ਨਗਰ ਨਿਗਮ ਵਲੋ ਕੱਲ਼ ਬਣਾਈ ਅੱਜ ਟੁੱਟੀ ਸ਼ੜਕ ਦਾ ਕੌਸਲਰ ਵਿਕਾਸ ਸੋਨੀ ਨੇ ਲਿਆ ਤਿੱਖਾ ਨੋਟਿਸ

ਨਗਰ ਨਿਗਮ ਵਲੋ ਕੱਲ਼ ਬਣਾਈ ਅੱਜ ਟੁੱਟੀ ਸ਼ੜਕ ਦਾ ਕੌਸਲਰ ਵਿਕਾਸ ਸੋਨੀ ਨੇ ਲਿਆ ਤਿੱਖਾ ਨੋਟਿਸ

ਅੰਮ੍ਰਿਤਸਰ, 17 ਜੂਨ (ਗਗਨ ਅਜੀਤ ਸਿੰਘ) – ਵਿਧਾਨ ਸਭਾ ਹਲਕਾ ਕੇਦਰੀ ਦੇ ਵਾਰਡ ਨੰ: 70 ਵਿੱਚ ਪੈਦੇ ਇਲਾਕੇ ਫਤਿਹ ਸਿੰਘ ਕਲੋਨੀ ਤੋ ਅੰਨਗੜ੍ਹ ਤੱਕ ਨਗਰ ਨਿਗਮ ਵਲੋ ਬਣਾਈ ਜਾ ਰਹੀ ਸੜਕ ਵਿੱਚ ਘਟੀਆਂ ਮਟੀਰੀਅਲ ਵਰਤੇ ਜਾਣ ਕਾਰਨ ਅਗਲੇ ਦਿਨ ਟੁੱਟਣ ਦੀ ਭਿਣਕ ਪੈਦਿਆਂ ਹੀ ਇਲਾਕੇ ਦੇ ਕੌਸਲਰ ਸ੍ਰੀ ਵਿਕਾਸ ਸੋਨੀ ਨੇ ਤਿੱਖ ਨੋਟਿਸ ਲੈਦਿਆ ਤਾਰੁੰਤ ਸੜਕ ਦਾ ਨਿਰਮਾਣ ਰੁਕਵਾਇਆ ਤੇ ਅਧਿਕਾਰੀਆ ਨੂੰ ਮੌਕੇ ਬੁਲਾਕੇ ਠੇਕੇਦਾਰ ਦੀ ਕਲਾਸ ਲਗਾਈ।ਇਸ ਸਮੇ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਵਿਕਾਸ ਕਾਰਜਾਂ ਵਿੱਚ ਕਿਸੇ ਤਰਾਂ ਦੀ ਕਮੀ ਨਜਰ ਆਂਉਦੀ ਹੈ ਤਾਂ ਉਨਾਂ ਦੇ ਧਿਆਨ ਵਿੱਚ ਲਿਆਂਦੀ ਜਾਏ।

ਕਿਉਕਿ ਇਸ ਹਲਕੇ ਦੇ ਵਧਾਇਕ ਤੇ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਇਲਾਕੇ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਕਿਸੇ ਤਰਾ ਦੀ ਗੜਬੜੀ ਬਰਦਾਸ਼ਿਤ ਨਹੀ ਕਰਦੇ ਤੇ ਇਹ ਮਾਮਲਾ ਵੀ ਉਨਾਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਜਦੋਕਿ ਅਧਿਕਾਰੀਆ ਨੂੰ ਹਦਾਇਤਾਂ ਜਾਰੀ ਕੀਤੀਆ ਗਈਆ ਹਨ ਕਿ ਉਹ ਆਪਣੀ ਹਾਜਰੀ ਵਿੱਚ ਸੜਕ ਦਾ ਨਿਰਮਾਣ ਕਰਵਾਉਣ।ਇਸ ਸਮੇ ਉਨਾਂ ਨਾਲ ਯੂਥ ਕਾਂਗਰਸੀ ਨੇਤਾ ਤੇ ਕੌਸਲਰ ਸ਼੍ਰੀ ਪ੍ਰਮਜੀਤ ਸਿੰਘ ਚੌਪੜਾ, ਡਾ: ਸੋਨੂੰ ਰਮਨ , ਬਲਦੇਵ ਸਿੰਘ ਚੌਹਾਨ, ਵਿੱਕੀ ਕਮੁਾਰ, ਰਣਜੀਤ ਸਿੰਘ ਰਾਣਾ, ਪ੍ਰਵੇਸ਼ ਗੁਲਾਟੀ, ਸੰਦੀਪ ਸਿੰਘ ਰਾਣਾ ਤੇ ਨਗਰ ਨਿਗਮ ਦੇ ਅਧਿਕਾਰੀ ਹਾਜਰ ਸਨ।ਇਸ ਸਮੇ ਗੱਲ਼ ਕਰਦਿਆ ਐਕਸੀਅਨ ਸ੍ਰੀ ਸੰਦੀਪ ਸਿੰਘ ਤੇ ਐਸ.ਡੀ.ਓ ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਸ਼ੜਕ ਦੇ ਨਿਰਮਾਣ ਵਿੱਚ ਜੋ ਕਮੀਆਂ ਨਜਰ ਆਈਆ ਸਨ ਉਨਾਂ ਬਾਰੇ ਠੇਕੇਦਾਰ ਦੇ ਧਿਆਨ ਵਿੱਚ ਲਿਆਕੇ ਸੜਕ ਨੂੰ ਪੁੱਟਾਕੇ ਮੁੜ ਬਨਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

Bulandh-Awaaz

Website: