ਨਵੀਂ ਦਿੱਲੀ, 27 ਮਈ (ਬੁਲੰਦ ਆਵਾਜ ਬਿਊਰੋ) – ਕਿਸਾਨਾਂ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਕਾਲਾ ਦਿਵਸ ਮਨਾਇਆ ਗਿਆ। ਮਹਾਰਾਸ਼ਟਰ ਦੇ ਨੰਦੂਰਬਾਰ, ਨਾਂਦੇੜ, ਅਮਰਾਵਤੀ, ਮੁੰਬਈ, ਨਾਗਪੁਰ, ਮੰਗਲੀ, ਪਰਭਨੀ, ਥਾਣੇ, ਬੀੜ, ਸੋਲਾਪੁਰ, ਬੁਲ੍ਹਾਨਾ, ਦੋਸੋੜ, ਨੰਗਰ, ਔਰੰਗਾਬਾਦ, ਸਤਾਰਾ, ਪਾਲਘਰ, ਜਲਗਾਉਂ ਆਦਿ ’ਚ ਖੇਤੀ-ਕਾਨੂੰਨਾਂ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਬਿਹਾਰ ਦੇ ਬੇਗੂਸਰਾਏ, ਅਰਵਾਲ, ਦਰਭੰਗਾ, ਸੀਵਾਨ, ਜਹਾਨਾਬਾਦ, ਆਰਾ, ਭੋਜਪੁਰ ਅਤੇ ਹੋਰ ਥਾਵਾਂ ’ਤੇ ਵੀ ਘਰਾਂ ’ਤੇ ਕਾਲੇ ਝੰਡੇ ਲਹਿਰਾਏ ਗਏ। ਉੱਤਰ ਪ੍ਰਦੇਸ਼ ਵਿੱਚ ਸੀਤਾਪੁਰ, ਬਨਾਰਸ, ਬਲੀਆ, ਮਥੁਰਾ ਸਮੇਤ ਕਾਫੀ ਥਾਵਾਂ ’ਤੇ ਕਿਸਾਨਾਂ ਨੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਗਟਾਇਆ। ਤਾਮਿਲ ਨਾਡੂ ਵਿਚ ਸ਼ਿਵਗਗਈ, ਕਲਕੁਰੁਚੀ, ਕੁਡੂਲੁਰ, ਧਰਮਪੁਰੀ, ਤੰਜੌਰ, ਤ੍ਰਿਨੇਲਵੇਲੀ, ਅਤੇ ਕੋਇੰਬਟੂਰ ਸਮੇਤ ਕਈ ਥਾਵਾਂ ’ਤੇ ਮੋਰਚੇ ਦਾ ਸਮਰਥਨ ਕੀਤਾ ਗਿਆ। ਰਾਜਸਥਾਨ ਦੇ ਭਰਤਪੁਰ, ਸ੍ਰੀਗੰਗਾਨਗਰ, ਹਨੂੰਮਾਨਗੜ੍ਹ ’ਤੇ ਪ੍ਰਦਰਸ਼ਨ ਹੋਏ। ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਅਤੇ ਤਿਲੰਗਾਨਾ ਵਿੱਚ ਹੈਦਰਾਬਾਦ ’ਚ ਵੀ ਰੋਸ ਮਾਰਚ ਕੱਢੇ ਗਏ। ਉੱਤਰਖੰਡ ਦੇ ਤਰਾਈ ਖੇਤਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਹੁੰਗਾਰਾ ਮਿਲਿਆ। ਹਰਿਆਣਾ ਅੰਦਰ ਝੱਜਰ, ਸੋਨੀਪਤ, ਭਿਵਾਨੀ, ਰੇਵਾੜੀ, ਬਹਾਦੁਰਗੜ੍ਹ, ਰੋਹਤਕ ਅਤੇ ਹਿਸਾਰ ’ਚ ਪੁਤਲੇ ਸਾੜੇ ਗਏ। ਉੜੀਸਾ ਦੇ ਰਾਏਗੜ੍ਹ, ਪੱਛਮੀ ਬੰਗਾਲ ’ਚ ਕੋਲਕਾਤਾ ਅਤੇ ਅਸਾਮ ’ਚ ਵੀ ਵਿਰੋਧ ਪ੍ਰਦਰਸ਼ਨ ਹੋਏ। ਕਿਸਾਨਾਂ ਨੇ ਸਮਾਜ ਸੇਵੀ ਐੱਚ ਆਰ ਦੋਰੇਸਵਾਮੀ ਅਤੇ ਦੈਨਿਕ ਟ੍ਰਿਬਿਊਨ, ਸੋਨੀਪਤ ਦੇ ਸੀਨੀਅਰ ਪੱਤਰਕਾਰ ਪੁਰਸ਼ੋਤਮ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ।