27.9 C
Amritsar
Monday, June 5, 2023

ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 1.95 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

Must read

25, ਮਈ (ਰਛਪਾਲ ਸਿੰਘ) – ਭਾਰਤ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸ਼ਨੀਵਾਰ ਨੂੰ ਨਵੇਂ ਮਾਮਲਿਆਂ ਦਾ ਇਕ ਹੋਰ ਰਿਕਾਰਡ ਬਣਿਆ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ ਬੀਤੇ ਦਿਨ 24 ਘੰਟਿਆਂ ਵਿਚ ਦੇਸ਼ ਵਿਚ ਕੋਵਿਡ-19 ਦੇ 1,95,815 ਨਵੇਂ ਮਾਮਲੇ ਆਏ ਤੇ 3,498  ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੁਣ ਕੁੱਲ ਮਾਮਲਿਆਂ ਦੀ ਅੰਕੜਾ 26,947,496 ਹੋ ਗਿਆ ਤੇ ਮਰਨ ਵਾਲਿਆਂ ਵਾਲਿਆਂ ਦੀ ਗਿਣਤੀ 3,07,249 ਹੋ ਗਈ ਹੈ। ਪਿਛਲੇ 9 ਦਿਨਾਂ ਤੋਂ ਹਰ ਦਿਨ ਇਨਫੈਕਸ਼ਨ ਦਾ ਅੰਕੜਾ ਰਿਕਾਰਡ ਕਾਇਮ ਕਰ ਰਿਹਾ ਹੈ।

ਕੋਵਿਡ ਦੀ ਦੂਜੀ ਲਹਿਰ ਤੋਂ ਜੂਝ ਰਹੇ ਭਾਰਤ ਦਾ ਨੰਬਰ ਦੁਨੀਆ ਵਿਚ ਇਨਫੈਕਟਿਡ ਦੇਸ਼ਾਂ ਦੀ ਲਿਸਟ ਵਿਚ ਅਮਰੀਕਾ ਤੋਂ ਬਾਅਦ ਹੈ। ਹਾਲਾਂਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ ਕਹਿਰ ਤੋਂ ਬਚਾਅ ਦੇ ਲਈ ਤਮਾਮ ਪਾਬੰਦੀਆਂ ਤੇ ਸਖਤੀ ਭਰੇ ਕਦਮ ਉਠਾਏ ਜਾ ਰਹੇ ਹਨ। ਮਹਾਰਾਸ਼ਟਰ ਤੇ ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਵੱਖ-ਵੱਖ ਸੂਬਿਆਂ ਵਿਚ ਵੀਕੈਂਡ ਲਾਕਡਾਊਨ, ਨਾਈਟ ਕਰਫਿਊ ਸਣੇ ਹੋਰ ਸਖਤ ਉਪਾਅ ਦਾ ਐਲਾਨ ਕੀਤਾ ਜਾ ਚੁੱਕਾ ਹੈ।

- Advertisement -spot_img

More articles

- Advertisement -spot_img

Latest article