ਨਗਰ ਨਿਗਮ ਦੇ ਭੂਮੀ ਵਿਭਾਗ ਨੇ ਅਮਨਦੀਪ ਹਸਪਤਾਲ ਦੇ ਬਾਹਰ ਲੋਕਾਂ ਤੋ ਪਾਰਕਿੰਗ ਦੇ ਨਾਮ ਤੇ ਨਜਾਇਜ ਵਸੂਲੀ ਕਰਨ ਵਾਲਿਆ ‘ਚੋ ਇਕ ਕੀਤਾ ਕਾਬੂ

ਨਗਰ ਨਿਗਮ ਦੇ ਭੂਮੀ ਵਿਭਾਗ ਨੇ ਅਮਨਦੀਪ ਹਸਪਤਾਲ ਦੇ ਬਾਹਰ ਲੋਕਾਂ ਤੋ ਪਾਰਕਿੰਗ ਦੇ ਨਾਮ ਤੇ ਨਜਾਇਜ ਵਸੂਲੀ ਕਰਨ ਵਾਲਿਆ ‘ਚੋ ਇਕ ਕੀਤਾ ਕਾਬੂ

ਅੰਮ੍ਰਿਤਸਰ, 22 ਸਤੰਬਰ (ਗਗਨ) – ਅੱਜ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ਤੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵੱਲੋਂ ਟੈਲੀਫੂਨ ਰਾਹੀਂ ਇਲਾਕਾ ਕੌਂਸਲਰ ਵੱਲੋਂ ਜਾਣਕਾਰੀ ਮਿਲੀ ਸੀ ਕਿ ਅਮਨਦੀਪ ਹਸਪਤਾਲ ਦੇ ਬਾਹਰਵਾਰ ਸਰਕਾਰੀ ਜਗਾਂ ਉਪਰ ਅਣਪਛਾਤੇ ਵਿਅਕਤੀਆਂ ਵੱਲੋਂ ਵਹੀਕਲ ਪਾਰਕ ਕਰਵਾ ਕੇ ਨਜਾਇਜ ਤੌਰ ਤੇ ਪਾਰਕਿੰਗ ਫੀਸ ਵਸੂਲ ਕੀਤੀ ਜਾ ਰਹੀ ਹੈ ਜਿਸਤੇ ਅਸਟੇਟ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਮੌਕੇ ਤੇ ਚੱਲ ਰਹੀ ਪਾਰਕਿੰਗ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਜੋ ਵਿਅਕਤੀ ਮੌਕੇ ਤੇ ਪਰਚੀਆਂ ਲਗਾ ਕੇ ਨਜਾਇਜ ਤੌਰ ਤੇ ਵਸੂਲੀ ਕਰ ਰਹੇ ਸਨ, ਇਹਨਾਂ ਵਿੱਚੋਂ ਦੋ ਵਿਅਕਤੀ ਮੌਕੇ ਤੋਂ ਦੌੜ ਗਏ ਅਤੇ ਤੀਸਰਾ ਵਿਅਕਤੀ ਜਿਸਦਾ ਨਾਮ ਸ਼੍ਰੀ ਨਿਖਲ ਜੈਨ ਪੁੱਤਰ ਸ਼੍ਰੀ ਜੈਨ ਮਾਸਟਰ ਵਾਸੀ ਸੁਲਤਾਨਵਿੰਡ ਪਿੰਡ ਜਿਸਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਅਤੇ ਇਸ ਵਿਅਕਤੀ ਨੂੰ ਪੁਲਿਸ ਚੌਂਕੀ ਰਾਣੀ ਕਾ ਬਾਗ ਦੀ ਹਿਰਾਸਤ ਵਿੱਚ ਦੇ ਦਿੱਤਾ ਗਿਆ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੀਆਂ ਕੁੱਲ 12 ਪਾਰਕਿੰਗ ਸਟੈਂਡਾਂ ਨੂੰ ਈ-ਟੈਡਰਿੰਗ ਰਾਹੀਂ ਅਲਾਟ ਕਰਨ ਲਈ ਟੈਂਡਰ ਪਾਏ ਗਏ ਸਨ ਅਤੇ ਇਹਨਾਂ ਵਿੱਚੋਂ 5 ਪਾਰਕਿੰਗ ਸਟੈਂਡਾਂ ਨੂੰ ਈ-ਟੈਡਰਿੰਗ ਰਾਹੀਂ ਲੈਣ ਸਬੰਧੀ ਵੱਖ-ਵੱਖ ਵਿਅਕਤੀਆਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਸੀ, ਜਿਸ ਅਨੁਸਾਰ ਇਹਨਾਂ 5 ਪਾਰਕਿੰਗ ਸਟੈਂਡਾਂ ਦੇ ਸਫਲ ਬੋਲੀਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮਿਤੀ 18-09-2021 ਰਾਹੀਂ ਮਤਾ ਪਾਇਆ ਗਿਆ ਸੀ, ਜੋ ਕਿ ਮੀਟਿੰਗ ਵਿੱਚ ਪਾਸ ਹੋ ਚੁੱਕਾ ਹੈ ਅਤੇ ਮੀਟਿੰਗ ਦੇ ਫੈਸਲਾ ਅਨੁਸਾਰ ਅਸਟੇਟ ਵਿਭਾਗ ਵੱਲੋਂ ਸਫਲ ਬੋਲੀਕਾਰਾਂ ਨੂੰ ਅਲਾਟਮੈਂਟ ਪੱਤਰ ਜਾਰੀ ਕਰਨ ਲਈ ਕਾਰਵਾਈ ਪ੍ਰਗਤੀ ਅਧੀਨ ਹੈ।

ਇਸਦੇ ਨਾਲ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਾਰਕਿੰਗ ਸਟੈਂਡ ਕਿਸੇ ਵੀ ਵਿਅਕਤੀ ਦੇ ਨਾਮ ਤੇ ਅਲਾਟ ਨਹੀਂ ਕੀਤੇ ਹੋਏ। ਜੇਕਰ ਨਗਰ ਨਿਗਮ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਾਰਕਿੰਗ ਬਿਨਾਂ ਨਗਰ ਨਿਗਮ ਅੰਮ੍ਰਿਤਸਰ ਤੋਂ ਚੱਲਦਾ ਪਾਇਆ ਜਾਂਦਾ ਹੈ ਤਾਂ ਉਸ ਸਬੰਧੀ ਤੁਰੰਤ ਅਸਟੇਟ ਵਿਭਾਗ, ਨਗਰ ਨਿਗਮ, ਅੰਮ੍ਰਿਤਸਰ ਵਿਖੇ ਸੰਪਰਕ ਕੀਤਾ ਜਾਵੇ, ਤਾਂ ਜੋ ਸਬੰਧਿਤ ਵਿਅਕਤੀ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।ਅੱਜ ਦੀ ਇਸ ਕਾਰਵਾਈ ਵਿੱਚ ਅਰੁਣ ਸਹਿਜਪਾਲ ਕਲਰਕ, ਸੰਜੇ ਬਾਵਾ ਕਲਰਕ, ਅਭਿਸ਼ੇਕ ਕੁਮਾਰ ਕਲਰਕ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਸ਼ਾਮਿਲ ਸਨ।

Bulandh-Awaaz

Website: