ਅੰਮ੍ਰਿਤਸਰ ,19 ਮਈ (ਰਛਪਾਲ ਸਿੰਘ) -ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ ‘ਚ ਫੈਲੇ ਭ੍ਰਿਸ਼ਟਾਚਾਰ ਦੀ ਕਹਾਣੀ ਉਸ ਵੇਲੇ ਸੱਚ ਸਿੱਧ ਹੋਈ ਜਦ ਨਗਰ ਨਿਗਮ ਦੇ ਬਿਲਡਿੰਗ ਵਿਭਾਗ ‘ਚ ਤਾਇਨਾਤ ਇਕ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਤੇ ਉਸ ਦੇ ਪਤੀ ਪ੍ਰਥਮੇਸ਼ ਮੋਹਣ ਉਰਫ ਰਾਹੁਲ ਨੂੰ ਵਿਜੀਲੈਸ ਬਿਊਰੋ ਅੰਮ੍ਰਿਤਸਰ ਨੇ ਇਕ ਦੁਕਾਨਦਾਰ ਮਨੋਜ ਛਾਬੜਾ ਪਾਸੋ ਇਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆ ਸੀਨੀਅਰ ਪੁਲਿਸ ਕਪਤਾਨ ਵਿਜੀਲੈਸ ਰੇਜ ਅੰਮ੍ਰਿਤਸਰ ਸ: ਪਰਮਪਾਲ ਸਿੰਘ ਨੇ ਦੱਸਿਆ ਕਿ ਮਨੋਜ ਛਾਬੜਾ ਨੇ ਸ਼ਕਾਇਤ ਕੀਤੀ ਸੀ ਕਿ ਉਸ ਵਲੋ ਆਪਣੇ ਲੜਕੇ ਚੇਤਨ ਦੇ ਨਾਮ ‘ਤੇ ਖ੍ਰੀਦ ਕੀਤੇ ਪਲਾਟ ਵਿੱਚ ਤਿੰਨ ਦੁਕਾਨਾਂ ਤੇ ਉਪਰ ਰਹਾਇਸ਼ ਲਈ ਬਿਨਾ ਨਕਸ਼ਾ ਪਾਸ ਕਰਾਏ ਉਸਾਰੀ ਕੀਤੀ ਜਾ ਰਹੀ ਤਾਂ ਬਿਲਡਿੰਗ ਇੰਸਪੈਕਟਰ ਹਰਪ੍ਰੀਤ ਕੌਰ ਨੇ ਆਪਣੇ ਦੋ ਬੇਲਦਾਰਾਂ ਨੂੰ ਰਾਜੀਵ ਅਤੇ ਪਵਨ ਕੁਮਾਰ ਨੂੰ ਭੇਜਕੇ ਉਨਾਂ ਦਾ ਕੰਮ ਬੰਦ ਕਰਵਾਕੇ ਸਮਾਨ ਉਠਾ ਲਿਆ ।
ਜਿਸ ਤੇ ਮਨੋਜ ਛਾਬੜਾ ਨੇ ਜਦ ਹਰਪ੍ਰੀਤ ਕੌਰ ਦੇ ਪਤੀ ਨਾਲ ਜਾਣ ਪਹਿਚਾਣ ਹੋਣ ਕਰਕੇ ਮਾਮਲਾ ਹੱਲ਼ ਕਰਨ ਦੀ ਬੇਨਤੀ ਕੀਤੀ ਤਾਂ ੳੇੁਸ ਨੇ ਇਕ ਲੱਖ ਰੁਪਏ ਆਪਣੀ ਪਤਨੀ ਦੇ ਨਾਮ ‘ਤੇ ਅਤੇ 20000 ਰੁਪਏ ਸ਼ਕਾਇਤ ਕਰਤਾ ( ਜੋ ਫਰਜੀ ਸੀ) ਦੇ ਨਾਮ ਉਪਰ ਮੰਗ ਕੀਤੀ।ਜੋ ਉਸ ਵਲੋ 50,000 -50000 ਰੁਪਏ ਦੀਆ ਕਿਸ਼ਤ ਵਿੱਚ ਅਦਾ ਕਰਨ ਲਈ ਕਿਹਾ ਗਿਆ ।ਜਿਸ ਦੀ ਸ਼ਕਾਇਤ ਕਰਤਾ ਅਤੇ ਬਿਲਡਿੰਗ ਇੰਸਪੈਕਟਰ ਦਰਮਿਆਨ ਹੋਈਆ ਕਾਲਾਂ ਦੀ ਪੜਤਾਲ ਕੀਤੇ ਜਾਣ ਤੇ ਸ਼ਕਾਇਤ ਕਰਤਾ ਦੀ ਸ਼ਕਾਇਤ ਸਹੀ ਪਾਏ ਜਾਣ ਤੇ ਦੋਹਾਂ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਸਾਰੇ ਮਾਮਲੇ ਦੀ ਜਾਂਚ ਇੰਸ: ਅਮੋਲਕ ਸਿੰਘ ਨੂੰ ਸੌਪੀ ਗਈ ਹੈ ਤੇ ਗ੍ਰਿਫਤਾਰ ਪਤੀ ਪਤਨੀ ਦੀ ਚੱਲ਼ ਅਤੇ ਅਚੱਲ ਜਾਇਦਾਦ ਦੀ ਪੜਤਾਲ ਕੀਤੀ ਜਾ ਰਹੀ ਹੈ।