27.9 C
Amritsar
Monday, June 5, 2023

ਦਿੱਲ੍ਹੀ ਭਿਆਨਕ ਅੱਗ ਨਾਲ ਗਈਆਂ 43 ਜਾਨਾਂ ਕਈ ਜਖਮੀ , ਗੈਰ ਕਨੂੰਨੀ ਚਲਦੇ ਕਾਰਖਾਨੇ ਚ ਵਾਪਰਿਆ ਹਾਦਸਾ

Must read

ਨਵੀਂ ਦਿੱਲੀ: ਅੱਜ ਸਵੇਰੇ ਲਗਭੱਗ ਚਾਰ ਵਜੇ ਦਿੱਲੀ ਦੀ ਅਨਾਜ ਮੰਡੀ ਦੀ ਇਕ ਕਾਰਖਾਨਾ ਭਿਆਨਕ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਬੁਝਾਉਣ ਲਈ 30 ਅੱਗ ਬੁਝਾਊ ਗੱਡੀਆਂ ਦੀ ਵਰਤੋਂ ਕੀਤੀ ਗਈ।

ਇਹ ਕਾਰਖਾਨਾ ਤੰਗ ਗਲੀਆਂ ਵਾਲੇ ਇਲਾਕੇ ਵਿੱਚ ਹੋਣ ਕਰਕੇ ਅੱਗ ਬੁਝਾਊ ਮਹਿਕਮੇ ਨੂੰ ਭਾਰੀ ਮੁਸੱਕਤ ਕਰਨੀ ਪਈ। ਅੱਗ ਦੀ ਲਪੇਟ ਵਿਚ ਆਏ ‘ਚ ਕੰਮ ਕਰਨ ਵਾਲੇ ਮਜਦੂਰ ਘਟਨਾ ਵੇਲੇ ਕਾਰਖਾਨੇ ਵਿਚ ਸੁਤੇ ਪਏ ਸਨ ਇਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਜਿਆਦਾ ਹੋ ਗਈ।

                                         ਦਿੱਲੀ ਵਿਚ ਲੱਗੀ ਅੱਗ ਦੇ ਕੁਝ ਦ੍ਰਿਸ਼

ਇਸ ਕਾਰਖਾਨੇ ਵਿੱਚ ਜਿਆਦਾਤਰ ਪਲਾਸਟਿਕ ਅਤੇ ਰਬੜ ਆਦਿ ਦਾ ਸਮਾਨ ਬਣਦਾ ਸੀ। ਪਲਾਸਟਿਕ ਅਤੇ ਰਬੜ ਆਦਿ ਦੇ ਸੜਨ ਤੋਂ ਪੈਦਾ ਹੋਈਆਂ ਜਹਿਰੀਲੀਆਂ ਗੈਸਾਂ ਕਰਕੇ ਬਹੁਤੇ ਮਜਦੂਰਾਂ ਦੀ ਮੌਤ ਝੁਲਸਣ ਦੀ ਬਜਾਏ ਦਮ ਘੁੱਟਣ ਨਾਲ ਹੋਈ। ਜਖਮੀਆਂ ਨੂੰ ਲੋਕ ਨਾਇਕ ਜੈ ਪ੍ਰਕਾਸ ਨਰਾਇਣ ਅਤੇ ਲੇਡੀ ਹਾਰਡਿੰਗ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ।

ਖਬਰਾਂ ਹਨ ਕਿ ਇਹ ਕਾਰਖਾਨ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸੀ।

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਅਤੇ ਜਖਮੀਆਂ ਦਾ ਮੁਫਤ ਇਲਾਜ ਅਤੇ ਇਕ-ਇਕ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਅਤੇ ਘਟਨਾ ਦੀ ਜਾਂਚ ਕਰਾਉਣ ਦਾ ਹੁਕਮ ਦਿੱਤਾ।

ਕੇਂਦਰ ਸਰਕਾਰ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਅਤੇ ਜਖਮੀਆਂ ਨੂੰ 25000 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਇਸ ਮੌਕੇ ਤੇ ਪਹੁੰਚੇ ਕਈ ਸਿਆਸੀ ਨੇਤਾ ਦੁੱਖ ਘੱਟ ਅਤੇ ਸਿਆਸੀ ਦੂਸ਼ਣਬਾਜੀ ਜਿਆਦਾ ਕਰਦੇ ਵੇਖੇ ਗਏ।

ਪੁਲਿਸ ਨੇ ਕਾਰਖਾਨੇ ਦੇ ਮਾਲਕ ਰਿਹਾਨ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੇ ਭਾਈ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਕ ਖਬਰ ਅਦਾਰੇ ਨਾਲ ਗੱਲ ਕਰਦਿਆਂ ਨੈਸ਼ਨਲ ਡਿਸਾਸਟਰ ਰਿਪੌਂਸ ਟੀਮ (ਨੈ.ਡਿ.ਰਿ.ਟੀ.) ਦੇ ਸਾਬਕਾ ਡੀ.ਆਈ.ਜੀ. ਨਵੀਨ ਭਟਨਾਗਰ ਨੇ ਸਰਕਾਰੀ ਤੰਤਰ ਦੀਆਂ ਨਾਕਾਮੀਆਂ ਤੇ ਗੰਭੀਰ ਦੋਸ਼ ਲਾਉਂਦਿਆਂ ਅਜਿਹੀਆਂ ਘਟਨਾਵਾਂ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।

- Advertisement -spot_img

More articles

- Advertisement -spot_img

Latest article