More

  ਦੇਸ ਰਾਜ ਨੇ ਬਠਿੰਡਾ ਵਿਜੀਲੈਂਸ ਦੇ ਐਸਐਸਪੀ ਵੱਜੋਂ ਸੰਭਾਲਿਆ ਚਾਰਜ

  ਬਠਿੰਡਾ, 1 ਦਸੰਬਰ (ਬੁਲੰਦ ਆਵਾਜ ਬਿਊਰੋ) – ਅੱਜ ਪੀਪੀਐਸ ਦੇਸ ਰਾਜ ਨੇ ਵਿਜੀਲੈਂਸ ਬਠਿੰਡਾ ਦੇ ਬਤੌਰ ਐੱਸਐੱਸਪੀ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਦਾ ਜ਼ਿਲ੍ਹਾ ਪੁਲੀਸ ਮੁਖੀ ਅਜੇ ਮਲੂਜਾ ਸਮੇਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਵੀ ਐੱਸਐੱਸਪੀ ਵਿਜੀਲੈਂਸ ਬਠਿੰਡਾ ਦੇਸ ਰਾਜ ਦਾ ਸਵਾਗਤ ਕੀਤਾ ਗਿਆ ਤੇ ਵਧਾਈ ਦਿੱਤੀ ਗਈ । ਐੱਸਐੱਸਪੀ ਵਿਜੀਲੈਂਸ ਦੇਸ ਰਾਜ ਵੱਲੋਂ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ ਹੀ ਸਰਕਾਰ ਦੀ ਪਹਿਲਕਦਮੀ ਹੈ, ਜਿਸ ਲਈ ਉਹ ਨਿਯਮਾਂ ਅਨੁਸਾਰ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

  ਉਨ੍ਹਾਂ ਕਿਹਾ ਕਿ ਵਿਜੀਲੈਂਸ ਦਫਤਰ ਵਿਚ ਸ਼ਿਕਾਇਤ ਲੈ ਕੇ ਆਉਣ ਵਾਲੇ ਹਰ ਸ਼ਿਕਾਇਤਕਰਤਾ ਨੂੰ ਇਨਸਾਫ ਦਿਵਾਉਣ ਲਈ ਯਤਨ ਕੀਤੇ ਜਾਣਗੇ । ਜ਼ਿਕਰਯੋਗ ਹੈ ਕਿ ਪੀਪੀਐੱਸ ਦੇਸ ਰਾਜ ਬੈਚ 1982 ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸਨ ਤੇ ਉਹ ਬਠਿੰਡਾ ਵਿਚ ਕਈ ਥਾਣਿਆਂ ਵਿੱਚ ਥਾਣੇਦਾਰ, ਸੀਆਈਏ ਸਟਾਫ਼, ਕਾਊਂਟਰ ਇੰਟੈਲੀਜੈਂਸ ਸਮੇਤ ਵੱਖ ਵੱਖ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਖਾਸਕਰ ਡੀਜੀਪੀ ਪੰਜਾਬ ਵੱਲੋਂ ਬਤੌਰ ਐੱਸ ਐੱਸ ਪੀ ਵਿਜੀਲੈਂਸ ਦਾ ਚਾਰਜ ਦਿੱਤਾ ਗਿਆ ਹੈ ।

  ਐਸ ਐਸ ਪੀ ਦੇਸ ਰਾਜ ਵਿਭਾਗ ਵਿਚ ਸਾਫ਼ ਛਵੀ,ਮਿੱਠ ਬੋਲੜੇ ਸੁਭਾਅ ਅਤੇ ਇਮਾਨਦਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨਜਿਨ੍ਹਾਂ ਨੇ ਹਮੇਸ਼ਾਂ ਹੀ ਪੁਲਸ ਵਿਭਾਗ ਵਿਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਕੰਮ ਕੀਤਾ ਸ੍ਰੀ ਦੇਸ ਰਾਜ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਬਦਲੇ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕਿਆ ਹੈ ਤੇ ਡੀਜੀਪੀ ਡਿਸਕ ਅਵਾਰਡ ਵੀ ਤਿੰਨ ਮਿਲ ਚੁੱਕੇ ਹਨ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img