18 C
Amritsar
Wednesday, March 22, 2023

ਧਰਨੇ ਤੋ ਡਰਿਆ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਸਰਪੰਚਾਂ ਦੀਆਂ ਮੰਗਾਂ ਕੀਤੀਆਂ ਪ੍ਰਵਾਨ

Must read

ਮਮਦੋਟ 8 ਮਾਰਚ (ਲਛਮਣ ਸਿੰਘ ਸੰਧੂ) – ਜ਼ਿਲਾ ਫਿਰੋਜ਼ਪੁਰ ਦੇ ਸਮੂਹ ਸਰਪੰਚਾਂ ਦੀਆਂ ਪਿੱਛਲੇ ਕਾਫੀ ਲੰਮੇ ਸਮੇਂ ਤੋ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਪਹਿਲਾਂ ਵੀ ਬਲਾਕ ਮਮਦੋਟ ਦੇ ਬਲਾਕ ਪੰਚਾਇਤ ਦਫ਼ਤਰ ਦੇ ਸਾਹਮਣੇ ਫਿਰੋਜ਼ਪੁਰ ਸਰਪੰਚ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ ਸੰਧੂ ਝੋਕ ਟਹਿਲ ਵਾਲਾ ਦੀ ਅਗਵਾਈ ਵਿੱਚ ਮਨਰੇਗਾ ਮਜ਼ਦੂਰਾਂ ਵੱਲੋਂ ਧਰਨਾ ਲਾਇਆ ਗਿਆ ਸੀ ਪਰ ਪ੍ਰਸ਼ਾਸਨ ਨੇ ਮੰਗ ਪੱਤਰ ਲੈ ਕਿ ਮੰਗਾਂ ਮੰਨਣ ਦਾ ਇੱਕ ਹਫ਼ਤੇ ਵਿੱਚ ਪੂਰੀਆਂ ਕਰਨ ਦਾ ਭਰੋਸਾ ਦਵਾਇਆ ਸੀ ਪਰ ਪ੍ਰਸ਼ਾਸਨ ਨੇ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਲੱਗਦਾ ਮੰਗ ਪੱਤਰ ਵਾਲਾ ਚਿੱਠੀ ਪੱਤਰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਸੀ ਜਿਸ ਤੋ ਖਫ਼ਾ ਹੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ ਸੰਧੂ ਨੇ ਫਿਰੋਜ਼ਪੁਰ ਫਾਜ਼ਿਲਕਾ ਰੋੜ ਤੇ ਨੇੜੇ ਲੱਖੋ ਕਿ ਬਹਿਰਾਮ ਵਿੱਖੇ ਸੜਕ ਰੋਕ ਕਿ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਸੀ ਪਰ ਕੱਲ੍ਹ ਧਰਨਾ ਲੱਗਣ ਤੋ ਪਹਿਲਾਂ ਹੀ ਫਿਰੋਜ਼ਪੁਰ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪ੍ਰਸ਼ਾਸਨ ਨੇ ਧਰਨਾ ਲੱਗਣ ਤੋ ਪਹਿਲਾਂ ਹੀ ਧਰਨਾ ਲਾਉਣ ਵਾਲਿਆਂ ਆਗੂਆਂ ਨਾਲ ਸਪੰਰਕ ਕਰਕੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਦਫਤਰ ਸੱਦ ਕਿ ਸਾਰੀਆਂ ਮੰਗਾਂ ਪ੍ਰਵਾਨ ਕਰਨ ਦਾ ਵਿਸ਼ਵਾਸ ਦੁਆਇਆ ਅਤੇ ਤਰੁੰਤ ਡੀ ਡੀ ਪੀ ਓ ਸਰਦਾਰ ਜਸਵੰਤ ਸਿੰਘ ਵੜੈਚ ਨੂੰ ਸੱਦ ਕਿ ਜਾਇਜ਼ ਮੰਗਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਹੁਕਮ ਕੀਤਾ ਜਿਸ ਤੇ ਫਿਰੋਜ਼ਪੁਰ ਸਰਪੰਚ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ ਸੰਧੂ ਨੇ ਸਮੂਹ ਸਾਥੀਆਂ ਨਾਲ ਸਲਾਹ ਮਸ਼ਵਰਾ ਕਰ ਕਿ ਧਰਨਾ ਮੁਲਤਵੀ ਕਰ ਦਿੱਤਾ ਅਤੇ ਮੰਗਾਂ ਪ੍ਰਵਾਨ ਕਰਨ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

- Advertisement -spot_img

More articles

- Advertisement -spot_img

Latest article