Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਦੂਜੇ ਰਾਜਾਂ ਨੂੰ ਜਾਂਦੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਮਤ ਵਸੂਲੇ ਸਰਕਾਰ: ਸਿਮਰਜੀਤ ਬੈਂਸ

ਮੁਹਾਲੀ ,  ( ਬੁਲੰਦ ਆਵਾਜ਼ ਬਿਊਰੋ )- 

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਦੂਜੇ ਰਾਜਾਂ ਨੂੰ ਜਾ ਰਹੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਮਤ ਵਸੂਲਣ ਲਈ ਸ਼ੁਰੂ ਕੀਤੀ ‘ਪੰਜਾਬ ਅਧਿਕਾਰ ਯਾਤਰਾ’ ਦਾ ਵੀਰਵਾਰ ਨੂੰ ਮੁਹਾਲੀ ਪਹੁੰਚਣ ’ਤੇ ਇੱਥੋਂ ਦੇ ਵਾਈਪੀਐਸ ਚੌਕ ਨੇੜੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।  ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬਰਾੜ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਸਨ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਦੇਸ਼ ਦੇ ਬਾਕੀ ਸੂਬੇ ਆਪਣੇ ਕੁਦਰਤੀ ਸੋਮੇ ਇਮਾਰਤੀ ਲੱਕੜ, ਕੋਇਲਾ, ਮਾਰਬਲ, ਕੱਚਾ ਲੋਹਾ ਆਦਿ ਮੁੱਲ ਵੇਚਦੇ ਹਨ ਤਾਂ ਪੰਜਾਬ ਨੂੰ ਵੀ ਪਾਣੀ ਦੀ ਕੀਮਤ ਵਸੂਲ ਕਰਨੀ ਚਾਹੀਦੀ ਹੈ, ਜੋ ਕਿ ਸਾਡਾ ਕਾਨੂੰਨੀ ਅਧਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਪਾਣੀ ਦੀ ਕੀਮਤ ਵਸੂਲੀ ਜਾਵੇ ਜਾਂ ਦੂਜੇ ਸੂਬਿਆਂ ਨੂੰ ਮੁਫ਼ਤ ਦਿੱਤੇ ਜਾ ਰਹੇ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੱਖਾਂ ਲੋਕਾਂ ਦੇ ਦਸਖ਼ਤਾਂ ਵਾਲੀ ਪਟੀਸ਼ਨ ਤਿਆਰ ਕੀਤੀ ਹੈ, ਜੋ ਅੱਜ ਵਿਧਾਨ ਸਭਾ ਵਿੱਚ ਜਾ ਕੇ ਪਟੀਸ਼ਨ ਕਮੇਟੀ ਦੇ ਅੱਗੇ ਬਾਅਦ ਦੁਪਹਿਰ 3 ਵਜੇ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਲੋੜ ਪੈਣ ’ਤੇ ਲੋਕ ਇਨਸਾਫ਼ ਪਾਰਟੀ ਪਾਣੀਆਂ ਦੀ ਲੁੱਟ ਰੋਕਣ ਅਤੇ ਕਿਸਾਨ ਵਿਰੋਧੀ ਖੇਤੀ ਬਿੱਲਾਂ ਖ਼ਿਲਾਫ਼ ਸਮਾਜਿਕ ਅਤੇ ਕਾਨੂੰਨੀ ਲੜਾਈ ਲੜਨ ਤੋਂ ਪਿੱਛੇ ਨਹੀਂ ਹਟੇਗੀ।ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਨੇ ਲੰਘੇ ਦਿਨੀਂ ਇਕ ਮਹਿਲਾ ਵਲੋਂ ਉਨ੍ਹਾਂ ‘ਤੇ ਲਾਏ ਜਬਰ ਜਨਾਹ ਦੇ ਦੋਸ਼ਾਂ ਨੂੰ ਨਕਾਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ।

bulandhadmin

Read Previous

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਨੇ ਭੇਜੇ ਸੁਖਬੀਰ ਬਾਦਲ ਨੂੰ ਅਸਤੀਫੇ

Read Next

ਭਾਰਤੀ ਤੇ ਹਰਸ਼ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੇ : ਡਰੱਗਜ਼ ਕੇਸ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!