ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਨੇ ਡੇਂਗੂ/ਮਲੇਰੀਆ ਦੀ ਰੋਕਥਾਮ ਲਈ ਲਗਾਤਾਰ ਫੋਗਿੰਗ ਸਪ੍ਰੇਅ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਨੇ ਡੇਂਗੂ/ਮਲੇਰੀਆ ਦੀ ਰੋਕਥਾਮ ਲਈ ਲਗਾਤਾਰ ਫੋਗਿੰਗ ਸਪ੍ਰੇਅ ਲਈ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਅੰਮ੍ਰਿਤਸਰ, 12 ਅਕਤੂਬਰ (ਗਗਨ) – ਪਿਛਲੇ ਦਿਨੀਂ ਡੇਂਗੂ/ਮਲੇਰੀਆ ਦੀ ਰੋਕਥਾਮ ਲਈ ਮੇਅਰ ਕਰਮਜੀਤ ਸਿੰਘ ਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤੇ ਨਗਰ ਨਿਗਮ ਦੇ ਸਿਹਤ ਵਿਭਾਗ ਦਾ ਸਮੁੱਚਾ ਅਮਲਾ ਤੇ ਮਸ਼ੀਨਰੀ ਸ਼ਹਿਰ ਦੇ ਪੰਜੇ ਜੋਨਾਂ ਦੀਆਂ ਵਾਰਡਾਂ ਵਿਚ ਫੋਗਿੰਗ ਸਪ੍ਰੇਅਰ ਤੇ ਸਾਫ਼-ਸਫਾਈ ਆਦਿ ਦੇ ਕੰਮ ਜੰਗੀ ਪੱਧਰ ਤੇ ਕੀਤੇ ਜਾ ਰਹੇ ਹਨ। ਡੇਂਗੂ/ਮਲੇਰੀਆਂ ਦੀ ਰੋਕਥਾਮ ਲਈ ਨਗਰ ਨਿਗਮ ਦੀਆ ਫੋਗਿੰਗ ਮਸ਼ੀਨਾਂ ਰੋਜਾਨਾ ਸ਼ਹਿਰ ਦੀਆਂ ਵਾਰਡਾਂ ਵਿਚ ਜਾ ਕੇ ਮੱਛਰਮਾਰ ਦਵਾਈ ਦਾ ਛਿੜਕਾਓ ਕਰ ਰਹੀਆਂ ਹਨ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਮੈਨੂਅਲ ਸਪ੍ਰੇਅ ਮਸ਼ੀਨਾਂ ਵੀ ਐਮਰਜੰਸੀ ਪੱਧਰ ਤੇ ਖਰੀਦੀਆਂ ਗਈਆਂ ਹਨ ਤੇ ਸ਼ਹਿਰ ਦੀਆਂ ਤੰਗ ਗਲੀਆਂ ਬਾਜ਼ਾਰ ਵਿਚ ਜਾਣ ਕੇ ਮੱਛਰਮਾਰ ਦਵਾਈ ਦਾ ਸਪ੍ਰੇਅ ਕਰ ਰਹੀਆਂ ਹਨ। ਸ਼ਹਿਰਵਾਸੀਆਂ ਦੀ ਸੇਵਾ ਅਤੇ ਸਹੂਲਤ ਲਈ ਹਮੇਸ਼ਾਂ ਹੀ ਆਪਣਾ ਰੋਲ ਬਾਖੂਬੀ ਨਿਭਾਇਆ ਗਿਆ ਹੈ ਭਾਵੇ ਕੋਵਿਡ ਕਾਲ ਹੋਵੇ ਜਾਂ ਕੋਈ ਹੋਰ। ਇਸ ਸਮੇਂ ਨਗਰ ਨਿਗਮ ਅੰਮ੍ਰਿਤਸਰ ਦਾ ਸਿਹਤ ਵਿਭਾਗ ਦਿਨ-ਰਾਤ ਸ਼ਹਿਰ ਦੀ ਸੇਵਾ ਕਰ ਰਿਹਾ ਹੈ ਸ਼ਹਿਰ ਵਿਚ ਸਫਾਈ ਵਿਵਸਥਾ ਦਰੁਸਤ ਰੱਖੀ ਜਾ ਰਹੀ ਹੈ।

ਡੇਗੂ ਤੇ ਮਲੇਰੀਏ ਦੀ ਰੋਕਥਾਮ ਲਈ ਸਟਾਫ ਅਤੇ ਮਸ਼ੀਨਰੀ ਸੜ੍ਹਕਾਂ ਤੇ ਉਤਾਰੀ ਗਈ ਹੈ ਤੇ ਨਗਰ ਨਿਗਮ ਦੇ ਐਂਟੀ ਮਲੇਰੀਆਂ ਵਿਭਾਗ ਵੱਲੋਂ ਰੋਜਾਨਾ ਸ਼ਹਿਰ ਵਾਰਡਾਂ ਵਿਚ ਸਵੇਰੇ-ਸ਼ਾਮ ਫੋਗਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੇਂਗੂ ਤੋਂ ਬਚਾਉ ਲਈ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਦੇ ਇਸ਼ਤਿਹਾਰ ਬਣਾਕੇ ਵੀ ਵੰਡੇ ਜਾ ਰਹੇ ਹਨ। ਨਗਰ ਨਿਗਮ ਸੜ੍ਹਕਾਂ, ਗਲੀਆਂ-ਬਾਜਾਰਾਂ ਆਦਿ ਵਿਚ ਜਾਕੇ ਤਾਂ ਡੇਂਗੂ ਮਲੇਰੀਆਂ ਦੀ ਰੋਕਥਾਮ ਲਈ ਛਿੜਕਾਉ ਅਤੇ ਸਾਫ਼-ਸਫਾਈ ਦਾ ਪ੍ਰਬੰਧ ਕਰ ਸਕਦੀ ਹੈ ਪਰ ਘਰਾਂ ਦੀਆਂ ਫਰਿਜਾਂ ਦੀਆਂ ਬੈਕ ਟ੍ਰੇਆਂ, , ਛੱਤਾਂ, ਗਮਲਿਆਂ, ਕੂਲਰਾਂ ਆਦਿ ਵਿਚ ਪਾਣੀ ਨੂੰ ਜਮ੍ਹਾ ਨਾ ਹੋਣ ਦੇਣ ਦੀ ਜਿੰਮੇਵਾਰੀ ਸ਼ਹਿਰਵਾਸੀਆਂ ਦੀ ਆਪਣੀ ਹੈ। ਨਗਰ ਨਿਗਮ, ਅੰਮ੍ਰਿਤਸਰ ਵੱਲੋਂ ਸ਼ਹਿਰਵਾਸੀਆਂ ਦੀ ਸੁਵਿਧਾ ਲਈ ਡੇਂਗੂ/ਮਲੇਰੀਆਂ ਦੀ ਰੋਕਥਾਮ ਲਈ ਤਾਇਨਾਤ ਕੀਤੇ ਅਮਲੇ ਦੇ ਮੋਬਾਇਲ ਨੰਬਰ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਸ਼ਹਿਰ ਵਾਸੀਆਂ ਉਹਨਾਂ ਤੇ ਆਪਣੀਆ ਡੇਂਗੂ/ਮਲੇਰੀਆਂ ਸਬੰਧੀ ਮ਼ਸਕਿਲਾਂ ਤੇ ਸ਼ਿਕਾਇਤਾਂ ਦਰਜ਼ ਕਰਵਾ ਸਕਣ।

Bulandh-Awaaz

Website:

Exit mobile version