ਦੇਸ਼ ਭਰ ‘ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋ ਰਹੇ ਹਨ ਪ੍ਰੇਸ਼ਾਨ

Date:

 

ਪੱਛਮੀ ਬੰਗਾਲ ‘ਚ ਹਸਪਤਾਲ ਦੇ ਜੂਨੀਅਰ ਡਾਕਟਰ ਨਾਲ ਕੁੱਟਮਾਰ ਦੇ ਵਿਰੋਧ ‘ਚ ਸੋਮਵਾਰ ਨੂੰ ਦੇਸ਼ ਭਰ ਦੇ ਡਾਕਟਰ 24 ਘੰਟੇ ਦੀ ਹੜਤਾਲ ‘ਤੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਹੜਤਾਲ ਤੋਂ ਵੱਖ ਰੱਖਿਆ ਗਿਆ ਹੈ।

 
 
 
IMA to go ahead with June 17 nationwide strike
 

ਨਵੀਂ ਦਿੱਲੀਪੱਛਮੀ ਬੰਗਾਲ ‘ਚ ਹਸਪਤਾਲ ਦੇ ਜੂਨੀਅਰ ਡਾਕਟਰ ਨਾਲ ਕੁੱਟਮਾਰ ਦੇ ਵਿਰੋਧ ‘ਚ ਸੋਮਵਾਰ ਨੂੰ ਦੇਸ਼ ਭਰ ਦੇ ਡਾਕਟਰ 24 ਘੰਟੇ ਦੀ ਹੜਤਾਲ ‘ਤੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਐਤਵਾਰ ਨੂੰ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਹੜਤਾਲ ਤੋਂ ਵੱਖ ਰੱਖਿਆ ਗਿਆ ਹੈ। ਓਪੀਡੀ ਸਮੇਤ ਗੈਰਜ਼ਰੂਰੀ ਸੇਵਾਵਾਂ ਸਵੇਰੇ ਵਜੇ ਤੋਂ ਮੰਗਲਵਾਰ ਸਵੇਰੇ 6ਵਜੇ ਤਕ ਬੰਦ ਰਹਿਣਗੀਆਂ। ਉਧਰ ਬੰਗਾਲ ਦੇ ਡਾਕਟਰ ਹੜਤਾਲ ਖ਼ਤਮ ਕਰਨ ਦਾ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕਰਨ ਲਈ ਰਾਜੀ ਹੋ ਗਏ ਹਨ।ਆਈਐਮਏ ਨੇ ਕਿਹਾ ਕਿ ਭਾਵੇਂ ਬੰਗਾਲ ਦੇ ਡਾਕਟਰਾਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ ਪਰ ਅਸੀਂ 24ਘੰਟੇ ਦੀ ਹੜਤਾਲ ਕਰਾਂਗੇ। ਹਸਪਤਾਲਾਂ ‘ਚ ਡਾਕਟਰਾਂ ਨਾਲ ਕੁੱਟਮਾਰ ਦੀ ਘਟਨਾ ਖਿਲਾਫ ਇਹ ਜ਼ਰੂਰੀ ਹੈ। ਅਸੀਂ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਹਾਂ।ਆਈਐਮਏ ਨੇ ਡਾਕਟਰਾਂ ਖਿਲਾਫ ਹਿੰਸਾ ਨੂੰ ਰੋਕਣ ਲਈ ਸੈਂਟ੍ਰਲ ਐਕਟ ਦੀ ਮੰਗ ਨੂੰ ਫੇਰ ਤੋਂ ਦੁਹਰਾਇਆ ਹੈ। ਆਈਐਮਏ ਨੇ ਕਿਹਾ ਕਿ ਸਾਲਾਂ ਤੋਂ ਇਹ ਮੰਗ ਚਲੀ ਆ ਰਹੀ ਹੈ ਪਰ ਇਸ ਨੂੰ ਲੈ ਕੇ ਹਰ ਵਾਰ ਸਿਰਫ ਉਮੀਦ ਦਿੱਤੀ ਜਾਂਦੀ ਹੈ। ਸਾਡੀ ਇੱਕ ਦਿਨ ਦੀ ਹੜਤਾਲ ਉਸੇ ਮੰਗ ਨੂੰ ਲੈ ਕੇ ਹੈ। ਡਾਕਟਰ ਐਸੋਸੀਏਸ਼ਨ ਇੰਡੀਆ ਦਾ ਕਹਿਣਾ ਹੈ ਕਿ ਸਾਡੀ ਸਟ੍ਰਾਈਕ ਉਦੋਂ ਤਕ ਜਾਰੀ ਰਹੇਗੀਜਦੋਂ ਤਕ ਕਿ ਇਸ ਦਾ ਹੱਲ਼ ਨਹੀਂ ਨਿਕਲਦਾ।

Share post:

Subscribe

spot_imgspot_img

Popular

More like this
Related

ਇੱਬਣ ਕਲਾਂ ਅਤੇ ਸ੍ਰੀ ਗੁਰੂ ਨਾਨਕ ਗਲਰਜ ਸਕੂਲ ਬਣੇ ਚੈਂਪੀਅਨ

ਅੰਮ੍ਰਿਤਸਰ 27 ਨਵੰਬਰ (ਰਾਜੇਸ਼ ਡੈਨੀ) - ਜਿਲ੍ਹਾ ਰੋਕਿਟਬਾਲ ਐਸੋਸੀਏਸ਼ਨ...

ਸੰਤ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ ਮਨਾਇਆ ਗਿਆ ਜਿਗੀ ਡੇ

ਵਿਦਿਆਰਥੀਆਂ ਵੱਲੋਂ ਪੁਰਾਣੇ ਸਭਿਆਚਾਰ ਦੀ ਝਲਕ ਰਹੀ ਖਿੱਚ ਦਾ...