ਦੀਪ ਸਿੱਧੂ ਫਿਰ ਡਟਿਆ ਖੇਤੀ ਕਨੂੰਨਾਂ ਵਿਰੁੱਧ

8

ਜੈਤੋ, 23 ਮਈ (ਬੁਲੰਦ ਆਵਾਜ ਬਿਊਰੋ) –ਜੈਤੋ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਆਏ ਦੀਪ ਸਿੱਧੂ ਨੇ ਅੱਜ ਲੋਕਾਂ ਨੂੰ ਮਿਲ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਨਤਕ ਲਾਮਬੰਦੀ ਦਾ ਸੱਦਾ ਦਿੱਤਾ। ਚੋਣਾਂ ਲੜਨ ਤੋਂ ਇਨਕਾਰ ਕਰਦਿਆਂ ਉਸ ਨੇ ਇਹ ਗੁੰਜਾਇਸ਼ ਵੀ ਰੱਖੀ ਕਿ ਜੋ ਲੋਕ ਕਹਿਣਗੇ, ਉਸ ’ਤੇ ਫੁੱਲ ਚੜ੍ਹਾਵਾਂਗੇ।

Italian Trulli

ਸ੍ਰੀ ਸਿੱਧੂ ਨੇ ਕੁਝ ਕਿਸਾਨ ਆਗੂਆਂ ਦੇ ਨਾਂ ਲੈ ਕੇ ਦੋਸ਼ ਲਾਇਆ ਕਿ ਲਾਲ ਕਿਲ੍ਹੇ ਵਾਲੀ ਘਟਨਾ ਕੇਵਲ ਉਨ੍ਹਾਂ ’ਤੇ ਮੜ੍ਹੀ ਗਈ ਜਦ ਕਿ ਕੁਝ ਕਿਸਾਨ ਆਗੂਆਂ ਦਾ ਇਸ ਪ੍ਰੋਗਰਾਮ ਲਈ ਪ੍ਰਸਤਾਵ ਸੀ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਘਟਨਾ ਸੁੱਤੀ ਸਰਕਾਰ ਨੂੰ ਜਗਾਉਣ ਦਾ ਸੰਕੇਤਕ ਰੋਸ ਪ੍ਰਦਰਸ਼ਨ ਸੀ, ਜੋ ਇਤਿਹਾਸਕ ਤੇ ਲਾਮਿਸਾਲ ਬਣ ਗਿਆ। ਉਨ੍ਹਾਂ ਆਖਿਆ ਕਿ ਭਵਿੱਖ ’ਚ ਹਰ 26 ਜਨਵਰੀ ਨੂੰ ਲੋਕ ਉਸ ਘਟਨਾ ਦੀ ਗੱਲ ਕਰਨਗੇ। ਉਸ ਨੇ ਆਖਿਆ ਕਿ ਜੇ ਲੀਡਰ ਉਸ ਦਿਨ ਨਾਲ ਖੜ੍ਹ ਜਾਂਦੇ ਤੇ ਸਰਕਾਰ ਦੀ ਬੋਲੀ ਨਾ ਬੋਲਦੇ ਤਾਂ ਪ੍ਰਾਪਤੀ ਦੋ ਦਿਨਾਂ ’ਚ ਹੀ ਦਿਖ ਜਾਣੀ ਸੀ।