ਧਰੁਵ ਦਹੀਆ SSP (ਅੰਮ੍ਰਿਤਸਰ ਦਿਹਾਤੀ) ਵੱਲੋਂ ਨਸ਼ਾ ਤਸਕਰ ਦੀ ਪ੍ਰਾਪਰਟੀ ਕਰਵਾਈ ਗਈ ਫਰੀਜ

7

ਅੰਮ੍ਰਿਤਸਰ, 04 ਸਤੰਬਰ ; ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਕੇ ਨਸ਼ਿਆ ਦੇ ਸੋਦਾਗਰਾ ਤੇ ਸ਼ਿਕੰਜਾ ਕੱਸਣ ਲਈ ਹਦਾਇਤਾ ਜਾਰੀ ਕੀਤੀਆ ਗਈਆ ਹਨ। ਜੋ ਉਕਤ ਹਦਾਇਤਾ ਨੂੰ ਬੇਹੱਦ ਗੰਭੀਤਾ ਨਾਲ ਲੈਂਦੇ ਹੋਏ ਹੋਏ ਸ਼੍ਰੀ ਧਰੁਵ ਦਹੀਆ, ਆਈ.ਪੀ.ਐਸ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਵੱਲੋ ਨਸ਼ਿਆ ਖਿਲਾਫ ਚਲਾਈ ਗਈ ਮੁਹਿਮ ਤਹਿਤ ਜਿਲ੍ਹਾਂ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਜੀ.ਓ ਅਤੇ ਮੁੱਖ ਅਫਸਰਾ ਨੂੰ ਨਸ਼ੇ ਦਾ ਧੰਦਾ ਕਰਨ ਵਾਲਿਆ ਖਿਲਾਫ ਵੱਧ ਤੋ ਵੱਧ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

Italian Trulli

ਜੋ ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋ ਪ੍ਰਾਪਤ ਹਦਾਇਤਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆ ਸ਼੍ਰੀ ਧਰੁਵ ਦਹੀਆ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ (ਅੰਮ੍ਰਿਤਸਰ ਦਿਹਾਤੀ) ਜੀ ਵੱਲੋਂ ਜਿਲ੍ਹਾ ਦੇ ਸਾਰੇ ਮੁੱਖ ਅਫਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਥਾਣੇ ਦੇ ਏਰੀਆ ਵਿੱਚ ਪੈਂਦੇ ਸਮਗਲਰਾਂ ਦੀ ਪ੍ਰਾਪਰਟੀ ਨੂੰ ਆਈਡੈਟੀਫਾਈ ਕਰਵਾਉਣ। ਇਹਨਾਂ ਸਮਗਲਰਾਂ ਵਿੱਚੋ ਕੁੱਝ ਸਮਗਲਰ ਜੇਲਾਂ ਵਿੱਚ ਹਨ, ਕੁੱਝ ਬਾਹਰ ਬੇਲ ਪਰ ਹਨ ਅਤੇ ਕੁੱਝ ਸਮਗਲਰ ਸਜਾ ਕੱਟ ਰਹੇ ਹਨ। ਇਹਨਾਂ ਦੀ ਪ੍ਰਪਰਟੀ, ਜਮੀਨਾਂ, ਗੱਡੀਆਂ, ਟ੍ਰੈਕਟਰ ਅਤੇ ਹੋਰ ਬੇਨਾਮੀ ਪ੍ਰੋਪਰਟੀ ਸ਼ਨਾਖਤ ਕਰਵਾ ਕੇ ਇਹਨਾਂ ਦੀ ਸਬੰਧਿਤ ਵਿਭਾਗ ਪਾਸੋਂ ਵੈਲਿਉਏਸ਼ਨ ਕਰਵਾਈ ਜਾ ਰਹੀ ਹੈ। ਜੋ ਏਸੇ ਸਬੰਧ ਵਿੱਚ ਨਸ਼ਾ ਤਸਕਰ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਾਵਾਲਾ ਥਾਣਾ ਚਾਟੀਵਿੰਡ ਬਰ-ਖਿਲਾਫ ਮੁੱਕਦਮਾ ਨੰਬਰ 40 ਮਿਤੀ 12.03.2020 ਜੁਰਮ 21-22-29-61-85 ਐਨ ਡੀ ਪੀ ਸੀ ਐਕਟ ਅਧੀਨ ਥਾਣਾ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਕੋਲੋਂ 10 ਕਿਲੋ ਹੈਰੋਇਨ ਦੀ ਬ੍ਰਾਮਦਗੀ ਕੀਤੀ ਗਈ ਸੀ। ਅੱਜ ਮਿਤੀ 03.09.2020 ਨੂੰ ਉਕਤ ਦੋਸ਼ੀ ਦੀ ਜਾਇਦਾਦ ਜੋ ਉਸਨੇ ਨਸ਼ਾ ਤਸ਼ਕਰੀ ਤੋਂ ਬਣਾਈ ਸੀ ਜਿਸ ਵਿੱਚ ਉਕਤ ਦੋਸ਼ੀ ਦਾ ਇੱਕ ਘਰ ਪਿੰਡ ਮਾਨਾਵਾਲਾ ਹੈ ਜੋ ਵੈਲਿਉਏਸ਼ਨ ਕਰਵਾਉਣ ਤੇ ਜਿਸਦੀ ਕੀਮਤ 33,75,000/- ਅਤੇ ਇੱਕ ਘਰ ਰਈਆ ਵਿਖੇ ਹੈ ਜੋ ਵੈਲਿਉਏਸ਼ਨ ਕਰਵਾਉਣ ਤੇ ਜਿਸਦੀ ਕੀਮਤ 14,49,000/-, ਅਤੇ ਕੁੱਲ 48,24000/- ਬਣਦੀ ਹੈ ਜੋ ਕਿ ਗੈਰ ਕਾਨੂੰਨੀ ਢੰਗ ਨਾਲ ਨਸ਼ਾ ਵੇਚ ਕੇ ਬਣਾਈ ਗਈ ਸੀ ਜੋ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਫਰੀਜ ਕਰਵਾਈ ਗਈ ਹੈ। ਸ਼੍ਰੀ ਧਰੁਵ ਦਹੀਆ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜੀ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ ਉਹਨਾ ਵੱਲੋ ਨਸ਼ਾ ਤਸਕਰੀ ਕਰਨ ਵਾਲਿਆ ਖਿਲਾਫ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਜੇਰਕ ਕੋਈ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਤਾਂ ਬੰਦ ਕਰਦੇ ਨਹੀ ਤਾਂ ਉਸਨੂੰ ਬਖਸ਼ਿਆ ਨਹੀ ਜਾਵੇਗਾ।

ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਵੱਲੋ ਕਿਹਾ ਗਿਆ ਕਿ ਇਹ ਦੇਖਿਆ ਜਾਦਾ ਹੈ ਕਿ ਨਸ਼ਾ ਤਸਕਰ ਆਪਣੀ ਕਾਲੀ ਕਮਾਈ ਨੂੰ ਲੁਕਾਉਣ ਲਈ ਆਪਣੇ ਰਿਸ਼ਤੇਦਾਰਾ ਜਾ ਹੋਰ ਕਿਸੇ ਦੇ ਨਾਮ ਤੇ ਪ੍ਰਾਪਰਟੀ ਖ੍ਰੀਦ ਲੈਂਦੇ ਹਨ। ਉਹਨਾ ਕਿਹਾ ਕਿ ਅਸੀ ਇਸ ਤਰ੍ਹਾ ਨਾਲ ਬਣਾਈ ਪ੍ਰਾਪਰਟੀ ਦਾ ਖਾਸ ਧਿਆਨ ਰੱਖ ਰਹੇ ਹਾਂ। ਇਸੇ ਤਰ੍ਹਾ ਹੀ ਅੰਮ੍ਰਿਤਸਰ ਦਿਹਾਤੀ ਦੇ ਸਾਰੇ ਸਮਗਲਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਨੂੰ ਫਰੀਜ ਕਰਵਾ ਕੇ ਸਰਕਾਰ ਦੇ ਖਾਤੇ ਵਿੱਚ ਲਿਆਂਦਾ ਜਾਵੇਗਾ। ਜਿਸ ਨਾਲ ਕਿ ਸਰਕਾਰੀ ਖਜਾਨੇ ਵਿੱਚ ਵਾਧਾ ਹੋਵੇਗਾ ਅਤੇ ਨਸ਼ਾ ਵੇਚ-ਵੇਚ ਕੇ ਪ੍ਰਾਪਰਟੀ ਬਣਾਉਣ ਵਾਲੇ ਇਹਨਾਂ ਨਸ਼ਾ ਤਸਕਰਾਂ ਨੂੰ ਵੀ ਇੱਕ ਸਬਕ ਮਿਲੇਗਾ ਕਿ ਗੈਰ ਕਨੂੰਨੀ ਤਰੀਕੇ ਨਾਲ ਕਮਾਇਆ ਪੈਸਾ ਅਖੀਰ ਵਿੱਚ ਫਿਰ ਸਰਕਾਰ ਦੇ ਖਾਤੇ ਵਿੱਚ ਹੀ ਚਲਾ ਜਾਂਦਾ ਹੈ।