20 C
Amritsar
Friday, March 24, 2023

ਦੁਬਈ ਹਵਾਈ ਅੱਡੇ ‘ਤੇ ਹੁਣ ਰੁਪਏ ਵਿਚ ਕੀਤਾ ਜਾਵੇਗਾ ਲੈਣ-ਦੇਣ

Must read

ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਦੇ ਇਕ ਅਖ਼ਬਾਰ ਅਨੁਸਾਰ ਦੁਬਈ ਦੇ ਸਾਰੇ ਹਵਾਈ ਅੱਡਿਆਂ ‘ਤੇ ਭਾਰਤੀ ਰੁਪਏ ਵਿਚਲੈਣ ਦੇਣ ਕੀਤਾ ਜਾ ਸਕੇਗਾ। ਸੂਤਰਾਂ ਅਨੁਸਾਰ ਭਾਰਤੀ ਮੁਦਰਾ ਨੂੰ ਲੈਣ ਦੇਣ ਲਈ ਸਵੀਕਾਰ ਕੀਤਾ ਜਾਣਾ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਹੈ ਕਿਉਂ ਕਿ ਉਹਨਾਂ ਨੂੰ ਰੁਪਏ ਨੂੰ ਦੂਜੀ ਮੁਦਰਾ ਨਾਲ ਬਦਲਾਉਣ ਲਈ ਵੱਡੀ ਰਾਸ਼ੀ ਦੇਣੀ ਪੈਂਦੀ ਸੀ।

ਗਲਫ ਨਿਊਜ਼ ਦੇ ਅਖ਼ਬਾਰ ਦੀ ਖ਼ਬਰ ਅਨੁਸਾਰ ਭਾਰਤੀ ਮੁਦਰਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਤਿੰਨਾਂ ਟਰਮੀਨਲ ਅਤੇ ਅਲ ਮਖਤੂਮ ਹਵਾਈ ਅੱਡੇ ‘ਤੇ ਸਵੀਕਾਰਯੋਗ ਹੈ। ਹਵਾਈ ਅੱਡੇ ‘ਤੇ ਸਥਿਤ ਡਿਊਟੀ ਫ੍ਰੀ ਦੁਕਾਨ ਦੇ ਇਕ ਕਰਮਚਾਰੀ ਨੇ ਅਖ਼ਬਾਰ ਨੂੰ ਦਸਿਆ ਕਿ ਉਹਨਾਂ ਨੇ ਭਾਰਤੀ ਰੁਪਿਆ ਲੈਣਾ ਸ਼ੁਰੂ ਕਰ ਦਿੱਤਾ ਹੈ। ਖ਼ਬਰ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੁਬਈ ਹਵਾਈ ਅੱਡੇ ‘ਤੇ ਲਗਭਗ 9 ਕਰੋੜ ਯਾਤਰੀ ਸਨ। ਉਹਨਾਂ ਵਿਚੋਂ 1.22 ਕਰੋੜ ਭਾਰਤੀ ਸਨ।

ਭਾਰਤੀ ਯਾਤਰੀਆਂ ਨੂੰ ਇਸ ਤੋਂ ਪਹਿਲਾਂ ਦੁਬਈ ਹਵਾਈ ਅੱਡੇ ਤੇ ਡਿਊਟੀ ਫ੍ਰੀ ਦੁਕਾਨਾਂ ਤੋਂ ਖਰੀਦਦਾਰੀ ਲਈ ਸਮਾਨ ਦੀਆਂ ਕੀਮਤਾਂ ਡਾਲਰ, ਦਿਹਰਮ ਅਤੇ ਯੂਰੋ ਵਿਚ ਚੁਕਾਉਣੀ ਪੈਂਦੀ ਸੀ। ਖ਼ਬਰ ਵਿਚ ਕਿਹਾ ਗਿਆ ਹੈ ਕਿ ਰੁਪਿਆ ਦੁਬਈ ਵਿਚ ਡਿਊਟੀ ਫ੍ਰੀ ਦੁਕਾਨਾਂ ਤੇ ਸਵੀਕਾਰ ਕੀਤੀ ਜਾਣ ਵਾਲੀ 16ਵੀਂ ਮੁਦਰਾ ਹੈ। ਦਸੰਬਰ 1983 ਵਿਚ ਦੂਜੀਆਂ ਮੁਦਰਾਵਾਂ ਨੂੰ ਸਵੀਕਾਰ ਕੀਤੇ ਜਾਣ ਦੀ ਸ਼ੁਰੂਆਤ ਹੋਈ ਸੀ।

- Advertisement -spot_img

More articles

- Advertisement -spot_img

Latest article