੈਨ ਨੂੰ ਸਿਹਤ ਵਿਭਾਗ ਦੇ ਸਪੁਰਦ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਇਸ ਵੈਨ ਰਾਹੀਂ ਸੈਂਪਲ ਲਏ ਜਾਣਗੇ। ਉਨਾਂ ਦੱਸਿਆ ਕਿ ਇਹ ਵੈਨ ਸਭ ਤੋਂ ਪਹਿਲਾ ਕੰਨਟੋਨਮੈਂਟ ਜੋਨ, ਮਾਈਕਾਰ ਕੰਨਟੋਨਮੈਂਟ ਜੋਨ ਅਤੇ ਹਾਟਸਪਾਟ ਖੇਤਰਾਂ ਵਿੱਚ ਲੋਕਾਂ ਦੇ ਸੈਪਲ ਲਵੇਗੀ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਪੂਰੇ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਗਿਆ ਹੈ ਅਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਇਸ ਮਹਾਂਮਾਰੀ ਵਿਰੁੱਧ ਜਾਗਰੂਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਹ ਵਿਸ਼ੇਸ਼ ਵੈਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਦੇ ਸੈਂਪਲ ਲਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ ਹਿਮਾਂਸ਼ੂ ਅਗਰਵਾਲ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਸਿਵਲ ਸਰਜਨ ਡਾ: ਨਵਦੀਪ ਸਿੰਘ, ਸਹਾਇਕ ਸਿਵਲ ਸਰਜਨ ਡਾ: ਅਮਰਜੀਤ ਸਿੰਘ ਵੀ ਹਾਜਰ ਸਨ।
Related
- Advertisement -
- Advertisement -