ਦੁਨਿਆਵੀ ਬਾਬੇ

ਦੁਨਿਆਵੀ ਬਾਬੇ

ਜਿਹੜਾ ਬਾਬਾ ਕਦੇ ਫੋਟੋ ਨਹੀਂ ਖਿਚਵਾਉਂਦਾ। ਆਪਣੇ ਚੇਲਿਆਂ ਦੇ ਮੋਬਾਈਲ ਵੀ ਡੇਰੇ ਦੇ ਬਾਹਰ ਹੀ ਜਮਾ ਕਰਵਾ ਲੈਂਦਾ। ਉਸਦੇ ਡੇਰੇ ਵਿੱਚ ਭਾਵੇਂ ਮੁੱਖ ਮੰਤਰੀ ਆਵੇ ਜਾਂ ਪ੍ਰਧਾਨ ਮੰਤਰੀ। ਡੇਰੇ ਵਲੋਂ ਉਹਦੀ ਇਕ ਵੀ ਫੋਟੋ ਜਾਰੀ ਨਹੀਂ ਕੀਤੀ ਜਾਂਦੀ। ਜਿਸਦੀਆਂ ਇੰਟਰਨੈੱਟ ‘ਤੇ ਗਿਣਤੀ ਦੀਆਂ ਫੋਟੋਆਂ ਹਨ। ਉਹੀ ਬਾਬਾ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਪਹੁੰਚਿਆ। ਹਫ਼ਤਾ ਪਹਿਲਾਂ ਸੁਖਜਿੰਦਰ ਰੰਧਾਵੇ ਦੇ ਘਰ ਵੀ ਗਿਆ ਸੀ। ਫੋਟੋਆਂ ਵੀ ਖਿਚਵਾਈਆਂ। ਪਰ ਬਿਕਰਮ ਸਿੰਘ ਮਜੀਠੀਏ ਤੇ ਪਰਚਾ ਨਾ ਰੁਕਿਆ। ਹੁਣ ਪਰਚਾ ਹੋਣ ਤੋਂ ਬਾਅਦ ਗ੍ਰਿਫਤਾਰੀ ਰੋਕਣ ਦੀ ਕੋਸ਼ਿਸ਼ ਹੈ। ਦੇਖਦੇ ਹਾਂ ਦੁਨਿਆਵੀ ਬਾਬੇ ਦੀ ਮਾਇਆ ਜਵਾਈ ਨੂੰ ਜੇਲ ਜਾਣ ਤੋਂ ਬਚਾਉਂਦੀ ਹੈ ਕਿ ਨਹੀਂ।‌
ਵੈਸੇ ਬਾਬਾ ਆਪ ਵੀ ਭਾਜਪਾ ਦੀ ਕੇਂਦਰੀ ਏਜੰਸੀ ਈਡੀ ਦੇ ਘੇਰੇ ‘ਚ ਫਸਿਆ ਹੋਇਆ ਹੈ।‌

ਮਹਿਕਮਾ ਪੰਜਾਬੀ

Bulandh-Awaaz

Website: