ਕਰੋਨਾ ਕਾਰਨ ਸਰਕਾਰ ਵੱਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਉਣ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ ਉਥੇ ਇਹ ਗੱਲ ਸਾਹਮਣੇ ਆਈ ਹੈ ਕਿ ਘੱਟੋ ਘੱਟ 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਸਮਾਰਟਫੋਨ ਜਾਂ ਲੈਪਟਾਪ ਹੀ ਨਹੀਂ, ਜਦੋਂ ਕਿ 28 ਪ੍ਰਤੀਸ਼ਤ ਵਿਦਿਆਰਥੀ ਅਤੇ ਮਾਪੇ ਬਿਜਲੀ ਕੱਟਾਂ ਕਾਰਨ ਪ੍ਰੇਸ਼ਾਨ ਹਨ। ਇਹ ਦੋ ਕਮੀਆਂ ਕਾਰਨ ਬੱਚਿਆਂ ਦੀ ਪੜ੍ਹਾਈ ’ਤੇ ਮਾੜਾ ਅਸਰ ਪੈ ਰਿਹਾ ਹੈ। ਇਹ ਖੁਲਾਸਾ ਪ੍ਰਗਟਾਵਾ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੇ ਸਰਵੇ ਵਿੱਚ ਕੀਤਾ ਗਿਆ। ਐੱਨਸੀਈਆਰਟੀ ਦੇ ਇਸ ਸਰਵੇਖਣ ਵਿੱਚ 34,000 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਵਿਦਿਆਰਥੀ, ਮਾਪੇ, ਅਧਿਆਪਕ ਅਤੇ ਕੇਂਦਰੀ ਵਿਦਿਆਲਿਆ, ਨਵੋਦਿਆ ਵਿਦਿਆਲਿਆ ਅਤੇ ਸੀਬੀਐੱਸਈ ਨਾਲ ਸਬੰਧਤ ਸਕੂਲ ਦੇ ਪ੍ਰਿੰਸੀਪਲ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਲਈ ਡਿਜੀਟਲ ਯੰਤਰਾਂ ਦੀ ਵਰਤੋਂ ਦੀ ਜਾਣਕਾਰੀ ਦੀ ਘਾਟ ਤੇ ਅਧਿਆਪਕਾਂ ਵਿੱਚ ਆਨਲਾਈਨ ਸਿੱਖਿਆ ਦੇਣ ਦੇ ਬਾਰੇ ਤਜਰਬਾ ਨਾ ਹੋਣ ਕਾਰਨ ਪੜ੍ਹਨ ਤੇ ਪੜ੍ਹਾਉਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ।
ਦੱਸੋ ਕਿਵੇਂ ਹੋਵੇਗੀ ਆਨਲਾਈਨ ਪੜ੍ਹਾਈ: 27 ਫ਼ੀਸਦ ਬੱਚਿਆਂ ਕੋਲ ਸਮਾਰਟ ਫੋਨ ਜਾਂ ਲੈਪਟਾਪ ਹੀ ਨਹੀਂ ਤੇ 28 ਫ਼ੀਸਦ ਤਰਸ ਰਹੇ ਨੇ ਬਿਜਲੀ ਨੂੰ
