ਨਗਰ ਨਿਗਮ ਦੀ ਜਿਮਨੀ ਚੋਣ ਲੜਨ ਦੇ ਚਾਹਵਾਨ ਨੌਜਵਾਨ ਦੀ ਗੋਲੀਆਂ ਮਾਰਕੇ ਕਿੀਤੀ ਹੱਤਿਆ
ਅੰਮ੍ਰਿਤਸਰ ‘ਚ ਨਗਰ ਗਿਮ ਦੇ ਵਾਰਡ ਨੰ: 37 ਦੀ ਹੋ ਰਹੀ ਰਹੀ ਜਿਮਨੀ ਚੋਣ ਅਜਾਦ ਉਮੀਦਵਾਰ ਵਜੋ ਲੜਨ ਦਾ ਐਲਾਨ ਕਰ ਚੁੱਕੇ ਸ਼੍ਰੌਮਣੀ ਕਮੇਟੀ ਦੇ ਮੁਲਜਾਮ ਜਗਦੀਸ਼ ਸਿੰਘ ਦੀਸ਼ਾਂ ਮਾੜੀਮੇਘਾ ਦੀ ਮਨਦੀਪ ਸਿੰਘ ਤੇ ਉਸ ਦੇ ਸਾਥੀਆਂ ਵਲੋ ਗੋਲੀਆਂ ਚਲਾਕੇ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਪੁਲਿਸ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਨੂੰ ਲੋਹੜੀ ਵਾਲੇ ਦਿਨ ਪਤਤੰਗ ਉਡਾਉਣ ਤੋ ਹੋਏ ਝਗੜੇ ਦੌਰਾਨ ਗੋਲੀ ਚਲਣਾ ਦੱਸਿਆ ਜਾ ਰਿਹ ਹੈ, ਪਰ ਆਮ ਚਰਚਾ ਹੈ ਇਹ ਕਤਲ ਅਕਾਲੀ ਦਲ ਦੇ ਨਾਲ ਸਬੰਧਿਤ ਦੋ ਧੜਿਆਂ ਦੌਰਾਨ ਨਗਰ ਨਿਗਮ ਦੀ ਜਿਮਨੀ ਚੋਣ ਚੱਲ ਰਹੇ ਵਿਵਾਦ ਦਾ ਸਿੱਟਾ ਦੱਸਿਆ ਜਾ ਝਗੜੇ ਰਿਹਾ ਹੈ।